ਚੰਡੀਗੜ• 18 ਅਪ੍ਰੈਲ ( ਮਨਜਿੰਦਰ ਗਿੱਲ ) : ਪੂਰੇ ਪੰਜਾਬ 'ਚ ਬੇ ਮੌਸਮੇ ਮੀਂਹ ਅਤੇ ਕਈ ਥਾਂਈ ਤੇਜ ਝੱਖੜ, ਗੜੇਮਾਰੀ ਕਾਰਨ ਹੋਏ ਭਾਰੀ ਫਸਲੀ ਤੇ ਜਾਨੀ ਮਾਲੀ ਨੁਕਸਾਨ 'ਤੇ ਗਹਿਰੀ ਚਿੰਤਾਂ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅਜਿਹੇ ਨੁਕਸਾਨ ਦਾ ਢੁਕਵਾਂ ਮੁਆਵਾ ਕਿਸਾਨਾਂ, ਖੇਤ ਮਜਦੂਰਾਂ ਸਮੇਤ ਸਾਰੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਉਕਤ ਮੰਗਾਂ ਸਬੰਧੀ ਜਾਰੀ ਕੀਤੇ ਪ੍ਰੈਸ ਰਿਲੀਜ਼ 'ਚ ਹੋਏ ਨੁਕਸਾਨ ਦੇ ਠੋਸ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਹੁਕਮ ਤੁਰੰਤ ਲਾਗੂ ਕਰਵਾਉਣ ਅਤੇ ਬਣਦਾ ਮੁਆਵਜਾ ਤੁਰੰਤ ਅਦਾ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰੈਸ ਰਲੀਜ 'ਚ ਦਾਅਵਾ ਕੀਤਾ ਗਿਆ ਹੈ ਕਿ ਆਏ ਸਾਲ ਮੌਸਮ 'ਚ ਹੋ ਰਹੀਆਂ ਇਹਨਾਂ ਭਿਆਨਕ ਤਬਦੀਲੀਆਂ ਦੇਸ਼ ਦੇ ਹੁਕਮਰਾਨਾਂ ਵੱਲੋਂ ਲਾਗੂ ਕੀਤੇ ਮੁਨਾਫਾ ਮੁਖੀ ਸਾਮਰਾਜੀ ਕਾਰਪੋਰੇਟ ਵਿਕਾਸ ਮਾਡਲ ਦਾ ਨਤੀਜਾ ਹੈ। ਇਸ ਮਾਡਲ ਨੇ ਮਿੱਟੀ ਤੇ ਪਾਣੀ ਦੇ ਖਤਰਨਾਕ ਪ੍ਰਦੂਸਣ ਤੋਂ ਇਲਾਵਾ ਗਰੀਨ ਹਾਊਸ ਪ੍ਰਭਾਵ ਰਾਂਹੀ ਪੂਰੇ ਵਾਯੂਮੰਡਲ ਨੂੰ ਪ੍ਰਦੂਸਿਤ ਕਰਕੇ ਵਿਕਾਸ ਨਾਲੋਂ ਵਿਨਾਸ਼ ਵਧੇਰੇ ਕੀਤਾ ਹੈ। ਇਸ ਲਈ ਜਥੇਬੰਦੀ ਇਹ ਮੰਗ ਵੀ ਜੋਰ ਨਾਲ ਕਰਦੀ ਹੈ ਕਿ ਇਸ ਮੁਨਾਫਾਮੁਖੀ ਸਾਮਰਾਜ ਪੱਖੀ ਵਿਕਾਸ ਮਾਡਲ ਦੀ ਥਾਂ ਕੁਦਰਤ ਪੱਖੀ ਵਿਕਾਸ ਮਾਡਲ ਲਾਗੂ ਕੀਤਾ ਜਾਵੇ। ਪ੍ਰਦੂਸਣ ਰੋਕੂ ਕਾਨੂੰਨ ਨੂੰ ਕਾਰਪੋਰੇਟ ਸਨਅਤਾਂ ਤੋਂ ਸ਼ੁਰੂ ਕਰਕੇ ਸਾਰੇ ਛੋਟੇ ਵੱਡੇ ਅਦਾਰਿਆਂ 'ਤੇ ਸਖਤੀ ਨਾਲ ਲਾਗੂ ਕੀਤਾ ਜਾਵੇ