ਹਠੂਰ,11,ਦਸੰਬਰ-(ਕੌਸ਼ਲ ਮੱਲ੍ਹਾ)-
ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਨੌਜਵਾਨ ਆਗੂ ਸਰੂਪ ਸਿੰਘ ਚੌਧਰੀ ਮਾਜਰਾ ਦੀ ਅਗਵਾਈ ਹੇਠ ਪਿੰਡ ਚੌਧਰੀ ਮਾਜਰਾ ਵਿਖੇ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ।ਇਸ ਮੌਕੇ ਮਹਾਨ ਤੱਪਸਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆ ਨੇ ਸਬਦ ਕੀਰਤਨ ਕੀਤਾ।ਇਸ ਮੌਕੇ ਲੋਕ ਗਾਇਕ ਯੁੱਧਵੀਰ ਮਾਣਕ ਨੇ ਆਪਣੇ ਪ੍ਰੋਗਰਾਮ ਦੀ ਸੁਰੂਆਤ ਵਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘ ਸੂਰਮੇ ਨਾਲ ਕੀਤੀ।ਇਸ ਮੌਕੇ ਲੋਕ ਗਾਇਕ ਗੁਰਮੀਤ ਮੀਤ ਨੇ ਚਾਦਰ,ਸੁੱਚਾ ਸੂਰਮਾ,ਬੇਗੋ ਨਾਰ,ਜੈਮਲ ਫੱਤਾ,ਖਿੱਚ ਕੇ ਕਮਾਨ ਕਿਸਾਨਾਂ,ਸੋਨੇ ਵਰਗੇ ਖੇਤ ਅਤੇ ਕਿਸਾਨੀ ਸੰਘਰਸ ਨੂੰ ਬਿਆਨ ਕਰਦੇ ਅਨੇਕਾ ਗੀਤ ਪੇਸ ਕੀਤੇ।ਇਸ ਤੋ ਇਲਾਵਾ ਗੀਤਕਾਰ ਅਤੇ ਲੋਕ ਗਾਇਕ ਹਾਕਮ ਬਖਤੜੀ ਵਾਲਾ,ਲੋਕ ਗਾਇਕ ਗੁਰਬਖਸ ਸੌਕੀ,ਕਮੇਡੀ ਕਿੰਗ ਗੁਰਦਾਸ ਕੈਡਾ,ਗਾਇਕ ਬਿੱਲਾ ਨਾਭਾ,ਸ਼ਰਮਾਂ ਨਾਭੇ ਵਾਲਾ,ਗੁਰਪ੍ਰੀਤ ਵਿੱਕੀ ਟੌਹੜਾ,ਮਲਕੀਤ ਮੰਗਾ ਨੇ ਵੀ ਆਪਣੇ ਹਿੱਟ ਗੀਤ ਪੇਸ ਕਰਕੇ ਹਾਜ਼ਰੀ ਲਗਵਾਈ।ਇਸ ਮੌਕੇ ਪਹੁੰਚੇ ਸਮੂਹ ਗਾਇਕਾ,ਗੀਤਕਾਰਾ ਅਤੇ ਮਹਿਮਾਨਾ ਨੂੰ ਸਰੂਪ ਸਿੰਘ ਚੌਧਰੀ ਮਾਜਰਾ ਅਤੇ ਗੁਰਮਹਿਕਪ੍ਰੀਤ ਸਿੰਘ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬੀਬੀ ਸਰਬਜੀਤ ਕੌਰ ਮਾਣਕ,ਸਕਤੀ ਮਾਣਕ,ਮੋਨੂੰ ਲੁਧਿਆਣਾ,ਦੀਪਾ ਮਾਣਕ,ਹੈਰੀ ਮਾਣਕ,ਮਨਜੀਤ ਸਿੰਘ ਆਦਿ ਹਾਜ਼ਰ ਸਨ।
ਫਾਇਲ ਫੋਟੋ:-ਲੋਕ ਗਾਇਕ ਯੁਧਵੀਰ ਮਾਣਕ ਨੂੰ ਸਨਮਾਨਿਤ ਕਰਦੇ ਹੋਏ ਸਰੂਪ ਸਿੰਘ ਚੌਧਰੀ ਮਾਜਰਾ,ਗਾਇਕ ਗੁਰਮੀਤ ਮੀਤ,ਹਾਕਮ ਬਖਤੜੀ ਵਾਲਾ ਅਤੇ ਹੋਰ।