ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)- ਪੰਜਾਬ ਦੇ ਰਾਜਪਾਲ ਸ੍ਰੀ ਬੀ ਪੀ ਬਦਨੋਰ ਜੀ ਨੂੰ ਸੰਤ ਸਮਾਜ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਕ ਮੰਗ ਪੱਤਰ ਸੌਂਪਿਆ ਗਿਆ। ਜਿਸ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਇਸ ਵਾਰੇ ਜਾਣੂ ਕਰਵਾਇਆ ਗਿਆ। ਵਿਸ਼ਵ ਧਾਰਮਿਕ ਸੇਵਾ ਮਿਸ਼ਨ ਸੁਸਾਇਟੀ ਦੇ ਆਗੂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਇਹ ਇਹ ਸੰਗਠਨ ਰਾਜਪਾਲ ਨੂੰ ਮਿਲਣ ਲਈ ਗਿਆ। ਸੁਸਾਇਟੀ ਦੇ ਹੋਰ ਆਗੂ ਜਿਵੇਂ ਕਿ ਸੂਫ਼ੀ ਸੰਤ ਗ਼ੁਲਾਮ ਹੈਦਰ ਕਾਦਰੀ, ਸਵਾਮੀ ਅਮਰੇਸਵਰ ਦਾਸ ਬ੍ਰਹਮਚਾਰੀ ਕੁਟੀਆ ਵਾਲੇ, ਡਾ ਰੋਕਸ਼ ਸੰਧੂ ਏਗਲਕਨ ਚਰਚ ਆਫ ਇੰਡੀਆ, ਵਿਦਵਾਨ ਗਿਆਨੀ ਕਰਨੈਲ ਸਿੰਘ ਵੀ ਨਾਲ ਸਨ। ਕਿਸਾਨ ਅੰਦੋਲਨ ਦੀ ਮੱਦਦ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਰਾਜਪਾਲ ਬੀ ਪੀ ਬਦਨੋਰ ਜੀ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਟੋਲ ਪਲਾਜ਼ਾ ਚੰਡੀਗੜ੍ਹ ਹਰਿਆਣਾ ਹਿਮਾਚਲ ਮਹਾਂ ਪੰਜਾਬ ਦੇ ਵੱਖ ਹੋ ਈਆ ਨੂੰ ਇਕ ਪੰਜਾਬੀਅਤ ਦੀ ਰਾਹਤ ਲਈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਦਿਵਸ ਤੇ ਲਾਲ ਕਿਲ੍ਹੇ ਤੋਂ ਸ਼ੀਸ਼ ਗੰਜ ਤੱਕ ਸਤਿਕਾਰਯੋਗ ਸਥਾਨ ਦਿੱਤਾ ਜਾਵੇ। ਕਿਸਾਨ ਅੰਦੋਲਨ ਨੂੰ ਵੀ ਬਹੁਤ ਸਹਿਜਤਾ ਨਾਲ ਚਲਾਏ ਜਾਣ ਤੇ ਕਿਸਾਨਾਂ ਨੂੰ ਆਪਣਾ ਸੰਜਮ ਵਰਤਣ ਲਈ ਕਿਹਾ ਗਿਆ ਅਗੇ ਸੰਤ ਸਮਾਜ ਵਲੋਂ ਕਿਹਾ ਗਿਆ ਕਿ ਇਹ ਸੰਘਰਸ਼ ਜਿੱਤ ਦੇ ਬਿਲਕੁਲ ਨੇੜੇ ਹੈ ਇਸ ਸਮੇਂ ਆਪਸੀ ਪਿਆਰ ਤੇ ਭਾਈਚਾਰਾ ਬਣਾਈ ਰੱਖਣ ਲਈ ਵੀ ਕਿਹਾ ਗਿਆ।