ਅਜੀਤਵਾਲ/ਮੋਗਾ ਅਗਸਤ 2020 (ਨਛੱਤਰ ਸੰਧੂ)ਪੰਜਾਬ ਦੇ ਕੈਬਨਿਟ ਦੇ ਫੈਸਲੇ ਦੇ ਉਲਟ ਕੀਤੀ ਜਾ ਰਹੀ ਵਾਧੂ ਵਸੂਲੀ ਦੇ ਰੋਸ ਵਜੋ ਅੱਜ ਜਿਲ੍ਹਾ ਪ੍ਰਬੰਧਕ ਮਾਰਕਫੈੱਡ ਸਾਖਾ ਵੱਲੋ ਦਫਤਰੀ ਕੰਮ-ਕਾਜ ਬੰਦ ਕਰਕੇ ਅਣਮਿਥੇ ਸਮੇ ਲਈ ਮੋਗਾ ਵਿਖੇ ਧਰਨਾ ਸੁਰੂ ਕਰ ਦਿੱਤਾ ਹੈ।ਅੱਜ ਅਜੀਤਵਾਲ ਵਿਖੇ ਗੱਲਬਾਤ ਕਰਦਿਆ ਜਿਲ੍ਹਾ ਪ੍ਰਧਾਨ ਨਵਜੋਤ ਸਿੰਘ,ਸਾਖਾ ਅਧਿਕਾਰੀ ਹਰਮਨਜਿੰਦਰ ਸਿੰਘ ਅਤੇ ਜਸਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਨੋਡਲ ਖਰੀਦ ਏਜੰਸੀ ਪਨਗ੍ਰੇਨ ਵੱਲੋ ਕੈਬਨਿਟ ਦੇ ਫੈਸਲੇ ਅਨੁਸਾਰ ਸਾਰੀਆ ਖਰੀਦ ਏਜੰਸੀਆ ਨੂੰ ਐਫ[ਸੀ[ਆਈ ਵੱਲੋ ਲਿਆ ਜਾਣ ਵਾਲਾ ਵਾਧਾ ਅਗਸਤ ਮਹੀਨੇ ਤੋ ਲਿਆ ਜਾਣਾ ਤੈਅ ਹੋਇਆ ਸੀ ਪਰ ਮਾਰਕਫੈੱਡ ਮੈਨੇਜਮੈਟ ਨੇ ਇਸ ਜੁਲਾਈ ਤੋ ਹੀ ਲੈਣਾ ਸੁਰੂ ਕਰ ਦਿੱਤਾ ਹੈ।ਇੱਥੋ ਤੱਕ ਕਿ ਜਿਨ੍ਹਾ ਚਿਰ ਕਣਕ ਸਟੋਰ ਰਹੇਗੀ ਇਹ ਵਾਧਾ ਲਗਾਤਾਰ ਲਿਆ ਜਾਵੇਗਾ।ਉਨ੍ਹਾ ਕਿਹਾ ਕਿ ਪਿਛਲੇ ਕਈ ਸਾਲਾ ਤੋ ਸੀਜਨ ਮੌਕੇ ਖੇਤਾ ਤੇ ਮੰਡੀਆ ਚ ਪਈ ਕਣਕ ਤੇ ਬਾਰਸਾ ਦੀ ਮਾਰ ਪੈਦੀ ਰਹੀ ਹੈ ਅਤੇ ਭਿੱਜੜ ਕਣਕ ਤੇ ਅਜਿਹਾ ਵਾਧਾ ਨਾ ਆਉਣਾ ਕੁਦਰਤੀ ਹੈ।ਉਨ੍ਹਾ ਦੱਸਿਆ ਕਿ ਇਸ ਸੰਬੰਧੀ ਫੀਲਡ ਇੰਪਲਾਈਜ ਯੂਨੀਅਨ ਵੱਲੋ ਅਦਾਲਤ ਚ ਪਾਏ ਕੇਸ ਤਹਿਤ ਇਸ ਵਾਧੇ ਸੰਬੰਧੀ ਰੋਕ ਵੀ ਲੱਗੀ ਹੋਈ ਹੈ ਪਰ ਮਾਰਕਫੈੱਡ ਮੈਨੇਜਮੈਟ ਵੱਲੋ ਇਸ ਦੀ ਵੀ ਪ੍ਰਵਾਹ ਨਾ ਕਰਦਿਆ ਫੀਲਡ ਮੁਲਾਜਮਾ ਤੋ ਇਹ ਵਾਧਾ ਲਗਾਤਾਰ ਲਿਆਜਾ ਰਿਹਾ ਹੈ।ਉਨ੍ਹਾ ਮੰਗ ਕੀਤੀ ਕਿ ਇਹ ਵਾਧਾ ਪਨਗ੍ਰੇਨ ਏਜੰਸੀ ਦੀ ਦੀ ਤਰਜ ਤੇ ਜਾਵੇ ਜਾ ਇਸ ਸੰਬੰਧੀ ਕੋਰਟ ਦੇ ਫੈਸਲੇ ਦਾ ਇੰਤਜਾਰ ਕੀਤਾ ਜਾਵੇ।