You are here

ਕੋਰੂਨਾ ਵੈਕਸੀਨ ਨੂੰ ਲੈ ਕੇ ਯੂ ਕੇ ਵਾਸੀਆਂ ਦੀਆਂ ਕਿਆਸ ਰਾਮਾ ਹੋੲੀਅਾਂ ਦੂਰ  

ਯੂ.ਕੇ. 'ਚ ਪਹਿਲੇ ਹਫ਼ਤੇ 1 ਲੱਖ 37 ਹਜ਼ਾਰ 897 ਲੋਕਾਂ ਨੂੰ ਲੱਗਿਆ ਕੋਰੋਨਾ ਵੈਕਸੀਨ ਟੀਕਾ

ਲੰਡਨ, ਦਸੰਬਰ 2020 - (ਗਿਆਨੀ ਰਵਿੰਦਰਪਾਲ ਸਿੰਘ)- 

ਯੂ.ਕੇ. 'ਚ ਪਹਿਲੇ ਹਫ਼ਤੇ 1 ਲੱਖ 37 ਹਜ਼ਾਰ 897 ਲੋਕਾਂ ਨੂੰ ਫਾਈਜ਼ਰ ਦਾ ਕੋਰੋਨਾ ਵੈਕਸੀਨ ਟੀਕਾ ਲਗਾਇਆ ਗਿਆ ਹੈ । ਕੋਰੋਨਾ ਵੈਕਸੀਨ ਮਾਮਲਿਆਂ ਬਾਰੇ ਮੰਤਰੀ ਨਦੀਮ ਜਾਹਵੀ ਨੇ ਕਿਹਾ ਕਿ 8 ਤੋਂ 15 ਦਸੰਬਰ ਤੱਕ ਫਾਈਜ਼ਰ/ਬਾਇਓਨਟੈੱਕ ਦੀ ਵੈਕਸੀਨ ਦੇ ਟੀਕਾਕਰਨ ਦੇ ਇਹ ਅੰਕੜੇ ਹਨ। ਉਨ੍ਹਾਂ ਕਿਹਾ ਕਿ ਇਹ ਚੰਗੀ ਸ਼ੁਰੂਆਤ ਹੈ । ਬੀਤੇ 7 ਦਿਨਾਂ 'ਚ ਇੰਗਲੈਂਡ 'ਚ 108000, ਵੇਲਜ਼ 'ਚ 7897, ਨਾਰਦਨ ਆਇਰਲੈਂਡ 'ਚ 4000 ਅਤੇ ਸਕਾਟਲੈਂਡ 'ਚ 18000 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ । ਯੂ.ਕੇ. ਸਰਕਾਰ ਦੀ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਹੈ ਅਤੇ ਇਸ ਨਾਲ ਨੌਜੁਆਨਾ ਸਮੇਤ 25 ਮਿਲੀਅਨ ਲੋਕਾਂ ਨੂੰ ਵੈਕਸੀਨ ਦੀ ਪੇਸ਼ਕਸ਼ ਕਰਨੀ ਚਾਹੁੰਦੀ ਹੈ । ਪਰ ਰਾਸ਼ਟਰੀ ਅੰਕੜਾ ਸੰਗ੍ਰਹਿ ਦਫ਼ਤਰ ਅਨੁਸਾਰ ਇਹ ਇਕ ਵੱਡੀ ਚੁਣੌਤੀ ਹੈ । ਜਿਸ ਲਈ ਹੋਰ ਹਜ਼ਾਰਾਂ ਕਾਮਿਆਂ ਦੀ ਲੋੜ ਹੈ । ਵੈਕਸੀਨ ਬਣਾਉਣ ਤੋਂ ਲੈ ਕੇ ਟੀਕਾਕਰਨ ਤੱਕ ਦੇ ਸਮੁੱਚੇ ਪ੍ਰੋਗਰਾਮ 'ਤੇ ਅੰਦਾਜਨ 12 ਬਿਲੀਅਨ ਪੌਡ ਖਰਚ ਹੋਣਗੇ ।  

(ਫੋਟੋ : ਇੰਗਲੈਂਡ ਦੀ ਪਹਿਲੀ ਇਸਤਰੀ ਜੋ ਵੈਕਸੀਨੇਸ਼ਨ ਨਾਲ ਠੀਕ ਹੋਈ )