ਅਫਗਾਨੀ ਨਾਗਰਿਕ ਤੇ ਇਕ ਲੜਕੀ ਸਣੇ 6 ਗਿ੍ਫ਼ਤਾਰ
ਸੁਲਤਾਨਵਿੰਡ ਤੋਂ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ
ਅੰਮ੍ਰਿਤਸਰ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਸੂਬਾ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਹੈਰੋਇਨ ਦੀ ਇਕ ਫ਼ੈਕਟਰੀ ਦਾ ਇਥੇ ਪਰਦਾਫਾਸ਼ ਕਰਦਿਆਂ ਉਥੋਂ 188.455 ਕਿਲੋਗਾ੍ਰਮ ਹੈਰੋਇਨ, ਛੇ ਡਰੰਮ ਕੈਮੀਕਲ, 38 ਕਿਲੋਗ੍ਰਾਮ ਤੋਂ ਵਧੇਰੇ ਡੈਕਸਟਰੋਮੈਥੋਫਾਰਮਨ ਪਾਊਡਰ ਤੇ ਸ਼ੱਕੀ ਕੈਮੀਕਲ, ਕੈਫੀਨ ਆਦਿ ਬਰਾਮਦ ਕਰਕੇ ਇਕ ਅਫਗਾਨੀ ਨਾਗਰਿਕ ਸਣੇ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਨ੍ਹਾਂ 'ਚ ਇਕ ਕੁੜੀ ਵੀ ਸ਼ਾਮਿਲ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਦਿਆਂ ਐਸ. ਟੀ. ਐਫ. ਦੇ ਮੁਖੀ ਤੇ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਸਕਰਾਂ ਵਲੋਂ ਸੁਲਤਾਨਵਿੰਡ ਖੇਤਰ ਦੇ ਇਕ ਘਰ 'ਚ ਉਕਤ ਫ਼ੈਕਟਰੀ ਚਲਾਈ ਜਾ ਰਹੀ ਸੀ, ਜਿਸ ਦੀ ਤਲਾਸ਼ੀ ਦੌਰਾਨ ਉਥੋਂ ਉਕਤ ਹੈਰੋਇਨ ਤੇ ਹੋਰ ਸਮਾਨ ਬਰਾਮਦ ਹੋਇਆ ਹੈ | ਇਸ ਸਬੰਧੀ ਬੀਤੇ 29 ਜਨਵਰੀ ਨੂੰ ਅਜਨਾਲਾ ਰੋਡ ਤੋਂ ਬਰੀਜ਼ਾ ਕਾਰ ਸਵਾਰ ਵਿਅਕਤੀ ਨੂੰ 6 ਕਿਲੋਗਾ੍ਰਮ ਹੈਰੋਇਨ ਸਬੰਧੀ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਸ਼ਨਾਖਤ ਸੁਖਬੀਰ ਸਿੰਘ ਹੈਪੀ ਵਾਸੀ ਅਜਨਾਲਾ ਰੋਡ ਵਜੋਂ ਹੋਈ ਸੀ, ਉਸ ਪਾਸੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਹੀ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਕਥਿਤ ਦੋਸ਼ੀ ਸੁਖਬੀਰ ਸਿੰਘ ਅਤੇ ਕੱਪੜਾ ਵਪਾਰੀ ਅੰਕੁਸ਼ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਕਿ ਕੁਈਨਜ਼ ਰੋਡ 'ਤੇ ਕੱਪੜੇ ਦਾ ਸ਼ੋਅ ਰੂਮ ਚਲਾਉਂਦਾ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਅਫਗਾਨੀ ਨਾਗਰਿਕ ਦੀ ਸ਼ਨਾਖਤ ਅਰਮਾਨ ਬਸ਼ਾਰਮਲ ਆਚੀਨ ਨਗਰ ਅਫ਼ਗਾਨਿਸਤਾਨ ਵਜੋਂ ਹੋਈ ਹੈ, ਜੋ ਕਿ ਦਿੱਲੀ ਰਾਹੀਂ ਇਥੇ ਅੰਮਿ੍ਤਸਰ 'ਚ ਪੁੱਜਿਆ ਸੀ ਅਤੇ ਹੈਰੋਇਨ ਦੇ ਮਿਕਸਰ, ਗਰਾਈਾਡਰ ਅਤੇ ਰਿਫਾਇਨ ਦੇ ਮਾਹਿਰ ਵਜੋਂ ਕੰਮ ਕਰਦਾ ਸੀ, ਉਹ ਇਥੇ ਅਕਾਸ਼ ਐਵੀਨਿਊ ਸੁਲਤਾਨਵਿੰਡ ਵਿਖੇ ਕਿਰਾਏ ਦੇ ਘਰ 'ਚ ਰਹਿੰਦਾ ਸੀ | ਪੁਲਿਸ ਅਨੁਸਾਰ ਪਿਛਲੇ ਇਕ ਮਹੀਨੇ ਤੋਂ ਇਹ ਘਰ ਹੈਰੋਇਨ ਨੂੰ ਗੋਦਾਮ ਕਰਨ ਤੇ ਉਸਦੇ ਸੋਧੀਕਰਨ ਤੇ ਸਪਲਾਈ ਲਈ ਵਰਤਿਆ ਜਾ ਰਿਹਾ ਸੀ | ਪੁਲਿਸ ਨੇ ਇਸ ਘਰ 'ਚੋਂ ਗੈਸ ਬਰਨਰ, ਵਪਾਰਕ ਸਿਲੰਡਰ, ਵੱਡੀ ਤਾਦਾਦ 'ਚ ਸਟੀਲ ਅਤੇ ਐਲੂਮੀਨੀਅਨ ਦੇ ਭਾਂਡੇ ਵੀ ਬਰਾਮਦ ਹੋਏ ਹਨ ਅਤ ਹੁਣ ਤੱਕ ਕੁੱਲ 194 ਕਿਲੋਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ | ਇਸ ਮਾਮਲੇ 'ਚ ਪੁਲਿਸ ਨੇ ਤਿੰਨ ਹੋਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਸੁਖਵਿੰਦਰ ਸਿੰਘ ਤੇ ਮੇਜ਼ਰ ਸਿੰਘ ਵਾਸੀਆਨ ਪਿੰਡ ਨੌਸ਼ਹਿਰਾ ਖ਼ੁਰਦ ਮਜੀਠਾ ਰੋਡ, ਲੜਕੀ ਤੰਮਨਾ ਵਾਸੀ ਅੰਮਿ੍ਤਸਰ ਸ਼ਹਿਰ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ 'ਚੋਂ ਸੁਖਵਿੰਦਰ ਸਿੰਘ ਇਥੇ ਮਾਲ ਰੋਡ ਸਥਿਤ ਇਕ ਜਿੰਮ ਦਾ ਟਰੇਨਰ ਹੈ, ਜਿਥੇ ਉਕਤ ਸਾਰੇ ਅਭਿਆਸ ਲਈ ਜਾਂਦੇ ਸਨ | ਇਸ ਤੋਂ ਇਲਾਵਾ ਇਸ ਮਾਮਲੇ 'ਚ ਸਿਮਰਨਜੀਤ ਸਿੰਘ ਸੰਧੂ ਵਾਸੀ ਰਣਜੀਤ ਐਵੀਨਿਊ ਦੀ ਵੀ ਸ਼ਮੂਲੀਅਤ ਪਾਈ ਗਈ ਹੈ, ਜੋ ਕਿ ਗੁਜਰਾਤ ਵਿਖੇ 300 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਉਸ ਨੂੰ ਇੰਟਰਪੋਲ ਰਾਹੀਂ ਇਟਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੂਜੇ ਪਾਸੇ ਇਕ ਅਕਾਲੀ ਦਲ ਦੇ ਆਗੂ ਦੇ ਘਰ ਚੱਲ ਰਹੀ ਇਸ ਫ਼ੈਕਟਰੀ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ | ਇਸ ਦੇ ਨਾਲ ਕਿਸੇ ਕਾਂਗਰਸੀ ਕੌਾਸਲਰ ਜਾ ਆਗੂ ਦੀ ਸ਼ਮੂਲੀਅਤ ਦੇ ਰੌਲੇ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਨੇਤਾ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਇਸ ਮਾਮਲੇ 'ਚ ਪੁਲਿਸ ਨੇ ਕਿਸੇ ਕਾਂਗਰਸੀ ਕੌਸਲਰ ਜਾਂ ਨੇਤਾ ਦੀ ਗਿ੍ਫ਼ਤਾਰੀ ਤੋਂ ਵੀ ਇਨਕਾਰ ਕੀਤਾ | ਇਸ ਮੌਕੇ ਆਈ. ਜੀ. ਕੌਸ਼ਤੂਭ ਸ਼ਰਮਾ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਏ. ਆਈ. ਜੀ. ਰਛਪਾਲ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |
