You are here

ਕਰੋਨਾ ਵਾਈਰਸ ਵਿੱਚ ਸਾਡੇ  ਕਾਰੋਬਾਰ ਅਤੇ ਪੰਜਾਬ ਰਾਜ ਦੀ ਆਰਥਿਕ ਸਥਿਤੀ ਜੋ ਖਰਾਬ ਹੋ ਚੁੱਕੀ ਹੈ, ਨੂੰ ਲੀਹ ਤੇ ਲਿਆਉਣ ਸਬੰਧੀ ਬੇਨਤੀ ਪੱਤਰ

ਮੰਗ ਪੱਤਰ ਤਹਿਸੀਲਦਾਰ ਲਕਸ਼ੇ ਕੁਮਾਰ ਨੂੰ ਦਿੱਤਾ

ਜਗਰਾਓਂ, ਸਤੰਬਰ 2020-( ਮੋਹਿਤ ਗੋਇਲ)

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ

ਵਿਸ਼ਾ- ਕਰੋਨਾ   ਵਾਏਰਸ ਵਿੱਚ ਸਾਡੇ  ਕਾਰੋਬਾਰ ਅਤੇ ਪੰਜਾਬ ਰਾਜ ਦੀ ਆਰਥਿਕ ਸਥਿਤੀ ਜੋ ਖਰਾਬ ਹੋ ਚੁੱਕੀ ਹੈ, ਨੂੰ ਲਹ  ਤੇ ਲਿਆਉਣ ਸਬੰਧੀ ਬੇਨਤੀ ਪੱਤਰ।

ਸ਼੍ਰੀ ਮਾਨ ਜੀ,

     ਆਪ ਜੀ ਨੂੰ ਬੇਨਤੀ ਹੈ ਕਿ ਅਸੀਂ ਆਪ ਜੀ ਦਾ ਧਿਆਨ ਕੁੱਝ  ਜਰੂਰੀ  ਗੱਲਾਂ ਵੱਲ ਦਿਵਾਉਣਾ ਚਾਹੁੰਦੇ ਹਾਂ। ਅੱਜ ਪੰਜਾਬ ਦੀ ਮਾਲੀ ਹਾਲਤ ਬਹੁਤ ਹੀ ਬਦਤਰ ਸਥਿੱਤੀ ਵਿੱਚ ਹੈ। ਇਸ ਵੇਲੇ ਇਸ ਦਾ ਇੱਕ ਮੁੱਖ  ਕਾਰਨ ਵਿਆਹ ਸ਼ਾਦੀਆਂ ਦੇ  ਫੰਕਸ਼ਨ  ਦਾ ਨਾ ਹੋਣਾ ਵੀ ਹੈ। ਅੱਜ ਹਰ ਕਾਰੋਬਾਰ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ।   ਵਿਆਹ ਸ਼ਾਦੀਆਂ ਦੇ ਕਾਰੋਬਾਰ ਨਾਲ ਸਬੰਧਤ ਟੈਂਟ ਹਾਊਸ, ਕੈਟਰਿੰਗ, ਮੈਰਿਜ ਪੈਲੇਸ, ਪ੍ਰਿੰਟਿੰਗ ਪ੍ਰੈੱਸ ਆਦਿ ਤੋਂ ਇਲਾਵਾ ਇਸ ਕਾਰੋਬਾਰ ਨਾਲ ਡੀ ਜੇ, ਫਲਾਵਰ, ਡੈਕੋਰੇਸ਼ਨ, ਫੋਟੋਗ੍ਰਾਫੀ, ਬੈਂਡ ਬਾਜਾ , ਕੁੱਕ, ਹਲਵਾਈ, ਮਿਠਾਈ ਵਾਲੇ, ਵੇਟਰ, ਆਰਕੈਸਟਰਾ ਗਰੁੱਪ, ਲਾਈਟਿੰਗ ਵਾਲੇ, ਲੱਕੜ ਕੋਇਲਾ ਆਦਿ ਵੀ ਜੁੜੇ ਹੋਏ ਹਨ। ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਬਲਕਿ ਲੱਖਾਂ ਵਿੱਚ ਹੈ। ਇਸ ਦੇ ਨਾਲ ਹੀ ਇਹ ਕੱਪੜੇ,ਜਿਊਲਰੀ, ਕਰਿਆਨਾ, ਸਬਜ਼ੀਆਂ ਅਤੇ ਸ਼ਰਾਬ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕਰਦੇ ਹਨ ਜੋ ਅੱਜ ਕੱਲ੍ਹ ਬਿਲਕੁਲ ਬੰਦ ਪਏ ਹਨ। ਪ੍ਰਸ਼ਾਸਨ ਵੱਲੋਂ ਕੇਵਲ 30 ਵਿਅਕਤੀਆਂ ਦੇ ਫੰਕਸ਼ਨ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ ਜੋ ਕਿ ਬਿਲਕੁਲ ਹੀ ਨਾ-ਕਾਫੀ ਹੈ। ਅਗਰ ਆਪ ਜੀ ਘੱਟੋ ਘੱਟ 250-300 ਵਿਅਕਤੀਆਂ ਦੀ ਗੈਦਰਿੰਗ ਦੇ ਫੰਕਸ਼ਨ ਦੀ ਮਨਜ਼ੂਰੀ ਦਿੰਦੇ ਹੋ ਤਾਂ ਇਸ ਦੇ ਨਾਲ ਨਾ ਕੇਵਲ ਸਰਕਾਰ ਨੂੰ ਮਾਲੀਆ ਮਿਲੇਗੀ ਮੰਗੋ ਜੋ ਪ੍ਰਵਾਸੀ ਮਜ਼ਦੂਰ ਅੱਜ ਕਾਰੋਬਾਰ ਨਾ ਹੋਣ ਕਰਕੇ ਪੰਜਾਬ ਛੱਡ ਕੇ ਜਾ ਰਹੇ ਹਨ ਉਨ੍ਹਾਂ ਨੂੰ ਰੋਕਣ ਵਿੱਚ ਵੀ ਬਹੁਤ ਜ਼ਿਆਦਾ ਮਦਦ ਮਿਲੇਗੀ ਕਿਉਂਕਿ ਸਾਡਾ ਕਾਰੋਬਾਰ ਰੋਜ਼ਗਾਰ ਜਨਰੇਟ ਕਰਨ ਵਾਲਾ ਕਾਰੋਬਾਰ ਹੈ ਅਤੇ ਇਸ ਦੇ ਨਾਲ ਲੱਖਾਂ ਹੀ ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ੀ ਰੋਟੀ ਚੱਲਦੀ ਹੈ। ਸਤਪਾਲ ਸਿੰਘ,ਸੁਰਿੰਦਰ ਅਰੋੜਾ, ਤਰਸੇਮ ਲਾਲ,