ਬਾਬਾ ਜੀ ਦਾ ਜੱਦੀ ਪਿੰਡ ਗੁਰੂਸਰ ਕਾਉਂਕੇ ਨਜ਼ਦੀਕ ਨਾਨਕਸਰ ਜਗਰਾਉਂ ਦੇ ਵਾਸੀਆਂ ਦਾ ਕੀ ਕਹਿਣਾ ਹੈ ਬਾਬਾ ਜੀ ਦੀ ਸ਼ਹਾਦਤ ਬਾਰੇ
ਜਗਰਾਉਂ, ਦਸੰਬਰ 2020 -(ਗੁਰਕੀਰਤ ਜਗਰਾਉਂ/ ਗੁਰਦੇਵ ਗ਼ਾਲਿਬ )-
ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਤੋਂ ਦੁਖੀ ਕਿਸਾਨਾਂ ਦੀ ਹਾਲਤ ਦੇਖ ਮਹਾਂਪੁਰਸ਼ਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ ਸਮੁੱਚੇ ਸਮਾਜ ਨੂੰ ਅੱਜ ਇਕ ਬਹੁਤ ਵੱਡਾ ਸੁਨੇਹਾ ਦਿੰਦਾ ਹੈ ਜਨ ਸ਼ਕਤੀ ਨਿੳੂਜ਼ ਪੰਜਾਬ ਦੀ ਟੀਮ ਪਹੁੰਚੀ ਬਾਬਾ ਜੀ ਦੇ ਜੱਦੀ ਪਿੰਡ ਗੁਰੂਸਰ ਕਾਉਂਕੇ ਜੋ ਕਿ ਨਾਨਕਸਰ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ।ਜਦੋਂ ਸਾਡੇ ਪ੍ਰਤੀਨਿਧ ਗੁਰਕੀਰਤ ਸਿੰਘ ਜਗਰਾਉਂ ਅਤੇ ਗੁਰਦੇਵ ਸਿੰਘ ਗਾਲਿਬ ਨੇ ਪਿੰਡ ਵਾਸੀਆਂ ਤੋਂ ਬਾਬਾ ਜੀ ਦੇ ਜੀਵਨ ਬਾਰੇ ਜਾਣਿਆ ਤਾਂ ਬਾਬਾ ਜੀ ਦੀ ਵਿਚਾਰਧਾਰਾ ਜੋ ਸੰਤ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਹੋਣੀ ਚਾਹੀਦੀ ਸੀ ਤਾਂ ਇੱਕ ਬਹੁਤ ਵੱਡਾ ਸੁਨੇਹਾ ਮਿਲਿਆ । ਇਹ ਸਾਰੀ ਗੱਲਬਾਤ ਤੁਸੀਂ ਵੀਡੀਓ ਰਾਹੀਂ ਸੁਣ ਅਤੇ ਦੇਖ ਸਕਦੇ ਹੋ ।ਬਾਬਾ ਜੀ ਦੀ ਸ਼ਹਾਦਤ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਨੂੰ ਇੱਕ ਨਵੇਂ ਮੋੜ ਤੇ ਲੈ ਕੇ ਜਾਵੇਗੀ । ਬਾਬਾ ਜੀ ਦੇ ਅੰਤਿਮ ਸੰਸਕਾਰ ਅੱਜ ਕਰਨਾਲ ਲਾਗੇ ਪਿੰਡ ਸੀਂਗੜਾ ਜਿੱਥੇ ਬਾਬਾ ਜੀ ਦਾ ਇਸ ਸਮੇਂ ਰੈਣ ਬਸੇਰਾ ਸੀ ਵਿਖੇ ਹੋਣਗੇ ।