ਸਿੱਧਵਾਂ ਬੇਟ (ਜਸਮੇਲ ਗਾਲਿਬ)
ਕਿਸਾਨ ਸ਼ੰਘਰਸ਼ ਆਪਣੀ ਚਰਮ ਸੀਮਾ ਤੇ ਫੈਸਲਾਕੁਨ ਨਤੀਜੇ ਤੇ ਪਹੁੰਚ ਚੁੱਕਾ ਹੈ ਇਹ ਸੰਘਰਸ਼ ਕੇਵਲ ਫਸਲੀ ਕੀਮਤਾਂ ਦੀ ਐਮ ਐਸ ਪੀ ਮੰਡੀਕਰਨ ਤੱਕ ਹੀ ਸੀਮਤ ਨਹੀਂ ਹੈ।ਇਹ ਸੰਘਰਸ਼ ਤਾਂ ਪੰਜਾਬੀਆਂ ਅਤੇ ਸਿੱਖਾਂ ਦੀ ਅਣਖ ਗੈਰਤ ਅਤੇ ਪੰਜਾਬ ਦੀ ਹੋਂਦ ਦਾ ਵੀ ਸ਼ੰਘਰਸ਼ ਬਣ ਗਿਆ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਹੈ ਕਿ ਜਦੋਂ ਵੀ ਪੰਜਾਬੀਆਂ ਅਤੇ ਸਿੱਖਾਂ ਨੇ ਜੇਕਰ ਕੋਈ ਮੋਰਚਾ ਲਾਇਆ ਹੈ ਤਾਂ ਕਦੀ ਹਰੇ ਨਹੀਂ ਬਲਕਿ ਆਨ ਸ਼ਾਨ ਫਤਿਹੇ ਕੀਤੇ ਹਨ ਅਤੇ ਇਹ ਮੋਰਚਾ ਵੀ ਫਤਿਹੇ ਕਰਕੇ ਹੀ ਵਾਪਸ ਆਉਣਗੇ। ਦੇਸ਼ ਦਾ ਕਿਸਾਨ ਹੁਣ ਜਾਗ ਪਿਆਰ ਹੈ ਅਤੇ ਸਭ ਕੁਝ ਸਮਝਦਾ ਹੈ ਕਿਸਾਨ ਉਹ ਅਨਪੜ੍ਹ, ਮੂਰਖ ਜਾ ਬੂੱਧ ਨਹੀ ਰਿਹਾ ਸੋ ਸਰਕਾਰ ਦੀਆਂ ਚਾਲਾਂ ਵਿੱਚ ਫਸ ਜਾਵੇਗਾ।ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੀ ਅੜੀ/ਜ਼ਿਦ ਛੱਡੇ ਅਤੇ ਕਾਲੇ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰਨ ਦਾ ਐਲਾਨ ਕਰੇ। ਕਿਸਾਨ ਪਿੱਛੇ ਮੁੜਨ ਵਾਲਾ ਨਹੀਂ।