ਅਜੀਤਵਾਲ, ਨਵੰਬਰ 2020 ( ਬਲਬੀਰ ਸਿੰਘ ਬਾਠ)
ਅੱਜ ਰੇਲਵੇ ਸਟਾਫ਼ ਦੇ ਗਿਆਰਾਂ ਮੈਂਬਰ ਰਿਟਾਇਰਮੈਂਟ ਹੋਣ ਤੇ ਸਮੂਹ ਰੇਲਵੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ ਜਦ ਸਖ਼ਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਮਹਿਕਮੇ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਗਿਆਰਾਂ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਗਿਆਰਾਂ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਨੌਕਰੀ ਦੇ ਦਿੱਤੀ ਗਈ ਇਸ ਪ੍ਰਾਪਤੀ ਲਈ ਉਨ੍ਹਾਂ ਕੁਲਵਿੰਦਰ ਸਿੰਘ ਗਰੇਵਾਲ ਡੈਸਕ ਪਰੈਜ਼ੀਡੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਅੱਜ ਉਹਨਾਂ ਦੇ ਬੱਚੇ ਨੌਕਰੀ ਉੱਤੇ ਲੱਗ ਗਏ ਅੱਜ ਸੀਨੀਅਰ ਸਟਾਫ ਵੱਲੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਇਸ ਸਮੇਂ ਮੁੱਖ ਮਹਿਮਾਨ ਪਰਦੀਪ ਕੁਮਾਰ ਗੁਪਤਾ ਸੈਕਟਰੀ ਰਾਜੇਸ਼ ਗੁਪਤਾ ਪ੍ਰਧਾਨ ਬਲਾਕ ਜਸਬੀਰ ਸਿੰਘ ਜਸਵੰਤ ਦਰ ਕੁਮਾਰ ਸੁਸ਼ੀਲ ਕੁਮਾਰ ਉੱਤਮ ਕੁਮਾਰ ਸੀਪੀ ਸਿੰਘ ਜਗਜੀਤ ਸਿੰਘ ਜੱਗੀ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਰਾਜਾ ਲੰਬੜਦਾਰ ਓਮ ਪ੍ਰਕਾਸ਼ ਮੰਗਤ ਰਾਮ ਮੰਗਾ ਧਰਮਪੁਰਾ ਐ ਰਾਮ ਛਬੀਲਾ ਖੁਮਾਰੀ ਮੱਖਣ ਸਿੰਘ ਸੰਸਾਰ ਜਾਂ ਦੇ ਟਰਾਲੀ ਮੈਨ ਬਲਖੰਡੀ ਫੂਲ ਚੰਦ ਤੋਂ ਇਲਾਵਾ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਾਕ ਸਬੰਧੀ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ ਪ੍ਰਧਾਨ ਜੀ ਨੇ ਨਵੇਂ ਨਿਯੁਕਤ ਨੌਜਵਾਨ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ ਇਸ ਸਮੇਂ ਉਨ੍ਹਾਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਮਾਤਮਾ ਇਨ੍ਹਾਂ ਨੌਜਵਾਨ ਮੁਲਾਜ਼ਮਾਂ ਨੂੰ ਤਰੱਕੀਆਂ ਬਖ਼ਸ਼ੇ