ਮਹਿਲ ਕਲਾਂ/ਬਰਨਾਲਾ -ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ ।
ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਬਲਾਕ ਧੂਰੀ ਦਾ 12ਵਾਂ ਸਾਲਾਨਾ ਇਜਲਾਸ ਕੌਲਸੇੜੀ ਭਵਨ ਧੂਰੀ ਵਿਖੇ ਹੋਇਆ, ਜਿਸ ਵਿਚ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ,ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ,ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ। ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਨੇ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਸਮੇਂ ਸਮੇਂ ਤੇ ਲਾਗੂ ਕੀਤੇ ਗਏ ਨਿਯਮਾਂ ਦੀ
ਵਿਸਥਾਰਪੂਰਬਕ ਜਾਣਕਾਰੀ ਦਿੱਤੀ । ਜਨਰਲ ਸਕੱਤਰ ਡਾ.ਲਖਵੀਰ ਸਿੰਘ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ । ਬਲਾਕ ਪ੍ਰਧਾਨ ਡਾ.ਅਮਜਦ ਖ਼ਾਨ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਹਰਵਿੰਦਰ ਸਿੰਘ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਲਈ ਹਮੇਸ਼ਾਂ ਤੱਤਪਰ ਹਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਬਹੁਤ ਰਿਣੀ ਹਨ, ਜਿਨ੍ਹਾਂ ਨੇ ਜਥੇਬੰਦੀ ਲਈ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾਂ ਪਹਿਲ ਕੀਤੀ ਹੈ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।
ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਅਤੇ ਜਥੇਬੰਦੀ ਲਈ ਕੰਮ ਕਰਨ ਵਾਲੇ ਸੂਬਾ ਆਗੂਆਂ ਦੀ,ਜ਼ਿਲ੍ਹਾ ਆਗੂਆਂ ਦਾ ਅਤੇ ਬਲਾਕ ਬਲਾਕ ਧੂਰੀ ਦੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਡਾ.ਅਮਜਦ ਖ਼ਾਨ ਨੂੰ ਬਲਾਕ ਪ੍ਰਧਾਨ,ਡਾ ਲਖਵੀਰ ਸਿੰਘ ਨੂੰ ਬਲਾਕ ਸਕੱਤਰ ,ਡਾ ਹਰਵਿੰਦਰ ਸਿੰਘ ਨੂੰ ਬਲਾਕ ਖਜ਼ਾਨਚੀ,ਡਾ ਮਨੋਹਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ,ਮੀਤ ਪ੍ਰਧਾਨ ਡਾ ਹਰਭਜਨ ਸਿੰਘ,ਡਾ.ਜਗਦੇਵ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ,ਡਾ ਅਵਤਾਰ ਖਾਨ,ਡਾ ਸੁਭਾਸ਼,ਡਾ ਸੋਹੀ',ਡਾਕਟਰ ਕੇ ਐਸ ਚੀਮਾ, ਡਾ ਰਮੇਸ਼ ਗਰਗ ਆਦਿ ਚੁਣੇ ਗਏ ।
ਬਲਾਕ ਧੂਰੀ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਨਾਲੋਂ ਵੀ ਵੱਧ,ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਇਸ ਸਮੇਂ ਬਲਾਕ ਮਹਿਲ ਕਲਾਂ ਤੋਂ ਡਾ ਕੇਸਰ ਖ਼ਾਨ ਮਾਂਗੇਵਾਲ ਡਾ ਸੁਰਜੀਤ ਸਿੰਘ ਛਾਪਾ,ਅਹਿਮਦਗਡ਼੍ਹ ਬਲਾਕ ਤੋਂ ਡਾ ਸੁਰਾਜਦੀਨ ਕੰਗਣਵਾਲ,ਡਾ ਅਮਰਜੀਤ ਸਿੰਘ,ਡਾਕਟਰ ਹਰਦੀਪ ਕੁਮਾਰ ਬਬਲਾ,ਡਾ ਜਸਵੰਤ ਸਿੰਘ,ਬਲਾਕ ਮਲੇਰਕੋਟਲਾ ਤੋਂ ਡਾ ਬਲਜਿੰਦਰ ਸਿੰਘ ਡਾ ਜੀ ਕੇ ਖੁੱਲਰ, ਡਾ ਮੁਹੰਮਦ ਉਸਮਾਨ,ਡਾ ਮੁਹੰਮਦ ਆਸਿਫ਼ ਅਤੇ ਬਲਾਕ ਸ਼ੇਰਪੁਰ ਤੋਂ ਹਰਦੀਪ ਸਿੰਘ ਰੰਧਾਵਾ,ਡਾ ਗੁਰਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਇਸ ਇਜਲਾਸ ਵਿਚ ਹੋਰਨਾਂ ਤੋਂ ਇਲਾਵਾ ਡਾ.ਅਮਨਦੀਪ ਸਿੰਘ,ਡਾ ਬੀਰਬਲ ਸਿੰਘ,ਡਾ ਚਮਕੌਰ ਸਿੰਘ,ਡਾ ਕੁਲਦੀਪ ਸਿੰਘ,ਡਾ ਕੁਲਦੀਪ ਖਾਨ,ਡਾ ਜਸਵੰਤ ਸਿੰਘ ,ਡਾ ਦਲਜੀਤ ਸਿੰਘ, ਡਾ ਪ੍ਰਵੀਨ ਖ਼ਾਨ,ਡਾ ਹਰਵਿੰਦਰ ਸਿੰਘ,ਡਾ ਗੁਰਦੇਵ ਸਿੰਘ ਡਾ ਜਸਪਾਲ ਸਿੰਘ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।