You are here

ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕ਼ਬਾਲ ਸਿੰਘ ਤੇ ਪ੍ਰਬੰਧਕ ਕਮੇਟੀ 'ਚ ਤਕਰਾਰ

ਪਟਨਾ ਸਿਟੀ , ਅਕਤੂਬਰ   2020-(ਏਜੰਸੀ )   ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕ ਕਮੇਟੀ ਵਿਚਕਾਰ ਜਥੇਦਾਰ ਦਾ ਘਰ ਖ਼ਾਲੀ ਕਰਵਾਉਣ ਨੂੰ ਲੈ ਕੇ ਤਕਰਾਰ ਵੱਧ ਗਿਆ ਹੈ। ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਮਾਰਚ 2019 ਵਿਚ ਅਸਤੀਫ਼ਾ ਦੇਣ ਵਾਲੇ ਜਥੇਦਾਰ ਗਿਆਨੀ ਇਕਬਾਲ ਸਿੰਘ 18 ਮਹੀਨੇ ਤੋਂ ਤਖ਼ਤ ਸਾਹਿਬ ਦੇ ਕਮਰੇ 'ਤੇ ਨਾਜਾਇਜ਼ ਤੌਰ 'ਤੇ ਕਬਜ਼ਾ ਕਰ ਕੇ ਬੈਠੇ ਹਨ। ਉਧਰ, ਸਾਬਕਾ ਜਥੇਦਾਰ ਦਾ ਕਹਿਣਾ ਹੈ ਕਿ ਮੈਂ ਅਜੇ ਵੀ ਜਥੇਦਾਰ ਹਾਂ। ਜਥੇਦਾਰ ਨੂੰ ਹਟਾਏ ਜਾਣ ਨਾਲ ਜੁੜਿਆ ਮਾਮਲਾ ਤਖ਼ਤ ਦੇ ਕਸਟੋਡੀਅਨ ਸਹਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੋਲ ਪੈਂਡਿੰਗ ਹੈ। ਫ਼ੈਸਲੇ ਦੇ ਬਾਅਦ ਹੀ ਕਮਰਾ ਖ਼ਾਲੀ ਕਰਨ ਦੇ ਸਬੰਧ ਵਿਚ ਫ਼ੈਸਲਾ ਲੈਣਗੇ। ਵੀਰਵਾਰ ਸਵੇਰੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪੁੱਜਦੇ ਹੀ ਸਰਗਰਮੀ ਵੱਧ ਗਈ। ਪ੍ਰਬੰਧਕ ਕਮੇਟੀ ਦੇ ਮੈਂਬਰ ਸੂਚਨਾ ਮਿਲਣ ਪਿੱਛੋਂ ਪੁੱਜੇ। ਡਵੀਜ਼ਨਲ ਅਧਿਕਾਰੀ ਮੁਕੇਸ਼ ਰੰਜਨ, ਡੀਐੱਸਪੀ ਅਮਿਤ ਸ਼ਰਨ ਨੇ ਸਾਬਕਾ ਜਥੇਦਾਰ, ਪ੍ਰਧਾਨ ਅਵਤਾਰ ਸਿੰਘ ਹਿੱਤ, ਸੀਨੀਅਰ ਉਪ ਪ੍ਰਧਾਨ ਇੰਦਰਜੀਤ ਸਿੰਘ, ਮੈਂਬਰ ਲਖਵਿੰਦਰ ਸਿੰਘ, ਜਗਜੋਤ ਸਿੰਘ ਸੋਹੀ, ਤਿ੍ਲੋਚਨ ਸਿੰਘ, ਸੰਗਤਾਂ ਵਿੱਚੋਂ ਅਮਰਜੀਤ ਸਿੰਘ ਸੰਮੀ, ਤਜਿੰਦਰ ਸਿੰਘ ਬੱਗਾ, ਤਿ੍ਲੋਕ ਸਿੰਘ ਸਮੇਤ ਹੋਰ ਨਾਲ ਬੈਠਕ ਕੀਤੀ। ਪ੍ਰਬੰਧਕ ਕਮੇਟੀ ਨੇ ਅਧਿਕਾਰੀਆਂ ਦੇ ਸਾਹਮਣੇ ਨਿਵਾਸ ਖ਼ਾਲੀ ਕਰਵਾਉਣ ਦੀ ਅਪੀਲ ਕੀਤੀ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਸੀ ਕਿ 18 ਮਹੀਨਿਆਂ ਤੋਂ ਸਾਬਕਾ ਜਥੇਦਾਰ ਨੇ ਅਣਉਚਿਤ ਤੌਰ 'ਤੇ ਤਾਲਾ ਲਾ ਕੇ ਕਮਰੇ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।