ਹਠੂਰ ਸਤਂੰਬਰ 2020 -(ਨਛੱਤਰ ਸੰਧੂ)-ਪਿੰਡ ਹਠੂਰ ਦੇ ਧਾਲੀਵਾਲ ਪਰਿਵਾਰ ਵਿੱਚੋ ਉੱਘੇ ਸਮਾਜਸੇਵੀ ਸੁਖਦਰਸ਼ਨ ਸਿੰਘ ਧਾਲੀਵਾਲ ਪੁੱਤਰ ਨਗਿੰਦਰ ਸਿੰਘ ਵੱਲੋ ਅੱਜ ਸਰਕਾਰੀ ਹਸਪਤਾਲ ਹਠੂਰ ਨੂੰ 2ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ।ਇਸ ਮੋਕੇ ਤੇ ਹਸਪਤਾਲ ਦੇ ਸਟਾਫ਼ ਵੱਲੋ ਇੱਕ ਛੋਟਾ ਜਿਹਾ ਤੇ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ,ਜਿੱਥੇ ਸੁਖਦਰਸ਼ਨ ਸਿੰਘ ਧਾਲੀਵਾਲ ਨੂੰ ਉਨਾਂ੍ਹ ਦੀਆਂ ਇਹ ਸ਼ਾਨਦਾਰ ਸੇਵਾਵਾਂ ਬਦਲੇ ਵਿਸੇ਼ਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਤੇ ਸੁਖਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਾਡ ਸਮਾਜ ਵਿੱਚ ਬਹੁਤ ਸਾਰੇ ਮੱਧਵਰਗੀ ਪਰਿਵਾਰ ਵੀ ਸ਼ਾਮਲ ਹਨ ਜੋ ਬਾਹਰੋ ਪ੍ਰਾਇਵੇਟ ਹਸਪਤਾਲਾਂ ਤੋ ਆਪਣਾ ਮਹਿੰਗਾ ਇਲਾਜ ਨਹੀ ਕਰਵਾ ਸਕਦੇ।ਉਨਾ੍ਹ ਅੱਗੇ ਕਿਹਾ ਕਿ ਹਸਪਤਾਲ ਵਿੱਚ ਸਰਜਰੀ ਦਾ ਸਮਾਨ ਨਾ ਹੋਣ ਕਰਕੇ ਮਰੀਜਾਂ ਨੂੰ ਦੂਰ-ਦੁਰੇਡੇੇ ਜਾਣਾ ਪੈਂਦਾ ਸੀ,ਪਰ ਹੁਣ ਸਰਜਰੀ ਦਾ ਸਮਾਨ ਹੋਣ ਨਾਲ ਇੱਥੋ ਦੇ ਡਾਕਟਰ ਵਧੀਆ ਢੰਗ ਤਰੀਕੇ ਨਾਲ ਕੰਮ ਕਰ ਸਕਣਗੇ।ਇਸ ਮੋਕੇ ਤੇ ਹਸਪਤਾਲ ਦੇ ਐੱਸ.ਐੱਮ.ਓ.ਡਾ:ਰਿਪਜੀਤ ਕੌਰ ਅਤੇ ਸੁਪਰਡੈਂਟ ਰਘਵੀਰ ਸਿੰਘ ਨੇ ਇਸ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਬਹੁਤ ਹੀ ਅਹਿਮ ਦਿਨ ਹੈ ਕਿ ਸਾਨੂੰ ਇਹ ਲੋੜੀਦੀ ਇਹ ਸਹੂਲਤ ਮੁਹੱਈਆ ਹੋ ਗਈ ਹੈ,ਜਿਸ ਦਾ ਫ਼ਾਈਦਾ ਇਸ ਹਸਪਤਾਲ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਅਤੇ ਹੁਣ ਉਨਾਂ੍ਹ ਦੀ ਸਰਜਰੀ ਦਾ ਇਲਾਜ ਇੱਥੇ ਮੁਫ਼ਤ ਹੋਵੇਗਾ।ਇਸ ਸਮੇਂ ਉਨਾ੍ਹ ਨਾਲ ਡਾ:ਅਜੈਵੀਰ ਸਿੰਘ ਐੱਮ.ਡੀ,ਡਾ:ਸਰਨ ਐੱਮ.ਓ.,ਡਾ:ਹਰਜਿੰਦਰ ਸਿੰਘ ਐੱਚ.ਐੱਮ.ਓ,ਗੁਰਜੰਟ ਸਿੰਘ ਏ.ਐੱਮ.ਓ,ਅਮਰ ਸਿੰਘ ਐੱਮ.ਐੱਲ.ਟੀ,ਸਵਰਨ ਸਿੰਘ ਹੈਲਥ ਇੰਸਪੈਕਟਰ,ਅਸਵਨੀ ਸ਼ਰਮਾ ਚੀਫ਼ ਫ਼ਾਰਮਾਸਿਸਟ,ਜਸਵਿੰਦਰ ਕੌਰ ਏ.ਐੱਨ.ਐੱਮ,ਬਲਵੀਰ ਕੌਰ ਐੱਲ.ਐੱਚ.ਵੀ,ਵੀਰਪਾਲ ਕੌਰ ਸਟਾਫ਼ ਨਰਸ,ਹਰਵਿੰਦਰ ਕੌਰ ਐੱਸ.ਐੱਨ ਤੋ ਇਲਾਵਾ ਪਤਵੰਤਿਆਾਂ ਵਿੱਚ ਬੇਟਾ ਸਤਨਾਮ ਸਿੰਘ ਸੋਨੀ,ਪਰਮਲ ਸਿੰਘ ਸਾਬਕਾ ਪੰਚ,ਇਕਬਾਲ ਸਿੰਘ ਫ਼ੇਰੂਰਾਈ,ਰਾਮ ਸਿੰਘ,ਗੁਰਜਿੰਦਰ ਸਿੰਘ,ਜੱਗਾ ਸਿੰਘ,ਤਰਲੋਚਨ ਸਿੰਘ,ਜਗਸੀਰ ਸਿੰਘ,ਕਰਤਾਰ ਸਿੰਘ,ਬਲਵੰਤ ਸਿੰਘ ਅਤੇ ਗੁਰਦੇਵ ਸਿੰਘ ਆਦਿ ਉਚੇਚੇ ਤੌਰ ਤੇ ਹਾਜਰ ਸਨ।