You are here

ਮਾਮਲਾ ਬਿਜਲੀ ਦੇ ਵੱਡੇ ਕੱਟਾਂ ਦਾ*

 ਮੱਝ ਵੇਚ ਕੇ ਘੋੜੀ ਲਈ, ਲਿਦ ਚੁੱਕਣੀ ਪਈ,ਦੁੱਧ ਪੀਣੋ ਗਏ,,,,
ਆਪ ਦੀ ਸਰਕਾਰ ਬਣਾ ਕੇ ਠੱਗੇ ਠੱਗੇ ਮਹਿਸੂਸ ਕਰਨ ਲਗੇ ਲੋਕ
ਮੁੱਲਾਂਪੁਰ ਦਾਖਾ,7 ਅਪ੍ਰੈਲ(ਸਤਵਿੰਦਰ ਸਿੰਘ ਗਿੱਲ) ਸਿਆਣਿਆ ਦੀ ਕਹਾਵਤ ਹੈ ਕਿ " ਮੱਝ ਵੇਚ ਕੇ ਘੋੜੀ ਲਈ ਲਿਦ ਚੁੱਕਣੀ ਪਈ ਦੁੱਧ ਪੀਣੋ ਗਏ,ਅਜਿਹਾ ਵਾਪਰਿਆ ਪੰਜਾਬ ਦੇ ਲੋਕਾਂ ਨਾਲ ਜੋ ਸੂਬੇ ਵਿਚ ਬਦਲਾਅ ਲਭਦੇ ਹੋਏ ਇਸ ਵਾਰ ਕਾਗਰਸ ਤੇ ਅਕਾਲੀ ਹਰਾ ਕੇ ਆਪ ਦੀ ਸਰਕਾਰ ਬਣਾਈ ਪ੍ਰੰਤੂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਬਣੀ ਸਰਕਾਰ ਨੂੰ ਹਾਲੇ ਕੁਝ ਦਿਨ ਹੋਏ ਹਨ ਪਰ ਬਿਜਲੀ ਵਿਭਾਗ ਲੋਕਾਂ ਨੂੰ ਤੰਗ ਕਰਨ ਲਗ ਪਿਆ ਹੈ ਕਿਊਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਦੇ ਵੱਡੇ ਕਟ ਲਗ ਰਹੇ ਹਨ। ਲੁਧਿਆਣਾ ਜਿਲੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਕਸਬਾ ਸਵੱਦੀ ਕਲਾਂ ਦੇ ਵਿੱਚ ਬਣੇ 132 ਕੇ ਵੀ ਗ੍ਰਿਡ ਵਿਚੋ ਜਿਥੇ ਕਿਸਾਨਾ ਦੀ ਮੋਟਰਾਂ ਵਾਲੀ ਬਿਜਲੀ ਪੂਰੀ ਨਹੀ ਮਿਲ ਰਹੀ ਹੈ ਜਦਕਿ ਇਸ ਦੇ ਨਾਲ ਨਾਲ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਬਿਜਲੀ ਦੇ ਲੰਮੇ ਕਟ ਲਗ ਰਹੇ ਹਨ ਜਿਸ ਕਰਕੇ ਅੱਤ ਦੀ ਗਰਮੀ ਵਿਚ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਬੀਤੇ ਕੱਲ ਸਵੱਦੀ ਕਲਾਂ ਦੇ ਗ੍ਰਿਡ ਅੱਗੇ ਵੱਡੀ ਗਿਣਤੀ ਕਿਸਾਨਾ ਨੇ ਧਰਨਾ ਲਗਾਇਆ ਸੀ ਅਤੇ ਉਹਨਾਂ ਦੀ ਮੰਗ ਸੀ ਕਿ 48 ਘੰਟੇ ਵਿਚ ਸਿਰਫ 3 ਘੰਟੇ ਮੋਟਰਾਂ ਵਾਲੀ ਬਿਜਲੀ ਮਿਲ ਰਹੀ ਹੈ ਜੌ ਉਹਨਾ ਨਾਲ ਮਜ਼ਾਕ ਹੈ। ਏਥੇ ਹੀ ਬੱਸ ਨਹੀਂ ਕੱਲ ਪਿੰਡ ਸਵੱਦੀ ਕਲਾ ਪਿੰਡ ਦੀ ਬਿਜਲੀ ਦਾ ਕੱਟ ਦਿਨ ਵੇਲੇ ਵੀ ਲਗਿਆ ਸੀ ਅਤੇ ਫੇਰ ਰਾਤ ਨੂੰ 9 ਵਜੇ ਤੋਂ ਸਵੇਰੇ ਤੜਕੇ 3 ਵਜੇ ਤੱਕ ਵੀ ਘਰਾਂ ਦੀ ਬਿਜਲੀ ਗੁੱਲ ਰਹੀ ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਊਕਿ ਅੱਤ ਦੀ ਗਰਮੀ ਵਿਚ ਬਿਨਾ ਬਿਜਲੀ ਬਹੁਤ ਔਖਾ ਹੋ ਜਾਂਦਾ ਹੈ। ਏਸੇ ਤਰਾਂ ਅੱਜ ਦਿਨ ਵੇਲੇ ਹੋਇਆ ਅੱਜ ਦਿਨ ਵੇਲੇ ਵੀ ਕਰੀਬ 5 ਘੰਟੇ ਵਾਸਤੇ ਘਰੇਲੂ ਬਿਜਲੀ ਗੁਲ ਰਹੀ । ਕੁੱਲ ਮਿਲਾ ਕੇ 24 ਘੰਟੇ ਵਿਚ 14 ਘੰਟੇ ਬਿਜਲੀ ਦਾ ਕੱਟ ਸੀ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਕਾਫੀ ਖਫਾ ਦਿਖਾਈ ਦੇ ਰਹੇ ਹਨ। ਲੋਕ ਇਹ ਆਖਦੇ ਵੀ ਸੁਣੇ ਕਿ ਐਸ ਨਾਲੋ ਤਾਂ ਕਾਗਰਸ ਪਾਰਟੀ ਦੀ ਸਰਕਾਰ ਵਧੀਆ ਸੀ ਜਿਸ ਵਿਚ ਏਨੇ ਵੱਡੇ ਬਿਜਲੀ ਦੇ ਕੱਟ ਨਹੀ ਲਗਦੇ ਸਨ। ਪਿੰਡ ਸਵੱਦੀ ਕਲਾਂ ਦੇ ਵੱਡੀ ਗਿਣਤੀ ਮੋਹਤਵਾਰ ਆਗੂਆਂ ਨੇ ਬਿਜਲੀ ਵਿਭਾਗ ਤੋ ਮੰਗ ਕੀਤੀ ਕਿ ਉਹਨਾ ਦੇ ਪਿੰਡ ਵਾਲੀ ਘਰੇਲੂ ਬਿਜਲੀ ਨਾ ਕੱਟੀ ਜਾਵੇ ਕਿਊਕਿ ਪਿੰਡ ਸਵੱਦੀ ਕਲਾਂ ਨੇ ਆਪਣੇ ਪਿੰਡ ਦੀ 6 ਏਕੜ ਦੇ ਕਰੀਬ ਜਮੀਨ ਬਿਜਲੀ ਵਿਭਾਗ ਨੂੰ ਮੁਫ਼ਤ ਦਿੱਤੀ ਹੈ।