ਮਹਿਲ ਕਲਾਂ/ ਬਰਨਾਲਾ -ਦਸੰਬਰ 2020 (ਗੁਰਸੇਵਕ ਸਿੰਘ ਸੋਹੀ )
ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈੱਡਰੇਸ਼ਨ (ਰਜਿ:49039) ਦੇ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਦੀ ਅਗਵਾਈ ਹੇਠ ਪੂਰੇ ਭਾਰਤ ਵਿਚ ਅਤੇ ਖਾਸਕਰ ਪੰਜਾਬ ਪੱਧਰ ਤੇ ਮੋਦੀ ਦੇ ਪੁਤਲੇ ਅਤੇ ਖੇਤੀ ਵਿਰੁੱਧ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ 2 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਸਾੜੀਆਂ ਜਾ ਰਹੀਆਂ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵਿੱਚ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 5 ਦਸੰਬਰ ਦਿਨ ਸ਼ਨੀਵਾਰ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਅਤੇ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਦੇ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਫਰੀ ਮੈਡੀਕਲ ਕੈਂਪ ਲਾ ਕੇ ਦਿੱਲੀ ਵਿੱਚ ਆਪਣੇ ਜਨ ਸੰਘਰਸ਼ ਕਿਸਾਨੀ ਅੰਦੋਲਨ ਵਿਚ ਦਿਨ ਰਾਤ ਸੇਵਾ ਨਿਭਾਅ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਵੀ
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਅਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੀਆਂ ਹਦਾਇਤਾਂ ਅਨੁਸਾਰ ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਫਰੀ ਮੈਡੀਕਲ ਕੈਂਪਾਂ ਵਾਸਤੇ ਡਾਕਟਰਾਂ ਦੀਆਂ ਜ਼ਿਲ੍ਹਾ ਵਾਈਜ਼ 'ਡੇਅ ਵਾਈ ਡੇਅ' ਡਿਊਟੀਆਂ ਲੱਗ ਰਹੀਆਂ ਹਨ ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਿਤੀ 3 ਦਸੰਬਰ ਨੂੰ ਮਲੇਰਕੋਟਲਾ ਦੀ ਧਰਤੀ 'ਜੋ ਕਿ ਸ਼ੁਰੂ ਤੋਂ ਹੀ ਜਾਲਮ ਸਰਕਾਰਾਂ ਖ਼ਿਲਾਫ਼ ਆਪਣੀ ਲੋਕਾਂ ਦੇ ਹੱਕ ਵਿਚ 'ਹਾਅ ਦਾ ਨਾਅਰਾ' ਮਾਰਨ ਵਾਲੀ ਧਰਤੀ ਹੈ' ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਦੋ ਟਰੱਕ ਰਾਸਨ ਦੇ, ਇਕ ਟਰੱਕ ਬਾਲਣ ਲਈ ਲੱਕੜ ਦਾ, ਇੱਕ ਟਰੱਕ ਸਬਜ਼ੀ ਦਾ ਸਿੰਘੂ ਬਾਡਰ ਦਿੱਲੀ ਲਈ ਰਵਾਨਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਡਾ ਕੇਸਰ ਖ਼ਾਨ ਮਾਂਗੇਵਾਲ, ਡਾ ਜਗਜੀਤ ਸਿੰਘ ਕਾਲਸਾਂ, ਡਾ ਸ਼ਕੀਲ ਮੁਹੰਮਦ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਸੁਰਜੀਤ ਸਿੰਘ ਛਾਪਾ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਧਰਵਿੰਦਰ ਸਿੰਘ ,ਡਾ ਜਸਵੰਤ ਸਿੰਘ ਛਾਪਾ,ਡਾ ਮੁਕਲ ਸ਼ਰਮਾ ,ਡਾ ਨਾਹਰ ਸਿੰਘ, ਡਾ ਬਲਦੇਵ ਸਿੰਘ ਲੋਹਗੜ , ਡਾ ਹਰਕੰਵਲ ਸਿੰਘ, ਡਾ ਜਸਬੀਰ ਸਿੰਘ, ਡਾ ਪਰਮਿੰਦਰ ਸਿੰਘ, ਡਾ ਸੁਖਪਾਲ ਸਿੰਘ, ਡਾ ਸੁਖਵਿੰਦਰ ਸਿੰਘ ਠੁੱਲੀਵਾਲ ,ਡਾ ਸੁਰਿੰਦਰਪਾਲ ਸਿੰਘ , ਡਾ ਹਰਚਰਨ ਸਿੰਘ ,ਡਾ ਗੁਰਭਿੰਦਰ ਸਿੰਘ ਗੁਰੀ,ਹਾਜੀ ਵਾਕਿਬ ਅਲੀ ਆਦਿ ਹਾਜ਼ਰ ਸਨ।