ਜਗਰਾਓਂ, ਸਤੰਬਰ 2020 -(ਰਾਣਾ ਸ਼ੇਖਦੌਲਤ /ਮਨਜਿੰਦਰ ਗਿੱਲ)- 33% ਧਰਤੀ ਦਾ ਹਿੱਸਾ ਰੁੱਖਾਂ ਦੇ ਨਾਲ ਸਜਾਉਣ ਲਈ ਦਾ ਗਰੀਨ ਪੰਜਾਬ ਮਿਸ਼ਨ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ ਅਤੇ ਨਰੋਆ ਜੀਵਨ ਪ੍ਰਦਾਨ ਕਰ ਸਕੀਏ ਜਿੱਥੇ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬੂਟੇ ਲਗਾਉਣ ਤੋਂ ਇਲਾਵਾ ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਇੱਕ ਪਾਰਕ ਬਣਾਇਆ ਜਾ ਰਿਹਾ ਹੈ ਉਸੇ ਹੀ ਲੜੀ ਦੇ ਵਿੱਚ ਵਾਧਾ ਕਰਦੇ ਹੋਏ ,ਰੇਲਵੇ ਸਟੇਸ਼ਨ ਜਗਰਾਉਂ ਦੇ ਬੈਕ ਸਾਈਡ ਪਈ ਖਾਲੀ ਜਗ੍ਹਾ ਜਿਸ ਨੂੰ ਡਿਵੈਲਪ ਕਰਕੇ ਟੀਮ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਪੋਰਟ ਹੱਬ ਅਤੇ ਸ਼ਹਿਰ ਵਾਸੀਆਂ ਦੇ ਲਈ ਸੈਰਗ਼ਾਹ (ਪਾਰਕ )ਬਣਾਉਣ ਦਾ ਅਤੇ ਨਵੇਂ ਲਗਾਏ ਗਏ ਬੂਟਿਆਂ ਨੂੰ ਪੰਜ ਸਾਲ ਤੱਕ ਪਾਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ,
ਜਿਸ ਵਿੱਚ ਜਗਰਾਉਂ ਵਾਸੀਆਂ ਤੋਂ ਇੱਕ ਬੂਟਾ ਦਾਨ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਬੂਟਾ ਦਾਨ ਕਰਨ ਦੀ ਸਹਿਯੋਗੀ ਭੇਟਾ 1300 ਰੁਪਏ ਹੋਵੇਗੀ ,ਇਸ ਦੇ ਖਰਚ ਦਾ ਵੇਰਵਾ ਇਸ ਪ੍ਰਕਾਰ ਹੈ
1000 ਬੂਟਾ 1300 ਰੁਪਏ =1300000(13ਲੱਖ) ਰੁਪਏ ਜੋ ਦਾਨ ਸੰਗਤ ਪਾਏ ਗੀ ਉਸ ਦੇ ਖਰਚ ਦਾ ਵੇਰਵਾ ਇਸ ਪ੍ਰਕਾਰ ਹੋਵਗਾ।
ਇਕ ਸਾਲ ਦਾ ਮਾਲੀ ਦਾ ਖਰਚ ਹੋਵਗਾ 1 ਲੱਖ ਰੁਪਏ ਅਸੀਂ ਇਸ ਨੂੰ 5 ਸਾਲ ਲਈ ਪਲੇਨ ਕੀਤਾ ਹੈ । ਇਸ ਦੀ ਲਾਗਤ ਬਣੇਗੀ 5 ਲੱਖ।
2 ਲੱਖ ਦੇ ਖਰਚ ਨਾਲ ਜਿਸ ਵਿਅਕਤੀ ਵੱਲੋਂ ਬੂਟਾ ਦਾਨ ਕੀਤਾ ਜਾਵੇਗਾ ਉਸ ਦਾ ਨਾਮ ਲਿਖ ਕੇ ਬੂਟੇ ਦੇ ਕੋਲ ਇੱਕ ਪਲੇਟ ਲਗਾਈ ਜਾਵੇਗੀ ।
6 ਲੱਖ ਰੁਪਏ ਦੇ ਖਰਚ ਨਾਲ ਪਾਰਕ ਵਿੱਚ ਵਾਲੀਬਾਲ ,ਟੈਨਿਸ , ਬਾਸਕਟ ਬਾਲ ਅਤੇ ਹੋਰ ਬੱਚਿਆਂ ਲਈ ਲੋੜੀ ਦੀਆਂ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਤਰਾਂ ਨਾਲ ਦਾਨੀ ਸੱਜਣਾ ਵਲੋਂ ਦਿੱਤੇ ਗਏ ਰੁਪਏ ਨੂੰ ਖਰਚ ਕੀਤਾ ਜਾਵੇਗਾ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸੱਤਪਾਲ ਸਿੰਘ ਦੇਹਰਕਾ ਨੇ ਦੱਸਿਆ ਅਤੇ ਸਮੂਹ ਜਗਰਾਓਂ ਵਸਿਆ ਨੂੰ ਆਪਣਾ ਬਣਦਾ ਸ਼ਹਿਜੋਗ ਦੇਣ ਲਈ ਬੇਨਤੀ ਕੀਤੀ ।ਇਸ ਸਮੇਂ ਪ੍ਰੋਫੈਸਰ ਕਰਮ ਸਿੰਘ ਸੰਧੂ ,ਹਰਨਰਾਇਣ ਸਿੰਘ ਮੱਲੇਆਣਾ ,ਮੇਜਰ ਸਿੰਘ ਛੀਨਾ, ਕੇਵਲ ਮਲਹੋਤਰਾ, ਵਿਨੀਤ ਦੁਆ ,ਮੈਡਮ ਕੰਚਨ ਗੁਪਤਾ ,ਆਤਮਜੀਤ ਦੀਪ, ਧਾਲੀਵਾਲ ਅਤੇ ਸਤਪਾਲ ਸਿੰਘ ਦੇਹੜਕਾ ਹਾਜ਼ਰ ਸਨ ।