You are here

ਨਵਾਂ ਸਾਲ ਮੁਬਾਰਕ ਆਖਾਂ ਕਿੰਝ!✍️ ਸਲੇਮਪੁਰੀ ਦੀ ਚੂੰਢੀ

      *ਗੀਤ* 

ਨਵਾਂ ਸਾਲ ਮੁਬਾਰਕ ਆਖਾਂ ਕਿੰਝ!

- ਜੋਰ ਵਾਲੇ ਦਾ ਸੱਤੀੰ ਵੀਹੀੰ, 

ਸੌ ਹੋ ਗਿਆ ਵੇ! 

ਬੀਤ ਗਿਆ ਜੋ ਵੀਹ, 

ਹੋਰ ਦਾ ਹੋਰ ਹੋ ਗਿਆ ਵੇ! 

ਰੂੰ ਦੇ ਵਾਂਗੂੰ ਦਿੱਤੀ ਜਿੰਦਗੀ ਪਿੰਜ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਸੜਕਾਂ ਉੱਪਰ ਰੋਲਤਾ ਬਾਪੂ ਦਿੱਲੀ ਨੇ! 

ਪੇਟ 'ਚ ਖੋਭਿਆ ਕੱਸਕੇ ਚਾਕੂ ਦਿੱਲੀ ਨੇ! 

ਮੱਛੀ ਵਾਂਗੂੰ ਦਿੱਤਾ ਸਾਨੂੰ ਰਿੰਨ੍ਹ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿ਼ੰਝ ਸੱਜਣਾ! 

ਕੋਰੋਨਾ ਦਾ ਡਰ ਪਾ ਕੇ, 

ਰੁਜ਼ਗਾਰ  ਖੋਹਲਿਆ ਵੇ। 

ਐਸਾ ਚੱਕਰ ਚਲਾਇਆ, 

ਤੇ ਫਿਰ ਪਿਆਰ ਖੋਹਲਿਆ ਵੇ! 

ਰੋਟੀ ਵਾਜੋੰ ਤੜਫੇ ਸਾਡੀ ਜਿੰਦ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ 'ਤੇ ਹੋਇਆ ਕਬਜ਼ਾ 

ਵੇ ਸਰਮਾਏਦਾਰਾਂ ਦਾ! 

ਕੁਰਸੀ ਖਾਤਰ ਲੋਕ ਲੜਾਉਣਾ 

ਕੰਮ ਸਰਕਾਰਾਂ ਦਾ! 

ਸੱਭ ਸਾਲਾਂ ਤੋਂ ਬੀਤਿਆ ਵੀਹ ਭਿੰਨ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦਿਲ 'ਚ ਪਾਲੀਆਂ ਆਸਾਂ 

ਚਕਨਾਚੂਰ ਹੋਗੀਆਂ ਵੇ! 

ਖੁਦਕੁਸ਼ੀਆਂ ਕਰਨੇ  ਲਈ 

ਮਜਬੂਰ ਹੋਗੀਆਂ ਵੇ! 

ਮਜਬੂਰੀਆਂ ਦਾ ਸਿਰ 'ਤੇ ਬੈਠਾ ਜਿੰਨ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

-ਸੁਖਦੇਵ ਸਲੇਮਪੁਰੀ 

09780620233

1ਜਨਵਰੀ, 2021