You are here

ਕਾਂਗਰਸ ਪਾਰਟੀ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਪੰਜਾਬ ਦੇ ਲੌਕਾਂ ਨਾਲ ਧੋਖਾ ਕੀਤਾ-ਲੋਕ ਇਨਸਾਫ ਪਾਰਟੀ

ਲੁਧਿਆਣਾ (ਗੁਰਕੀਰਤ ਸਿੰਘ) 2017 ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰ ਸੱਤਾ ਵਿਚ ਆਈ ਸੀ। ਪਰ ਹੁਣ ਕਾਂਗਰਸ ਪਾਰਟੀ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਇਹ ਵਾਅਦਾ ਪੂਰਾ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਵਲੋਂ ਰਵਨੀਤ ਬਿੱਟੂ ਦੇ ਭਰਾ ਨੂੰ ਡੀ. ਐਸ. ਪੀ ਦੀ ਨੌਕਰੀ ਅਤੇ ਬਾਜਵਾ ਨੂੰ ਮਿਲੀਆਂ ਨੌਕਰੀਆਂ ਦੇ ਗੱਫੇਆ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਹੀ ਲੜੀ ਤਹਿਤ ਅੱਜ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਲੋਕ ਇਨਸਾਫ ਪਾਰਟੀ ਯੂਥ ਵਿੰਗ ਅਤੇ ਸਟੂਡੈਂਟਸ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਹਰਜਾਪ ਸਿੰਘ ਗਿੱਲ ਤੇ ਗੁਰਜੋਤ ਸਿੰਘ ਗਿੱਲ ਦੇ ਸੱਦੇ ਤੇ  ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ dc ਲੁਧਿਆਣਾ ਦੇ ਦਫਤਰ ਨੂੰ ਤਾਲਾ ਲਗਾਉਣ ਦੀ ਕੋਸ਼ਿਸ਼ ਕੀਤੀ ਗਿਆ। ਮਿਲੀ ਜਾਣਕਾਰੀ ਅਨੁਸਾਰ ਰੋਸ ਪ੍ਰਦਰਸ਼ਨ ਤੋਂ ਬਾਦ ਲੋਕ ਇਨਸਾਫ ਪਾਰਟੀ ਦੇ ਆਗੂਆਂ ਵਲੋਂ dc ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਸੰਨੀ ਕੈਂਥ ਆਗੂ ਸਮੇਤ dc ਦਾ ਘਿਰਾਓ ਕਰ ਜਾ ਰਹੇ ਕਈ ਹੋਰ ਆਗੂਆਂ ਨੂੰ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। 
ਲੋਕ ਇਨਸਾਫ ਪਾਰਟੀ ਦੇ ਸੱਦੇ ਤੇ ਜਗਰਾਉਂ ਹਲਕੇ ਦੇ ਪ੍ਰੀਤਮ ਸਿੰਘ ਰਟੌਲ ਜਿਲਾਂ ਪ੍ਰਧਾਨ ਸੁਖਦੇਵ ਸਿੰਘ ਡੱਲਾ ਹਲਕਾ ਪ੍ਰਧਾਨ ਜਗਰਾਉਂ , ਜਗਰੂਪ ਸਿੰਘ ਸੋਹੀ ਪ੍ਰਧਾਨ ਜਗਰਾਉ ਸ਼ਹਿਰੀਂ, ਕਮਲਜੀਤ ਸਿੰਘ ਯੂਥ ਪ੍ਰਧਾਨ ਜਗਰਾਉਂ, ਗੁਰਸੇਵਕ ਸਿੰਘ ਵਾਈਸ ਪ੍ਰਧਾਨ ਜਗਰਾਉ, ਨਿਰਮਲ ਸਿੰਘ ਬਜ਼ੁਰਗ ਪ੍ਰਧਾਨ ਧਾਰਮਿਕ ਵਿੰਗ, ਲਛਮਣ ਸਿੰਘ ਵਾਈਸ ਪ੍ਰਧਾਨ ਧਾਰਮਿਕ ਵਿੰਗ, ਉਪਕਾਰ ਸਿੰਘ ਇੰਚਾਰਜ ਵਾਰਡ ਨੰਬਰ 12, ਮਨਜਿੰਦਰ ਸਿੰਘ ਗਗੜਾ ਸੋਸ਼ਲ ਮੀਡੀਆ ਟੀਮ ਮੈਂਬਰ ਸਰਬਜੀਤ ਸਿੰਘ ਸਿੱਧੂ ਮਲਕ ਸੋਸ਼ਲ ਮੀਡੀਆ ਟੀਮ ਮੈਂਬਰ, ਸਤਵੰਤ ਸਿੰਘ ਸੋਸ਼ਲ ਮੀਡੀਆ ਟੀਮ ਮੈਂਬਰ ਕੋਠੇ ਸ਼ੇਰਜੰਗ, ਸਨੀ ਜਗਰਾਓਂ ਅਤੇ ਵਿਕਾਸ ਸਿੰਘ ਮਠਾੜੂ ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ ਹਾਜਰੀ ਲਵਾਈ ਗਈ,