ਮਹਿਲ ਕਲਾਂ/ਬਰਨਾਲਾ-ਸਤੰਬਰ-(ਗੁਰਸੇਵਕ ਸੋਹੀ)- 31 ਕਿਸਾਨ ਮਜਦੂਰ ਜਥੇਬੰਦੀਆਂ ਦੇ ਭਾਰਤ ਬੰਦ ਸੱਦੇ ਨੂੰ ਮੁੱਖ ਰੱਖਦਿਆਂ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ,ਜਿੱਥੇ ਵੱਖ ਵੱਖ ਜਥੇਬੰਦੀਆਂ ਨੇ ਆਪੋ ਆਪਣੇ ਬੈਨਰਾਂ ਹੇਠ ਸੈਂਕੜਿਆਂ ਦੀ ਤਦਾਦ ਵਿੱਚ ਸ਼ਮੂਲੀਅਤ ਕੀਤੀ ,ਉੱਥੇ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੇ ਵੀ ਆਪੋ ਆਪਣੀਆਂ ਜਥੇਬੰਦੀਆਂ ਦੇ ਬੈਨਰ ਹੇਠ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਅਸੀਂ ਇਸ ਧਰਤੀ ਤੇ ਰਹਿੰਦੇ ਹੋਏ ਕਿਸਾਨ ਦੁਆਰਾ ਪੈਦਾ ਕੀਤਾ ਹੀ ਅਨਾਜ ਖਾ ਰਹੇ ਹਾਂ । ਕਿਸਾਨੀ ਤੇ ਜਵਾਨੀ ਦੇ ਖ਼ਤਰੇ ਨੂੰ ਭਾਂਪਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਵੀ ਇਸ ਸੰਘਰਸ਼ ਵਿੱਚ ਸਾਮਲ ਹੋ ਰਹੇ ਹਾਂ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਧਰਤੀ ਤੋਂ ਜਨ ਹਿੱਤ ਵਿੱਚ ਸ਼ੁਰੂ ਹੋਇਆ ਹੋਇਆ ਇਹ ਜਨ ਅੰਦੋਲਨ ਪੂਰੇ ਭਾਰਤ ਦੇ ਘਰ ਘਰ ਤੱਕ ਪਹੁੰਚ ਗਿਆ ਹੈ , ਜਿਸ ਦਾ ਸਮੱਰਥਨ ਪੂਰੇ ਸੰਸਾਰ ਦੇ ਲੋਕਾਂ ਨੇ ਕੀਤਾ ਹੈ ।
ਇਸ ਸਮੇਂ ਡਾ ਗੁਰਿੰਦਰ ਸਿੰਘ, ਡਾ ਗੁਰਤੇਜ, ਸਿੰਘ ,ਡਾ ਰੁਪਿੰਦਰ ਸਿੰਘ , ਡਾ ਕੁਲਜੀਤ ਸਿੰਘ, ਸੁਖਪਾਲ ਕੌਰ, ਰਜਨੀ ਰਾਣੀ 'ਰਮਨ ਸ਼ਰਮਾ 'ਬਲਵਿੰਦਰ ਕੌਰ' ਡਾ ਅੰਮ੍ਰਿਤਪਾਲ ਕੌਰ, ਕਿਰਨਜੀਤ ਕੌਰ, ਹਰਮਨਦੀਪ ਕੌਰ ਅਰਸ਼ਦੀਪ ਕੌਰ ,ਬੂਟਾ ਸਿੰਘ ,ਗੁਰਮੇਲ ਸਿੰਘ, ਰਾਜ ਸਿੰਘ, ਸੁਖਵਿੰਦਰ ਸਿੰਘ, ਜਗਰੂਪ ਸਿੰਘ, ਗੁਰਮੀਤ ਕੌਰ, ਕਰਮਜੀਤ ਕੌਰ ,ਵਿਨੋਦ ਰਾਣੀ'
ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਡਾ ਜਗਜੀਤ ਸਿੰਘ ਕਾਲਸਾਂ, ਸ਼ਕੀਰ ਮੁਹੰਮਦ, ਡਾ ਸੁਖਵਿੰਦਰ ਸਿੰਘ ਬਾਪਲਾ' ਡਾ ਸੁਰਜੀਤ ਸਿੰਘ ਛਾਪਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਧਰਵਿੰਦਰ ਸਿੰਘ 'ਡਾ ਜਸਵੰਤ ਸਿੰਘ ਛਾਪਾ, ਡਾ ਮੁਕਲ ਸ਼ਰਮਾ ,ਡਾ ਨਾਹਰ ਸਿੰਘ, ਡਾ ਬਲਦੇਵ ਸਿੰਘ ਲੋਹਗੜ ,ਡਾ ਹਰਕਮਲ ਸਿੰਘ , ਡਾ ਪਰਮਿੰਦਰ ਸਿੰਘ ,ਸੁਖਪਾਲ ਸਿੰਘ, ਡਾ ਸੁਖਵਿੰਦਰ ਸਿੰਘ, ਡਾ ਸੁਰਿੰਦਰਪਾਲ ਸਿੰਘ ,ਸੁਬੇਗ ਮੁਹੰਮਦ ਰੂਡ਼ੇਕੇ, ਡਾ ਹਰਚਰਨ ਸਿੰਘ' ਡਾ ਗੁਰਭਿੰਦਰ ਸਿੰਘ ਗੁਰੀ, ਡਾ ਬਸ਼ੀਰ ਖ਼ਾਨ' ਹਾਜੀ ਬਾਕਿਰ ਅਲੀ ਆਦਿ ਹਾਜ਼ਰ ਸਨ ।