You are here

ਅੰਤਰਰਾਸ਼ਟਰੀ ਕੱਬਡੀ ਖਿਡਾਰੀ ਗਗਨ ਧਾਲੀਵਾਲ ਨੂੰ ਸਮਰਪਿਤ ਲੀਲ੍ਹਾਂ ਮੇਘ ਸਿੰਘ 'ਚ ਕਰਵਾਇਆ ਇੱਕ ਖੇਡ ਮੇਲਾ 

ਜਗਰਾਉ,  ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) :- ਨੋਜਵਾਨ  ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਨੇੜਲੇ ਪਿੰਡ ਲੀਲ੍ਹਾਂ ਮੇਘ ਸਿੰਘ ਵਿੱਚ ਅਕਾਲ ਸਹਾਇ ਸਪੋਰਟਸ ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨ ਧਾਲੀਵਾਲ ਦੀ ਯਾਦ ਵਿੱਚ ਪਹਿਲਾ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ  ਜਿਸ ਵਿੱਚ ਕਬੱਡੀ 50 ਕਿਲੋ ਅਤੇ ਕਬੱਡੀ ਓਪਨ ਦੇ ਮੈਚ ਕਰਵਾਏ ਗਏ  ਟੂਰਨਾਮੈਂਟ ਦੌਰਾਨ ਕਬੱਡੀ 50 ਕਿਲੋ ਦੀਆਂ 18 ਟੀਮਾਂ ਨੇ ਹਿੱਸਾ ਲਿਆ , 50 ਕਿਲੋ ਫਾਇਨਲ ਮੈਚ ਵਿੱਚ  ਨਰੈਣਗੜ੍ਹ ਸੋਹੀਆਂ ਦਾ ਪੇਚਾ ਕੋਕਰੀ ਬੁੱਟਰਾਂ ਨਾਲ ਪੈ ਗਿਆ ਜਿਸ ਵਿੱਚ ਨਰੈਣਗੜ੍ਹ ਸੋਹੀਆ ਨੇ ਪਹਿਲਾਂ ਸਥਾਨ ਹਾਸਲ ਕਰਕੇ 50 ਕਿਲੋ ਦੀ ਟਰਾਫੀ ਆਪਣੇ ਨਾਮ ਕੀਤੀ ਜਦ ਕਿ ਕੋਕਰੀ ਬੁੱਟਰ ਦੂਸਰੇ ਸਥਾਨ ਤੇ ਰਹੀ । ਕਬੱਡੀ ਓਪਨ ਵਿਚ 8 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਸਾਨ੍ਹਾਂ ਦੇ ਭੇੜ ਹੁੰਦੇ ਰਹੇ ਪਰ ਆਖਰ ਵਿੱਚ  ਇਸ ਟੂਰਨਾਮੈਂਟ ਦੌਰਾਨ ਮੇਜ਼ਬਾਨ ਲੀਲਾਂ ਮੇਘ ਸਿੰਘ ਕਬੱਡੀ ਓਪਨ ਵਿੱਚ ਆਪਣੀ ਵਿਰੋਧੀ ਟੀਮ ਬੁਰਜ ਲਿੱਟਾਂ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕਰਕੇ ਆਪਣੇ ਪਿੰਡ ਦੀ ਚੜ੍ਹਤ ਬਰਕਰਾਰ ਰੱਖਦਿਆ ਇਹ ਖੇਡ ਮੇਲਾ ਆਪਣੇ ਨਾਮ ਕਰ ਲਿਆ ਜਦੋ ਕਿ ਬੁਰਜ ਲਿੱਟਾਂ ਦੂਸਰੇ ਸਥਾਨ ਤੇ ਰਹੀ। ਇਸ ਕੱਬਡੀ ਟੂਰਨਾਮੈਟ ਵਿੱਚ   ਬੈਸਟ ਰੇਡਰ ਖਿਤਾਬ ਦੀਪੂ ਲੀਲਾਂ ਅਤੇ ਬਿੱਲਾ ਹਠੂਰ ਨੇ ਆਪਣੇ ਨਾ ਕੀਤਾ । ੲੇਸੇ ਤਰ੍ਹਾਂ  ਬੈਸਟ ਜਾਫੀ ਬਾਜ਼ੀ ਲੀਲਾਂ ਅਤੇ ਪਰਜੀਤਾ ਲੀਲਾਂ ਰਹੇ ਜਿਨ੍ਹਾਂ ਨੇ ਪੂਰੇ ਖੇਡ ਮੇਲੇ ਵਿੱਚ ਆਪਣੀ ਵਧੀਆ ਪ੍ਰਫਾਮਿਸ ਦਾ ਇਜਹਾਰ ਕੀਤਾ । 

