ਕਿਸਾਨ ਆਪਣੇ ਹੱਕ ਲੈਣ ਲਈ ਪਿੱਛੇ ਨਹੀਂ ਹਟਣਗੇ....
ਮਹਿਲ ਕਲਾਂ/ਬਰਨਾਲਾ-ਸਤੰਬਰ -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ। ਕਿਸਾਨ ਵਿਰੋਧੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਬੈੱਲ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲਲਕਾਰਿਆ ਹੈ। ਇਨ੍ਹਾਂ ਫ਼ੈਸਲਿਆਂ ਦੇ ਖਿਲਾਫ਼ ਪੰਜਾਬ ਦੀਆਂ 30 ਜਥੇਬੰਦੀਆਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ।ਮੋਦੀ ਸਰਕਾਰ ਨੇ ਅਣਗੌਲਿਆ ਕਰਦੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿਨ ਰਾਤ ਲਗਾਤਾਰ ਮਹੀਨਿਆਂ ਤੋਂ ਜੀ ਟੀ ਰੋੜ, ਰੇਲਵੇ ਸਟੇਸ਼ਨਾਂ ਤੇ ਠੰਢੀਆਂ ਰਾਤਾਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਦਕਿਸਮਤੀ ਇਹ ਹੈ ਕਿ ਕਿਸਾਨਾਂ ਦੇ ਸੰਘਰਸ਼ ਦੀ ਮੋਦੀ ਸਰਕਾਰ ਨੂੰ ਸਮਝ ਨਹੀਂ ਆਈ ਅਤੇ ਨਾ ਹੀ ਸਮਝਾਉਣ ਲਈ ਬੇਟਾ ਬੇਟੀ ਘਰਵਾਲੀ ਹੈ। ਪੰਜਾਬ ਦੀਆ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦਾ ਹਰ ਵਰਗ ਜਾਤ-ਪਾਤ ਭਰਮ ਭੁਲੇਖੇ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਦਿੱਲੀ ਵਿਖੇ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕਰ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪ੍ਰਧਾਨ ਨਿਸਾਨ ਸਿੰਘ ਭੋਲਾ ਗਹਿਲ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਪਾਸ ਕੀਤੇ ਗੲੇ 3 ਕਾਲੇ ਕਾਨੂੰਨ ਕਿਸਾਨ,ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਮਾਰਨ ਵਾਲੀ ਗੱਲ ਹੈ। ਪੰਜਾਬ ਦੇ ਕਿਸਾਨ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਹਰ ਇੱਕ ਪਰਵਾਰ ਅਣਮਿੱਥੇ ਲਈ ਧਰਨਿਆਂ ਵਿੱਚ ਸੜਕਾਂ ਤੇ ਉਤਰ ਆਇਆ ਹੈ। ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ।ਇੱਕਜੁਟਤਾ ਦੇ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਨਾ ਪੰਜਾਬੀਆਂ ਦੇ ਖ਼ੂਨ ਵਿੱਚ ਹੈ। ਅਖੀਰ ਵਿੱਚ ਸਾਬਕਾ ਸਰਪੰਚ ਨਿਸ਼ਾਨ ਸਿੰਘ ਭੋਲਾ ਨੇ ਕਿਹਾ ਕਿ ਕਿਸਾਨ ਸੰਘਰਸ ਕਮੇਟੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋੲੇ ਪੰਜਾਬ ਕਿਸਾਨ ਤੇ ਖੇਤੀ ਨੂੰ ਬਚਾੳੁਣ ਲੲੀ ਜਥੇਬੰਦੀਆਂ ਦੇ ਹਰ ਫੈਸਲੇ ਨਾਲ ਚਟਾਨ ਵਾਂਗ ਖੜੇ ਹਾਂ ।