ਜਗਰਾਓ,ਹਠੂਰ,25,ਜਨਵਰੀ-(ਕੌਸ਼ਲ ਮੱਲ੍ਹਾ)-
ਇਲਾਕੇ ਦੇ ਉੱਘੇ ਸਮਾਜ ਸੇਵਕ ਮਾ:ਰਾਮ ਸ਼ਰਨ ਦਾਸ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਯਾਦ ਨੂੰ ਸਮਰਪਿਤ ਪਿੰਡ ਬੁਜਰਗ ਵਿਖੇ ਸਤਿਕਾਰ ਸਮਾਗਮ ਕਰਵਾਇਆ।ਇਸ ਸਮਾਗਮ ਵਿਚ ਪਹੁੰਚੇ ਤਰਕਸੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ:ਰਜਿੰਦਰ ਸਿੰਘ ਭਦੌੜ,ਤਰਕਸੀਲ ਸੁਸਾਇਟੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਜੀਰਖ,ਦਲਜੀਤ ਕਟਾਣੀ,ਕਰਤਾਰ ਸਿੰਘ ਵੀਰਾਨ,ਪ੍ਰੋ:ਸੁਖਵਿੰਦਰ ਸਿੰਘ ਸੁੱਖੀ,ਸੁਖਜੀਤ ਸਿੰਘ ਸਲੇਮਪੁਰੀ,ਹਰਜਿੰਦਰ ਸਿੰਘ ਘੁਮਾਣ,ਕਾਮਰੇਡ ਅਵਤਾਰ ਗਾਲਿਬ,ਵਰਿੰਦਰ ਦੀਵਾਨਾ,ਐਡਵੋਕੇਟ ਰਾਜਿੰਦਰ ਸਿੰਘ ਸੰਧੂ,ਜਸਵਿੰਦਰ ਸਿੰਘ ਬਰਸਾਲ,ਪ੍ਰਭਜੋਤ ਸਿੰਘ ਸੋਹੀ ਆਦਿ ਨੇ ਕਿਹਾ ਕਿ ਸਾਨੂੰ ਵਹਿਮਾ-ਭਰਮਾ ਤੋ ਦੂਰ ਹੋ ਕੇ ਵਿਿਗਆਨਿਕ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਕੋਈ ਵੀ ਮੰਜਲ ਸਰ ਕਰਨ ਲਈ ਸਾਨੂੰ ਸੰਘਰਸ ਕਰਨਾ ਹੀ ਪੈਣਾ ਹੈ ਦੁਨੀਆਂ ਤੇ ਐਸੀ ਕੋਈ ਅਜਿਹੀ ਗੈਬੀ ਸਕਤੀ ਨਹੀ ਹੈ ਜੋ ਤੁਹਾਨੂੰ ਦਿਨਾ ਵਿਚ ਅਮੀਰ ਬਣਾ ਦੇਵੇ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਨੇ ਆਪਣਾ ਸਾਰਾ ਜੀਵਨ ਲੋਕਾਈ ਦੇ ਲੇਖੇ ਲਾਇਆ ਅਤੇ ਸਮੇਂ-ਸਮੇਂ ਦੀਆ ਸਰਕਾਰਾ ਖਿਲਾਫ ਵੱਡੇ ਸੰਘਰਸ ਵੀ ਲੜੇ।ਉਨ੍ਹਾ ਕਿਹਾ ਕਿ ਮਾ:ਰਾਮ ਸ਼ਰਨ ਦਾਸ ਵੱਲੋ ਡਿਊਟੀ ਦੌਰਾਨ ਵਰਤੀ ਗਈ ਇਮਾਨਦਾਰੀ ਅਤੇ ਵਫਾਦਾਰੀ ਨੂੰ ਸਾਡਾ ਸਮਾਜ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕਰਦਾ ਰਹੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਾਜਦੀਪ ਸਿੰਘ ਤੂਰ ਨੇ ਨਿਭਾਈ।ਅਖੀਰ ਵਿਚ ਤਰਕਸੀਲ ਆਗੂ ਕਮਲਜੀਤ ਸਿੰਘ ਬੁਜਰਗ ਅਤੇ ਲੇਖਕ ਦਵਿੰਦਰ ਜੀਤ ਸਿੰਘ ਬੁਜਰਗ ਨੇ ਪਹੁੰਚੇ ਹੋਏ ਆਗੂਆ ਅਤੇ ਰਿਸਤੇਦਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਦੇਵ ਸਿੰਘ,ਨਵਦੀਪ ਸਿੰਘ,ਸਾਬਕਾ ਬੀ ਡੀ ਪੀ ਓ ਸੰਤੋਸ ਕੁਮਾਰ ਪੱਬੀ,ਸੀਲਾ ਰਾਣੀ,ਰਮਨਦੀਪ ਕੌਰ,ਵਿਜੈ ਕੁਮਾਰੀ,ਖੁਸਦੀਪ ਕੌਰ,ਕੇਸ਼ਵਦੀਪ ਕੌਰ,ਰਵਨੀਤ ਕੁਮਾਰੀ,ਵਾਨਿਆ ਸ਼ਰਮਾਂ,ਸਰਦ ਸਰਮਾਂ,ਹਰਦੀਪ ਕੌਸ਼ਲ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਮਾ:ਸੁਰਜੀਤ ਸਿੰਘ ਦੌਧਰ,ਕਮਲਜੀਤ ਸਿੰਘ ਖੰਨਾ,ਤੇਜਿੰਦਰ ਕੁਮਾਰ ਲੰਮੇ,ਬੀਰਵਲ ਰਿਸੀ,ਅੰਮ੍ਰਿਤਪਾਲ ਸਰਮਾਂ,ਸਵਰਨਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਤਰਕਸੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾ:ਰਜਿੰਦਰ ਸਿੰਘ ਭਦੌੜ ਸਮਾਗਮ ਨੂੰ ਸੰਬੋਧਨ ਕਰਦੇ ਹੋਏ।