ਅਜੀਤਵਾਲ, ਦਸੰਬਰ 2020 (ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਲੰਗਰ ਦੀ ਸੇਵਾ ਜ਼ਰੀਏ ਆਪਣਾ ਯੋਗਦਾਨ ਪਾ ਕੇ ਵਾਪਸ ਪੰਜਾਬ ਮੁੜੇ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਨੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਨ੍ਹਾਂ ਚਿਰ ਇਹ ਸ਼ਾਂਤਮਈ ਸੰਘਰਸ਼ ਜਾਰੀ ਰਹੂਗਾ ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਮਨ ਜਾਂ ਦਿੱਲੀਏ ਮੰਨ ਨੀ ਪੜਨੇ ਪਾ ਕੇ ਜਾਵਾਂਗੇ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਫੁਰਮਾਨ ਹੈਕੇ ਜ਼ੁਲਮ ਕਰਨਾ ਵੀ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਪਰ ਅਸੀਂ ਪੰਜਾਬ ਦੇ ਜਾਏ ਹਰ ਹਾਲਤ ਵਿੱਚ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਉਨ੍ਹਾਂ ਘਰੋ ਘਰੀਂ ਬੈਠੀਆਂ ਸੰਗਤਾਂ ਨੂੰ ਬੇਨਤੀ ਕੀਤੀ ਕੇ ਚੱਲ ਰਹੇ ਦਿੱਲੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਇਸ ਸਮੇਂ ਉਨ੍ਹਾਂ ਦਿੱਲੀ ਸੰਘਰਸ਼ ਵਿੱਚ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਦਿਨੇ ਹੀ ਆਇਆ ਜਾਇਆ ਜਾਵੇ ਅਤੇ ਧਿਆਨ ਨਾਲ ਡਰਾਇਵਰੀ ਕੀਤੀ ਜਾਵੇ