ਇਸ ਕੱਬਡੀ ਟੂਰਨਾਮੈਂਟ ਵਿੱਚ ਇਨਾਮਾਂ ਦੀ ਵੰਡ ਕਰਨ ਪੁਹੰਚੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਖਿਡਾਰੀਆ ਅਤੇ ਸਮੂੰਹ ਨਗਰ ਨਿਵਾਸੀਆ ਨੂੰ ਸਬੋਧਨ ਕਰਦਿਆ ਆਖਿਆ ਕਿ ਇਸ ਵਕਤ ਜਿਥੇ ਦੇਸ਼ ਕਰੋਨਾਂ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ ਜਿਸ ਕਾਰਨ ਨੋਜਵਾਨ ਪਿਛਲੇ ਕਰੀਬ ਸਾਲ ਭਰ ਤੋ ਖੇਡਾਂ ਨਾਲੋਂ ਕਾਫੀ ਹੋ ਗੲੇ ਸਨ ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਫਿਰ ਤੋਂ ਪੰਜਾਬ ਅੰਦਰ ਖੇਡ ਟੂਰਨਾਮੈਂਟ ਸ਼ੁਰੂ ਹੋ ਗਏ ਹਨ । ਜਿਸ ਲਈ ਲੀਲ੍ਹਾ ਮੇਘ ਸਿੰਘ ਦੀ ਨੋਜਵਾਨ ਖਿਡਾਰੀ ਅਤੇ ਸਮੁੱਚੀ ਪਚਾਇਤ ਤੇ ਨਗਰ ਨਿਵਾਸੀਆ ਵਿਧਾਈ ਦੇ ਪਾਤਰ ਹਨ। ਜਿਥੇ ਉਨ੍ਹਾ ਨੋਜਵਾਨਾਂ ਨੂੰ ਨਸ਼ਿਆ ਤੋ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਬਾਰੇ ਆਖਿਆ ਉਥੇ ਹੀ  ਪਿਛਲੇ ਲੰਮੇ ਸਮੇ ਤੋ ਕੇਂਦਰ ਸਰਕਾਰ ਵੱਲੋ ਲਿਆਦੇ ਖੇਤੀ ਸਬੰਧੀ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਨੂੰ ਲੈ ਕੇ ਧਰਨਿਆ ਤੇ ਬੈਠੇ ਕਿਸਾਨਾਂ ਨਾਲ ਖੜੇ ਹੋਣ ਦੀ ਵਕਾਲਤ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬਲਾ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਜਾ ਰਿਹਾ ਹੈ ਤਾ ਜੋ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। 

 

ਟੂਰਨਾਮੈਂਟ ਵਿਚ ਗਗਨ ਧਾਲੀਵਾਲ ਦੇ ਪਿਤਾ  ਪ੍ਰਿਤਪਾਲ ਸਿੰਘ ,ਮਾਤਾ ਜੀ ,ਮਾਸੀ ਜੀ,ਅਤੇ ਮਾਮਾ ਜੀ ਤੋਂ ਇਲਾਵਾ ਸਰਪੰਚ ਵਰਕਪਾਲ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਸਿਧਵਾ, ਯੂਥ ਆਗੂ ਮਨੀ ਗਰਗ,  ਤਹਿਸੀਲਦਾਰ ਸਿਧਵਾ ਬੇਟ       ,ਬੀ ਡੀ ਉ ਸਿਧਵਾ ਬੇਟ ,ਪ੍ਰਧਾਨ ਨਿਸ਼ਾਨ ਸਿੰਘ ਲੀਲ੍ਹਾ   , ਡੀ ਪੀ ਈ ਕੁਲਜੀਤ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਧਾਲੀਵਾਲ  ਸੋਨੂੰ ,ਦੀਪ ,ਫੌਜੀ, ਬਿੱਲਾ,ਜਸ਼ਨ,ਜੱਗਾ ,ਜੋਤੀ,  ਕਾਕਾ ਸੇਖ ਦੌਲਤ  ਆਦਿ ਹਾਜ਼ਰ ਸੀ ਟੂਰਨਾਮੈਂਟ ਦੌਰਾਨ ਰੈਫਰੀ ਦੀ ਭੂਮਿਕਾ ਬਿੱਲਾ ਗਾਲਿਬ,ਅਵਤਾਰ ਤਾਰੀ ਕਬੱਡੀ ਖਿਡਾਰੀ, ਅਤੇ ਡੀ ਪੀ ਈ ਕੁਲਜੀਤ ਸਿੰਘ ਨੇਂ ਨਿਭਾਈ 

ਗਗਨ ਦੇ ਪਿਤਾ ਜੀ ਪ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਕਿ ਗਗਨ ਦੀ ਯਾਦ ਵਿੱਚ ਹਰ ਸਾਲ ਇਸੇ ਤਰ੍ਹਾਂ ਟੂਰਨਾਮੈਂਟ ਕਰਵਾਇਆ ਜਾਵੇਗਾ ।