ਰਾਏਕੋਟ/ਲੁਧਿਆਣਾ , ਨਵੰਬਰ 2020 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) - ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋ ਅੱਜ ਰਾਏਕੋਟ ਨੇੜੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਬੱਸੀਆਂ ਦੇ ਕੈਂਪਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਉਦਯੋਗਿਕ ਸਿੱਖਲਾਈ ਸੰਸਥਾ (ਆਈ.ਟੀ.ਆਈ.) ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਪਾਸ ਹੋਈ ਇਹ ਸੰਸਥਾ ਇਲਾਕੇ ਦੀ ਪਹਿਲੀ ਤਕਨੀਕੀ ਸੰਸਥਾ ਹੋਵੇਗੀ। ਇਸ ਆਈ.ਟੀ.ਆਈ. 'ਤੇ ਤਕਰੀਬਨ 7 ਕਰੋੜ ਰੁਪਏ ਖਰਚ ਆਉਣਗੇ ਜਿਸ ਵਿੱਚ 3.39 ਕਰੋੜ ਰੁਪਏ ਇਮਾਰਤ ਦੇ ਨਵੀਨੀਕਰਨ ਲਈ ਅਤੇ 3.60 ਕਰੋੜ ਰੁਪਏ ਸੰਸਥਾ ਵਿੱਚ ਸਿਖਲਾਈ ਲਈ ਮਸ਼ਨੀਰੀ 'ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਆਈ.ਟੀ.ਆਈ. ਦੀ ਸ਼ੁਰੂਆਤ 'ਚ 5 ਕਿੱਤਾ ਮੁਖੀ ਕੋਰਸ ਵਿੱਚ ਕੰਪਿਊਟਰ ਹਾਰਡਵੇਅਰ ਤੇ ਨੈਟਵਰਕਿੰਗ ਮੈਨਟੀਨੈਂਸ, ਇਲੈਕਟ੍ਰੋਨਿਕਸ ਮਕੈਨਿਕ, ਮਸ਼ੀਨੀਸਟ, ਵੈਲਡਰ ਤੇ ਸਰਵੇਅਰ ਸ਼ੁਰੂ ਕੀਤੇ ਜਾਣਗੇ। ਚੰਨੀ ਵੱਲੋਂ ਇਸ ਨਵੀਂ ਬਣ ਰਹੀ ਆਈ.ਟੀ.ਆਈ. ਵਿੱਚ ਹੁਨਰ ਵਿਕਾਸ ਕੇਂਦਰ ਅਤੇ ਅਪਰੈਂਟਸ਼ਿਪ ਸਕੀਮ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ। ਚੰਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਇਸ ਇਮਾਰਤ 'ਚ ਤਕਨੀਕੀ ਕਾਲਜ ਲਈ ਕੈਂਪਸ ਸਥਾਪਿਤ ਕਰਨ ਦੀ ਯੋਜਨਾ ਸੀ ਪ੍ਰੰਤੂ ਯੂਨੀਵਰਸਿਟੀ ਵਲੋਂ ਆਪਣੇ ਹੱਥ ਪਿੱਛੇ ਖਿੱਚ ਲੈਣ ਕਾਰਨ ਪੰਜਾਬ ਸਰਕਾਰ ਨੇ ਇਥੇ ਉਦਯੋਗਿਕ ਸਿੱਖਲਾਈ ਸੰਸਥਾ ਬਣਾਉਣ ਦਾ ਫੈਸਲਾ ਕੀਤਾ ਹੈ।ਇਸ ਮੌਕੇ ਫਤਿਹਗੜ੍ਹ ਸਾਹਬਿ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਲਈ ਪਹਿਲਾਂ ਕਾਫੀ ਦੂਰ ਜਾਣਾ ਪੈਂਦਾ ਸੀ, ਜਿਸ ਕਾਰਨ ਜਿਆਦਾਤਰ ਬੱਚੇ ਇਸ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਸਨ। ਉਨ੍ਹਾ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਆਈ.