ਨਵੀਂ ਦਿੱਲੀ, ਅਗਸਤ 2020 (ਏਜੰਸੀ) : ਵੰਦੇ ਭਾਰਤ ਮਿਸ਼ਨ ਤਹਿਤ ਖਾੜੀ ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਪਰਤੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਆਈਐਕਸ-1344 ਨੂੰ ਪਹਿਲਾ ਕੋਝੀਕੋਡ ਏਅਰਪੋਰਟ ਦੇ 28 ਨੰਬਰ ਰਨਵੇਅ 'ਤੇ ਲੈਂਡਿੰਗ ਦੀ ਮਨਜ਼ੂਰੀ ਦਿੱਤੀ ਗਈ ਸੀ। ਪਾਇਲਟ ਰਨਵੇ ਦੇ ਨੇੜੇ ਪਹੁੰਚ ਵੀ ਗਿਆ ਸੀ, ਪਰ ਆਖ਼ਰੀ ਵੇਲੇ ਉਹ ਜਹਾਜ਼ ਨੂੰ ਉੱਪਰ ਲੈ ਕੇ ਚਲਾ ਗਿਆ। ਹਾਦਸੇ ਬਾਰੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਗਈ ਮੁੱਢਲੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਇਲਟ ਨੇ ਕੰਟਰੋਲ ਨੂੰ ਭਾਰੀ ਬਾਰਸ਼ ਕਾਰਨ ਲੈਂਡਿੰਗ ਨਾ ਕਰਵਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕੰਟਰੋਲਰ ਨੇ ਉਸ ਨੂੰ ਜਹਾਜ਼ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਕੇ ਜਾਣ ਨੂੰ ਕਿਹਾ। ਹਾਦਸਾਗ੍ਰਸਤ ਹੋਣ ਤੋਂ ਕਰੀਬ 16 ਮਿੰਟ ਪਹਿਲਾਂ ਜਹਾਜ਼ ਨੇ 28 ਨੰਬਰ ਰਨਵੇ 'ਤੇ ਉਤਰਨਾ ਦਾ ਯਤਨ ਕੀਤਾ ਸੀ। ਜਹਾਜ਼ ਕਰੀਬ ਦੋ ਹਜ਼ਾਰ ਫੁੱਟ ਦੀ ਉਚਾਈ ਤਕ ਆ ਗਿਆ ਸੀ। ਉੱਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਪਾਇਲਟ ