ਜਗਰਾਓ,ਹਠੂਰ,24,ਅਪ੍ਰੈਲ-(ਕੌਸ਼ਲ ਮੱਲ੍ਹਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਸਾੜਿਆ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਵੱਖ-ਵੱਖ ਆਗੂਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੱਖਣਪੁਰ ਖੀਰੀ ਦੇ ਦੋਸੀਆ ਨੂੰ ਤੁਰੰਤ ਗ੍ਰਿਫਤਾਰ ਕਰੇ,ਕਿਸਾਨੀ ਸੰਘਰਸ ਦੌਰਾਨ ਕਿਸਾਨਾ ਅਤੇ ਮਜਦੂਰਾ ਉੱਪ ਦਰਜ ਕੀਤੇ ਮੁਕੱਦਮੇ ਤੁਰੰਤ ਖਾਰਜ ਕੀਤੇ ਜਾਣ।ਉਨ੍ਹਾ ਕਿਹਾ ਕਿ ਡੀਜਲ,ਪੈਟਰੋਲ,ਰਸੋਈ ਗੈਸ ਅਤੇ ਸਿਖਰਾ ਨੂੰ ਛੂਹ ਰਹੀ ਮਹਿੰਗਾਈ ਤੇ ਤੁਰੰਤ ਕੰਟਰੋਲ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਮੰਗੂ ਭੰਮੀਪੁਰਾ,ਨਿਰਮਲ ਸਿੰਘ ਧਾਲੀਵਾਲ,ਭਰਪੂਰ ਸਿੰਘ ਛੱਜਾਵਾਲ,ਸਰੂਪ ਸਿੰਘ ਹਾਸ,ਪ੍ਰਕਾਸ ਸਿੰਘ,ਮੁਖਤਿਆਰ ਸਿੰਘ ਢੋਲਣ,ਪ੍ਰੀਤਮ ਸਿੰਘ ਕਮਾਲਪੁਰਾ,ਬੂਟਾ ਸਿੰਘ ਹਾਸ,ਜੀਵਨ ਸਿੰਘ,ਸੁਖਦੀਪ ਸਿੰਘ,ਮਨਜੀਤ ਸਿੰਘ ਆਦਿ ਹਾਜ਼ਰ ਸਨ।