You are here

ਸਿੱਖ ਕੌਮ ਦੀ ਬਰਬਾਦੀ ਲਈ ਬਾਦਲ ਜ਼ਿੰਮੇਵਾਰ - ਰਣਜੀਤ ਸਿੰਘ ਬ੍ਹਮਪੁਰਾ

ਅੰਮ੍ਰਿਤਸਰ,ਸਤੰਬਰ 2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਕਿਸ ਮੂੰਹ ਨਾਲ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋ ਕਿਸਾਨ ਅੰਦੋਲਨ ਦੇ ਹੱਕ 'ਚ ਆਪਣੀ ਪਾਰਟੀ ਦੇ ਝੰਡੇ ਹੇਠ ਸ਼ੁਰੂਆਤ ਕਰ ਰਹੇ ਹਨ। ਬ੍ਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਹਿੰਦੀਆਂ ਕਲਾਂ 'ਚ ਲੈ ਕੇ ਜਾਣ ਲਈ ਜ਼ਿੁੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਬਾਦਲਾਂ ਨੇ ਸਿੱਖ ਕੌਮ ਦਾ ਇਨ੍ਹਾਂ ਨੁਕਸਾਨ ਕੀਤਾ ਹੈ ਕਿ ਇਸ ਦੀ ਭਰਪਾਈ ਕਰਨ ਲਈ ਸਮਾਂ ਲੱਗੇਗਾ। ਹੁਣ ਸਭ ਕੁਝ ਗਵਾ ਕੇ ਮੁੜ ਕਿਸਾਨੀ ਦਾ ਹੇਜ਼ ਦਿਖਾ ਰਿਹੇ ਹਨ, ਜਿਸ ਨੂੰ ਪੰਜਾਬ ਤੇ ਖਾਸ ਕਰਕੇ ਸਿੱਖ ਮੁੰਹ ਨਹੀਂ ਲਗਾਉਣਗੇ। ਕਿਸਾਨਾਂ ਦਾ ਹੁਣ ਹੇਜ਼ ਜਤਾਉਣ ਵਾਲੇ ਬਾਦਲਾਂ 10 ਸਾਲ ਤੱਕ ਉਨ੍ਹਾਂ ਦੀ ਬਾਂਹ ਨਹੀ ਫੜੀ ਪਰ ਸਭ ਕੁਝ ਗਵਾ ਕੇ ਹਰਸਿਮਰਤ ਕੌਰ ਬਾਦਲ ਦਾ ਮੋਦੀ ਸਰਕਾਰ ਤਂੋ ਅਸਤੀਫਾ ਦੇ ਕੇ ਦੇਸ਼ਭਗਤ ਬਣ ਰਹੇ ਹਨ। ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਬਾਦਲਾਂ ਨੇ ਕੁਝ ਨਹੀਂ ਕੀਤਾ, ਜੇਕਰ ਕਿਸਾਨੀ ਨਾਲ ਕੋਈ ਮੋਹ ਹੁੰਦਾ ਤਾਂ ਪਹਿਲਾਂ ਪਾਰਲੀਮੈਂਟ 'ਚ ਆਪਣੀ ਅਵਾਜ਼ ਬੁਲੰਦ ਕਰਦਿਆਂ ਅਸਤੀਫਾ ਦਿੰਦੇ।

ਹੁਣ ਕਿਸਾਨ ਸੰਗਠਨਾਂ ਆਪਣੇ ਜੱਥੇਬੰਦਕ ਢਾਂਚੇ ਨਾਲ ਅੰਦੋਲਨ ਭਖਾ ਦਿੱਤਾ ਹੈ। ਪਰ ਕਿਸਾਨ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਨਹੀਂ ਲਾ ਰਹੇ। ਬ੍ਹਮਪੁਰਾ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਸਪੱਸ਼ਟ ਕੀਤਾ ਕਿ ਉਹ ਕਿਸਾਨੀ ਦਾ ਇਮਤਿਹਾਨ ਲੈਣ ਦੀ ਥਾਂ ਪਾਸ ਕੀਤਾ ਬਿੱਲ ਰੱਦ ਕਰੇ, ਇਹ ਬਿੱਲ ਕਿਸਾਨ ਨੂੰ ਭਿਖਾਰੀ ਬਣਾੳਣ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਉਹ ਫੋਕੀ ਬਿਆਨਬਾਜ਼ੀ ਤੇ ਸ਼ੋਹਰਤ ਲੈਣ ਦੀ ਥਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਰੱਦ ਕਰੇ। ਰਣਜੀਤ ਸਿੰਘ ਬ੍ਹਮਪੁਰਾ ਨੇ ਕਿਹਾ 'ਕਿਸਾਨ ਰੇਲ ਰੋਕੋ' ਕਿਸਾਨ ਅੰਦੋਲਨ ਦੀ ਉਹ ਪੂਰੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਕੌਰ ਕਮੇਟੀ ਅੰਨਦਾਤੇ ਨਾਲ ਖੜ੍ਹਾ ਹੈ।