ਸਿੱਧਵਾਂ ਬੇਟ(ਜਸਮੇਲ ਗਾਲਿਬ) ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਗਿੱਲ ਅਤੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਵਿਧਾਨਸਭਾ ਹਲਕਾ ਜਗਰਾਉਂ ਦੇ ਵਿੱਚ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਅਤੇ ਜਗਰਾਉਂ ਦੇ ਵੱਖ ਵੱਖ ਵਾਰਡਾਂ ਵਿੱਚ ਨੁਕਰ ਮੀਟਿੰਗ ਕੀਤੀਆਂ ਨੁਕਰ ਮੀਟਿੰਗ ਵਿੱਚ ਆਪ ਦੇ ਪ੍ਰੋਫੈਸਰ ਤੇਜਪਾਲ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਅੱਜ ਵੀ ਆਪ ਨਾਲ 2014 ਵਾਂਗ ਹੀ ਖੜ੍ਹੇ ਦਿਖ ਰਹੇ ਹਨ । ਅੱਜ ਦਫਤਰ ਦੇ ਉਦਘਾਟਨ ਸਮੇ ਸੈਂਕੜੇ ਪਾਰਟੀ ਵਰਕਰ ਮਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦੇ ਪ੍ਰੋਫੈਸਰ ਤੇਜਪਾਲ ਨੇ ਕਿਹਾ ਕਿ ਜਗਰਾਉਂ ਇਕ ਅਤਿਹਾਸਕ ਸ਼ਹਿਰ ਹੈ ਜਿਥੇ ਬਾਬਾ ਨੰਦ ਸਿੰਘ ਜੀ ਨੇ ਤਪਸਿਆ ਕੀਤੀ ਤੇ ਅੱਜ ਸਿਰਫ ਪੰਜਾਬ ਹੀ ਨਹੀਂ ਵਿਦੇਸ਼ਾ ਵਿਚੋਂ ਵੀ ਲੋਕ ਨਾਨਕ ਸਰ ਨਤਮਸਤਕ ਹੁੰਦੇ ਹਨ, ਏਥੇ ਬਾਬਾ ਮੋਹਕਮ ਦੀਨ ਜੀ ਦੀ ਦਰਗਾਹ ਤੇ ਹਰ ਸਾਲ ਦੁਨੀਆ ਦਾ ਪ੍ਰਸਿੱਧ ਰੋਸ਼ਨੀ ਦਾ ਮੇਲਾ ਲਗਦਾ ਹੈ ਜੈਨ ਧਰਮ ਦੇ ਗੁਰੂ ਸ਼੍ਰੀ ਰੂਪ ਚੰਦ ਜੈਨ ਜੀ ਦੀ ਸਮਾਧਿ ਏਥੇ ਹੈ ਅਤੇ ਲਾਲਾ ਲਾਜਪਤ ਰਾਏ ਜੀ ਦੀ ਦਾ ਘਰ ਅਤੇ ਹੋਰ ਵੀ ਬੜੇ ਸੰਤ ਅਤੇ ਤਪਸਵੀਆਂ ਦੀ ਧਰਤੀ ਹੋਣ ਦੇ ਬਾਵਜੂਦ ਅੱਜਤਕ ਜਗਰਾਉਂ ਨੂੰ ਕਿਸੀ ਵੀ ਲੀਡਰ ਨੇ ਨਾ ਹੀ ਜਗਰਾਉਂ ਦਾ ਹੱਕ ਦਵਾਈਆਂ ਨਾ ਹੀ ਵਿਧਾਨਸਭਾ ਤੇ ਲੋਕ ਸਭਾ ਵਿਚ ਜਗਰਾਉਂ ਦੇ ਵਿਕਾਸ ਦੀ ਗੱਲ ਕੀਤੀ ਅੱਜ ਜਗਰਾਉਂ ਬੁਰੀ ਤਰਾਂ ਪਿਛਰੀਆ ਹੋਇਆ ਦਿਖ ਰਿਹਾ ਏਥੇ ਕੋਈ ਵੀ ਸੜਕ ਚੱਜ ਦੀ ਨਹੀਂ ਜੱਗਾ ਜਗਾ ਗੰਦਗੀ ਦੇ ਢੇਰ ਲਗੇ ਹੋਏ ਹਨ । ਅੱਜ ਤਕ ਕਿਸੇ ਵੀ ਵਿਧਾਇਕ ਨੇ ਜਗਰਾਉਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਪਿਛਲੇ 5 ਸਾਲ ਵਿੱਚ ਰਵਨੀਤ ਬਿੱਟੂ ਨੇ ਜਗਰਾਉਂ ਲਈ ਨਾ ਹੀ ਕੋਈ ਪ੍ਰਜੈਕਟ ਲਿਆਂਦਾ ਨਾ ਹੀ ਏਥੇ ਦੇ ਵਿਕਾਸ ਲਈ ਕੁਝ ਕੀਤਾ ਏਥੇ ਨਗਰ ਕੌਂਸਲ ਵਿੱਚ ਪ੍ਰਧਾਨ ਵੀ ਕਾਂਗਰਸ ਦਾ ਹੈ ਤੇ ਸਰਕਾਰ ਵੀ ਕਾਂਗਰਸ ਦੀ ਪਰ ਇਥੇ ਦੇ ਲੀਡਰ ਸ਼ਹਿਰ ਦਾ ਨਾਂ ਸੋਚ ਸਿਰਫ ਆਪਣੀ ਜੇਬ ਭਰਨ ਲਗੇ ਹੋਏ ਹਨ ਜੇਕਰ ਮੈਨੂੰ ਲੁਧਿਆਣਾ ਲੋਕ ਸਭਾ ਵਿੱਚ ਜੀਤ ਪ੍ਰਾਪਤ ਹੁੰਦੀ ਹੈ ਤੇ ਮੈਂ ਸਬ ਨਾਲ ਪਹਿਲਾ ਕੰਮ ਲਾਲਾ ਲਾਜਪਤ ਰਾਏ ਜੀ ਦਾ ਹੱਕ ਦਵਾੰਗਾ। ਜਗਰਾਉਂ ਦੇ ਵਿਕਾਸ ਲਈ ਦੀਨ ਰਾਤ ਮੇਹਨਤ ਕਰਾਂਗਾ ਇਸ ਮੌਕੇ ਜਗਰਾਉਂ ਵਿਧਾਇਕ ਸਰਵਜੀਤ ਕੌਰ ਮਾਣੂਕੇ, ਗੋਪੀ ਸ਼ਰਮਾ ਜਰਨਲ ਸਕੱਤਰ ਪੰਜਾਬ, ਅਮਨ ਮੋਹੀ ਹਲਕਾ ਇੰਚਾਰਜ ਦਾਖਾ , ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਘਾੱਗੂ, ਅਮਰਦੀਪ ਸਿੰਘ ਤੁਰੇ, ਮਨਿੰਦਰ ਸਿੰਘ ਗਿੱਲ, ਸੀਲੈਂਦਰ ਬਾਰੇਵਾਲ , ਸਿੰਦਰਪਾਲ ਮੀnIਆਂ, ਕੁਲਵਿੰਦਰ ਸਹਿਜਲ, ਸਰਵਾ ਅਤੇ ਸੈਂਕੜੇ ਪਾਰਟੀ ਵਰਕਰ ਹਾਜਰ