You are here

ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਜਾਰੀ

14 ਪੁਲਿਸ ਕਰਮਚਾਰੀਆਂ ਸਣੇ 242 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 

24 ਘੰਟਿਆਂ ਦੁਰਾਨ 9 ਦੀ ਹੋਈ ਮੌਤ

ਲੁਧਿਆਣਾ ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)-  ਲੁਧਿਆਣਾ ਵਿੱਚ ਅੱਜ ਕੋਰੋਨਾ ਦੇ 242 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 72 ਲੋਕ ਦੂਜੇ ਸੂਬਿਆਂ ਦੇ ਨਾਲ ਜਾਂ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਹਨ। ਇਸ ਨਾਲ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 8580 ਹੋ ਗਈ ਹੈ। ਕੋਰੋਨਾ ਦੇ ਨਾਲ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ। ਜਿਨ੍ਹਾਂ ਵਿੱਚੋਂ 8 ਲੋਕ ਲੁਧਿਆਣਾ ਜ਼ਿਲ੍ਹਾ ਦੇ ਨਾਲ ਸਬੰਧਿਤ ਹਨ। ਮਰਨ ਵਾਲਿਆਂ ਵਿੱਚ ਬਹਾਦਰ ਕੇ ਰੋਡ ਦਾ 47 ਸਾਲਾਂ ਵਿਅਕਤੀ, ਢੰਡਾਰੀ ਖੁਰਦ ਦਾ 40 ਸਾਲਾਂ ਔਰਤ, ਮੁੰਡੀਆਂ ਕਲਾਂ ਦਾ 90 ਸਾਲਾਂ ਵਿਅਕਤੀ, ਤਾਜਪੁਰ ਰੋਡ ਦਾ 47 ਸਾਲਾਂ ਵਿਅਕਤੀ, ਜਗਰਾਉਂ ਦਾ 62 ਸਾਲਾਂ ਵਿਅਕਤੀ, ਪਿੰਡ ਬਾਜੜਾ ਦਾ 60 ਸਾਲਾਂ ਵਿਅਕਤੀ, ਲੁਹਾਰਾ ਦਾ 35 ਸਾਲਾਂ ਵਿਅਕਤੀ ਅਤੇ ਬੀਆਰਐੱਸ ਨਗਰ ਦਾ 70 ਸਾਲਾਂ ਵਿਅਕਤੀ ਸ਼ਾਮਿਲ ਹੈ। ਹੁਣ ਤੱਕ ਕੋਰੋਨਾ ਦੇ ਨਾਲ 290 ਲੋਕਾਂ ਦੀ ਲੁਧਿਆਣਾ ਵਿੱਚ ਮੌਤ ਹੋ ਚੁੱਕੀ, ਜਦਕਿ ਦੂਸਰੇ ਜ਼ਿਲ੍ਹਿਆਂ ਦੇ ਰਹਿਣ ਵਾਲੇ 67 ਲੋਕਾਂ ਨੇ ਕੋਰੋਨਾ ਦੇ ਕਾਰਨ ਨਾਲ ਮੌਤ ਹੋਈ ਹੈ।

ਅੱਜ ਆਏ ਪਾਜੇਟਿਵ ਕੇਸਾਂ ਦੇ ਵਿੱਚ 14 ਪੁਲਿਸ ਕਰਮਚਾਰੀ, 7 ਹੈਲਥ ਕੇਅਰ ਵਰਕਰ, 6 ਇੰਟਰਨੈਸ਼ਨਲ/ਘਰੇਲੂ ਯਾਤਰੀ, 8 ਗਰਭਵਤੀ ਔਰਤਾਂ ਅਤੇ 8 ਅੰਡਰ ਟਰਾਇਲ ਕੈਦੀ ਸ਼ਾਮਿਲ ਹਨ। ਲੁਧਿਆਣਾ ਵਿੱਚ ਹੁਣ ਤੱਕ 98107 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 94958 ਲੋਕਾਂ ਦੀ ਰਿਪੋਰਟ ਆ ਚੁੱਕੀ ਹੈ। ਜਦਕਿ 3149 ਲੋਕਾਂ ਦੀ ਰਿਪੋਰਟ ਅਜੇ ਆਉਂਣੀ ਹੈ। ਹੁਣ ਤੱਕ 85984 ਲੋਕਾਂ ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ, ਜਦਕਿ ਬੀਤੇ ਦਿਨ ਤੱਕ 8148 ਲੋਕ ਹੋਣ ਤੱਕ ਸ਼ਹਿਰ ਵਿੱਚ ਪਾਜ਼ੇਟਿਵ ਪਾਏ ਜਾ ਚੁੱਕੇ ਸਨ।