ਇਥੇ ਸੁਲਤਾਨਵਿੰਡ ਤੋਂ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ ਹੋਇਆ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਗਿ੍ਫਤਾਰ ਕੀਤੇ ਗਏ ਅਫਗਾਨੀ ਨਾਗਰਿਕ ਵਲੋਂ ਹੈਰੋਇਨ ਮਿਕਸ ਕਰਨ ਦੇ ਮਾਹਿਰ ਵਜੋਂ ਇਥੇ ਆ ਕੇ ਕੰਮ ਕਰਨਾ ਇਸ ਦਾ ਪ੍ਰਤੱਖ ਸੰਕੇਤ ਹੈ ਕਿ ਇਹ ਹੈਰੋਇਨ ਸਰੱਹਦ ਪਾਰ ਤੋਂ ਹੀ ਆਈ ਹੈ ਅਤੇ ਇਸ ਨੂੰ ਇਥੇ ਸੋਧ ਕੇ ਅਤੇ ਇਸ 'ਚ ਹੋਰ ਰਸਾਇਣ ਮਿਲਾਵਟ ਕਰ ਕੇ ਅੱਗੇ ਸਪਲਾਈ ਕੀਤੀ ਜਾਣੀ ਸੀ | ਅੱਜ ਪੱਤਰਕਾਰ ਸੰਮੇਲਨ 'ਚ ਐਸ ਟੀ.ਐਫ. ਦੇ ਮੁਖੀ ਤੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀਆਂ ਤਾਰਾਂ ਗੁਜਰਾਤ ਦੇ 300 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਲੋੜੀਂਦੇ ਸਿਮਰਜੀਤ ਸਿੰਘ ਸੰਧੂ ਨਾਲ ਜੁੜੀਆਂ ਹੋਈਆਂ ਹਨ ਜਿਸ ਨੂੰ ਮੀਡੀਆ ਰਿਪੋਰਟਾਂ ਮੁਤਾਬਿਕ ਇਟਲੀ ਵਿਖੇ ਗਿ੍ਫਤਾਰ ਕਰ ਲਿਆ ਗਿਆ ਹੈ | ਤਸਕਰ ਸੰਧੂ ਗੁਜਰਾਤ 'ਚ ਹੈਰੋਇਨ ਦੀ ਖੇਪ ਫੜੇ ਜਾਣ ਉਪਰੰਤ ਇਟਲੀ ਭੱਜ ਗਿਆ ਸੀ | ਇਹ ਵੀ ਪਤਾ ਲਗਾ ਹੈ ਕਿ ਇਸ ਮਾਮਲੇ 'ਚ ਗਿ੍ਫਤਾਰ ਕੀਤੀ ਗਈ ਲੜਕੀ ਦੇ ਰੋਲ ਬਾਰੇ ਪੁਲਿਸ ਜਾਂਚ ਕਰ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਦਾ ਹੈਰੋਇਨ ਦੀ ਤਸਕਰੀ ਨਾਲ ਕੋਈ ਲੈਣਾ ਦੇਣਾ ਨਹੀਂ ਸਗੋਂ ਉਹ ਇਕ ਤਸਕਰ ਦੀ ਦੋਸਤ ਹੋਣ ਕਾਰਨ ਫੈਕਟਰੀ 'ਚ ਗਈ ਸੀ ਅਤੇ ਪੁਲਿਸ ਛਾਪੇ ਵੇਲੇ ਕਾਬੂ ਆ ਗਈ | ਸ: ਸਿੱਧੂ ਨੇ ਕਿਹਾ ਕਿ ਲੜਕੀ ਦੇ ਰੋਲ ਦੀ ਜਾਂਚ ਕੀਤੀ ਜਾਵੇਗੀ | ਇਸ ਸਬੰਧੀ ਹੈਰੋਇਨ ਦੇ ਦੋਵੇਂ ਮਾਮਲੇ ਮੁਹਾਲੀ ਵਿਸ਼ੇਸ਼ ਥਾਣੇ ਵਿਖੇ ਦਰਜ ਕੀਤੇ ਗਏ ਹਨ | ਦੂਜੇ ਪਾਸੇ ਜਿਸ ਘਰ 'ਚ ਇਹ ਫੈਕਟਰੀ ਚਲਾਈ ਜਾ ਰਹੀ ਸੀ ਉਹ ਅਕਾਲੀ ਆਗੂ ਦੀ ਦੱਸੀ ਗਈ ਹੈ ਜਿਸ ਨੇ ਕਿਹਾ ਕਿ ਉਸਨੇ ਇਹ ਕੋਠੀ ਵੇਚ ਦਿੱਤੀ ਸੀ ਪੁਲਿਸ ਵਲੋਂ ਅਕਾਲੀ ਆਗੂ ਦੇ ਨਾਂਅ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ |