ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) ਕਾਰਗਿਲ ਦੇ ਸ਼ਹੀਦ ਲੈਫ: ਮਨਪ੍ਰੀਤ ਸਿੰਘ ਗੋਲਡੀ ਦੀ ਯਾਦਗਾਰ ਨੂੰ ਵਧੀਆ ਤੇ ਸੁੰਦਰ ਢੰਗ ਨਾਲ ਬਣਾਉਣ ਲਈ ਜਗਰਾਉਂ ਦੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਇਸ ਕਾਰਜ ਦੀ ਆਰੰਭਤਾ ਕਰ ਦਿੱਤੀ, ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਚੋਂਕ ਵਿੱਚ ਸ਼ਹੀਦ ਗੋਲਡੀ ਦੀ ਤਸਵੀਰ ਸਥਾਪਤ ਕੀਤੀ ਜਾਵੇਗੀ ਅਤੇ ਉਸ ਦੀ ਦੇਖ ਭਾਲ ਲਈ ਵੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ , ਸ਼ਹਿਰ ਦੀ ਦਿੱਖ ਬਦਲਣ ਅਤੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਕਾਰਗਿਲ ਸ਼ਹੀਦ ਲੈਫ: ਮਨਪ੍ਰੀਤ ਸਿੰਘ ਗੋਲਡੀ ਦੀ ਯਾਦਗਾਰ ਨੂੰ ਸੁੰਦਰ ਢੰਗ ਨਾਲ ਬਣਾਇਆ ਜਾਵੇਗਾ ਇਸ ਯਾਦਗਾਰ ਦੇ ਆਸੇ ਪਾਸੇ ਸੁੰਦਰ ਬੁਟੇ ਵੀ ਲਗਾਏ ਜਾਣ ਗੇ ਅਤੇ ਲਾਇਟ ਲਗਾ ਕੇ ਵੀ ਇਸ ਨੂੰ ਵਿਸ਼ੇਸ਼ ਸੁੰਦਰਤਾ ਦਿੱਤੀ ਜਾਵੇਗੀ ਇਸ ਮੌਕੇ ਤੇ ਜਤਿੰਦਰ ਪਾਲ ਸ਼ਰਮਾ ਤੇ ਬੱਬੂ ਗਿੱਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਥੀ ਹਾਜ਼ਰ ਸਨ।