ਟੀ.ਆਈ. ਇੱਕ ਚੰਗਾ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 6 ਮਹੀਨੇ ਵਿੱਚ ਆਈ.ਟੀ.ਆਈ. ਬਣ ਕੇ ਤਿਆਰ ਹੋ ਜਾਵੇਗੀ। ਸਮਾਗਮ ਦੇ ਅਖੀਰ 'ਚ ਯੂਥ ਆਗੂ ਕਾਮਿਲ ਬੋਪਾਰਾਏ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ.ਚਰਨਜੀਤ ਸਿੰਘ ਚੰਨੀ ਤੇ ਐਮ.ਪੀ. ਡਾ. ਅਮਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਹਲਕਾ ਰਾਏਕੋਟ 'ਚ ਵਿਕਾਸ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ।ਇਸ ਮੌਕੇ ਵਿਭਾਗ ਦੇ ਡਾਇਰੈਕਟਰ ਕੁਮਾਰ ਸੌਰਵ ਰਾਜ, ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਦਲਜੀਤ ਕੌਰ ਸਿੱਧੂ, ਸਹਾਇਕ ਡਾਇਰੈਕਟਰ ਜਸਵੰਤ ਸਿੰਘ, ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ, ਪ੍ਰਿੰਸੀਪਲ ਬਲਜਿੰਦਰ ਸਿੰਘ, ਪ੍ਰਿੰਸੀਪਲ ਮੋਹਣ ਸਿੰਘ, ਜਗਪ੍ਰੀਤ ਸਿੰਘ ਬੁੱਟਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਚੇਅਰਮੈਨ ਕ੍ਰਿਪਾਲ ਸਿੰਘ, ਪ੍ਰਧਾਨ ਵਿਨੋਦ ਕਤਿਆਲ, ਕਮਲਪ੍ਰੀਤ ਸਿੰਘ ਬੁੱਟਰ, ਬਲਜੀਤ ਸਿੰਘ ਹਲਵਾਰਾ, ਪ੍ਰਭਦੀਪ ਸਿੰਘ ਗਰੇਵਾਲ, ਪ੍ਰਦੀਪ ਸਿੰਘ ਮੰਡੇਰ, ਮੁਹੰਮਦ ਇਮਰਾਨ, ਚੇਅਰਮੈਨ ਤਰਲੋਚਨ ਸਿੰਘ, ਸੰਮਤੀ ਮੈਂਬਰ ਸੋਹਣ ਸਿੰਘ ਬੁਰਜ, ਸਰਪੰਚ ਜਸਪ੍ਰੀਤ ਸਿੰਘ, ਸਰਪੰਚ ਲਖਵੀਰ ਸਿੰਘ, ਸਰਪੰਚ ਭੁਪਿੰਦਰ ਕੌਰ, ਸਰਪੰਚ ਮੇਜਰ ਸਿੰਘ, ਜਗਦੇਵ ਸਿੰਘ ਜੱਗਾ ਪੰਚ, ਏਬੰਤ ਜੈਨ, ਸੰਦੀਪ ਸਿੱਧੂ, ਵਿਨੋਦ ਜੈਨ, ਮਹਿੰਦਰਪਾਲ ਸਿੰਘ ਤਲਵੰਡੀ, ਬਲਜਿੰਦਰ ਰਿੰਪਾ, ਤਾਰੀ ਪੂਨੀਆਂ, ਜਿਲ੍ਹਾ ਪ੍ਰੀਸ਼ਦ ਮੈਂਬਰ ਕੰਵਲਜੀਤ ਕੌਰ, ਸਰਪੰਚ ਜਸਪ੍ਰੀਤ ਸਿੰਘ, ਵਿਨੋਦ ਜੈਨ ਰਾਜੂ, ਰਾਜਿੰਦਰ ਬਾਂਸਲ, ਅਵਤਾਰ ਸਿੰਘ ਬੁਰਜ, ਸਰਪੰਚ ਦਰਸ਼ਨ ਸਿੰਘ ਮਾਨ, ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਨਾਹਰ, ਸਰਪੰਚ ਤਲਵਿੰਦਰ ਸਿੰਘ, ਗੁਰਜੀਤ ਸਿੰਘ ਰਾਜੋਆਣਾ, ਨਿਰਭੈ ਸਿੰਘ, ਵੀਰਦਵਿੰਦਰ ਸਿੰਘ ਗੋਲੂ, ਰਾਜਵੀਰ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।