ਐਸ.ਐਸ.ਪੀ. ਵਿਜੀਲੈਂਸ ਲੁਧਿਆਣਾ ਵੱਲੋਂ ਇੱਕ ਵਿਸ਼ੇਸ਼ ਪੋਸਟਰ ਵੀ ਕੀਤਾ ਲਾਂਚ
ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) -
ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ 'ਚੌਕਸ ਭਾਰਤ, ਖੁਸ਼ਹਾਲ ਭਾਰਤ' ਬੈਨਰ ਹੇਠ ਚੌਕਸੀ ਜਾਗਰੂਕਤਾ ਹਫਤਾ 2020 ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸਮਾਜ ਦੇ ਸਹਿਯੋਗ ਨਾਲ ਇਮਾਨਦਾਰੀ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਾਂ। ਐਸ.ਐਸ.ਪੀ. ਵਿਜੀਲੈਂਸ ਲੁਧਿਆਣਾ ਵੱਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2020 ਦੀ ਮਹੱਤਤਾ ਅਤੇ ਥੀਮ ਨੂੰ ਦਰਸਾਉਂਦਾ ਇਕ ਵਿਸ਼ੇਸ਼ ਪੋਸਟਰ ਵੀ ਲਾਂਚ ਕੀਤਾ ਗਿਆ।ਵੈਬਿਨਾਰ ਦੌਰਾਨ ਐਸ.ਐਸ.ਪੀ. ਵਿਜੀਲੈਂਸ, ਲੁਧਿਆਣਾ ਰੁਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ, ਵਿਜੀਲੈਂਸ ਜਾਗਰੂਕਤਾ ਹਫ਼ਤੇ ਦਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਖ਼ਾਸਕਰ ਨੌਜਵਾਨਾਂ ਦਾ ਧਿਆਨ ਇਕ ਇਮਾਨਦਾਰ, ਗੈਰ ਪੱਖਪਾਤੀ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਉਸਾਰੀ ਵੱਲ ਖਿੱਚਣਾ ਹੈ।ਹਰਪ੍ਰੀਤ ਸੰਧੂ, ਐਡਵੋਕੇਟ ਹਾਈ ਕੋਰਟ ਨੇ ਵੈਬਿਨਾਰ ਦੌਰਾਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਹਫਤਾ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਦਾ ਅਰਥ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਲੋਕ ਵਿਜੀਲੈਂਸ ਬਿਊਰੋ ਦੀ ਭੂਮਿਕਾ ਬਾਰੇ ਜਾਣੂੰ ਹੋਣ ਜੋਕਿ ਜਨਤਕ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਕ ਖੁਫੀਆ ਵਿੰਗ ਹੈ। ਉਨ੍ਹਾ ਇਹ ਵੀ ਦੱਸਿਆ ਕਿ ਜਿਹੜੇ ਜਨਤਕ ਸੇਵਕ ਭ੍ਰਿਸ਼ਟਾਚਾਰ ਕਰਨ 'ਚ ਦੋਸ਼ੀ ਪਾਏ ਜਾਂਦੇ ਹਨ, ਨੂੰ ਕਾਨੂੰਨਾਂ ਦੀਆਂ ਧਾਰਾਵਾਂ ਅਨੁਸਾਰ ਸਬੰਧਤ ਧਾਰਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਜੀਲੈਂਸ ਦੇ ਡਿਪਟੀ ਜ਼ਿਲ੍ਹਾ ਅਟਾਰਨੀ ਗੁਰਪ੍ਰੀਤ ਸਿੰਘ ਗਰੇਵਾਲ ਨੇ ਵਿਜੀਲੈਂਸ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਜੀਲੈਂਸ ਵਿਭਾਗ ਭਰੋਸੇਯੋਗ ਸੂਤਰਾਂ ਦੀ ਸ਼ਿਕਾਇਤ 'ਤੇ ਜਨਤਕ ਸੇਵਕਾਂ ਨੂੰ ਕਾਬੂ ਕਰਦੇ ਹਨ ਜੋ ਰਿਸ਼ਵਤ ਦੀ ਮੰਗ ਜਾਂ ਸਵੀਕਾਰ ਕਰਦੇ ਹਨ ਜਾਂ ਅਧਿਕਾਰਾਂ ਦੀ ਦੁਰਵਰਤੋਂ ਕਰਕੇਅਣਉਚਿਤ ਲਾਭ ਲੈਂਦੇ ਹਨ।
ਵੈਬਿਨਾਰ ਵਿੱਚ ਡਾ: ਰਵਿੰਦਰ ਸਿੰਘ ਸਿੱਧੂ (ਓਰਥੋਪੈਡਿਕ ਸਰਜਨ), ਅਮਰਿੰਦਰ ਸਿੰਘ (ਉਦਯੋਗਪਤੀ), ਸੋਨੂੰ ਨੀਲੀਬਾਰ (ਕਾਰੋਬਾਰੀ), ਇੰਜੀਨੀਅਰ ਬਲਜਿੰਦਰ ਸਿੰਘ (ਪ੍ਰਿੰਸੀਪਲ ਆਈ.ਟੀ.ਆਈ., ਲੁਧਿਆਣਾ) ਅਤੇ ਮਲੇਸ਼ਵਰ ਰਾਓ ਚੀਫ ਮੈਨੇਜਰ ਯੂਨੀਅਨ ਬੈਂਕ ਆਫ਼ ਇੰਡੀਆ ਵੀ ਹਾਜ਼ਰ ਸਨ।