ਮਹਿਲ ਕਲਾਂ/ਬਰਨਾਲਾ-ਫਰਵਰੀ 2021(ਗੁਰਸੇਵਕ ਸਿੰਘ ਸੋਹੀ) -ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁਟਬਾਲ ਕਲੱਬ ਮਹਿਲ ਕਲਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਚ ਲੱਗੇ ਪੱਕੇ ਕਿਸਾਨੀ ਮੋਰਚਿਆਂ ਜਿੱਥੇ ਸ਼ੁਰੂ ਤੋਂ ਹੀ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਏ ਉੱਥੇ ਟੋਲ ਟੈਕਸ ਮਹਿਲ ਕਲਾਂ ਵਿਖੇ ਪਿਛਲੇ 4 ਮਹੀਨੇ ਤੋਂ ਲੱਗੇ ਪੱਕੇ ਮੋਰਚੇ ਲਈ ਕਲੱਬ ਅਹੁਦੇਦਾਰਾਂ ਵੱਲੋਂ ਲੱਕੜਾਂ ਦੀ ਸੇਵਾ ਕੀਤੀ ਗਈ ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ਮਾਸਟਰ ਬਲਜਿੰਦਰ ਸਿੰਘ ਪ੍ਰਭੂ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁਟਬਾਲ ਕਲੱਬ ਮਹਿਲ ਕਲਾਂ ਦੇ ਐੱਨ ਆਰ ਆਈ ਵੀਰਾਂ ਹਰਪਾਲ ਸਿੰਘ ਸੋਢਾ ਪੋਤਰਾ ਸਰਪੰਚ ਘਮੰਡ ਸਿੰਘ,
ਗੁਰਮੀਤ ਸਿੰਘ ਸੋਢਾ ਪ੍ਰਧਾਨ , ਜੀਵਨ ਸਿੱਧੂ ਕਨੇਡਾ, ਸੋਨੂੰ ਤੱਤਲਾ ਕਨੇਡਾ, ਰਾਜੂ ਢੀਂਡਸਾ,ਕੇਵਲ ਸਿੰਘ ਦਿਓਲ ਕਨੇਡਾ,ਰਣਜੀਤ ਸਾਂਟੀ ਆਸਟ੍ਰੇਲੀਆ ਆਦਿ ਦੀ ਮਦਦ ਨਾਲ ਪਹਿਲੇ ਦਿਨ ਤੋਂ ਹੀ ਕਲੱਬ ਨਾਲ ਹੈ ਤੇ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਲੱਬ ਦਿੱਲੀ ਦੇ ਵੱਖ ਵੱਖ ਬਾਰਰਡਾਂ ਤੇ ਜ਼ਰੂਰੀ ਲੋੜਵੰਦ ਵਸਤੂਆਂ ਮੁਹੱਈਆ ਕਰਵਾਉਣ ਸਮੇਤ ਦਿੱਲੀ ਜਾਣ ਵਾਲੀ ਪ੍ਰਤੀ ਟਰੈਕਟਰ ਟਰਾਲੀ ਲਈ 5 ਹਜ਼ਾਰ ਰੁਪਏ ਦੇਣ ਸਮੇਤ ਮਹਿਲ ਕਲਾਂ ਦੀ ਟੋਲ ਟੈਕਸ ਤੇ ਲੱਗੇ ਧਰਨੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ।ਇਸ ਮੌਕੇ ਮਾ ਰਜਿੰਦਰ ਸਿੰਗਲਾ ,ਮਾਸਟਰ ਵਰਿੰਦਰ ਪੱਪੂ,ਹਰਪਾਲ ਸਿੰਘ ਪਾਲਾ ਟੋਨੀ ਸਿੱਧੂ , ਜਗਦੀਪ ਸ਼ਰਮਾ ,ਅਮਰੀਕ ਸਿੰਘ ਮੀਕਾ ,ਸੁੱਖਾ ਭੱਠਲ , ਸੀਪਾ ਧਾਲੀਵਾਲ ,ਕਾਕਾ ਭੱਠਲ, ਸੱਤਾ ਗੁਰਦੀਪ ਸਿੰਘ, ਗੋਲਡੀ ਮਠਾੜੂ ਬਲਵੰਤ ਸਿੰਘ ਫੌਜੀ ਜਗਰੂਪ ਸਿੰਘ ਆਦਿ ਹਾਜ਼ਰ ਸਨ ।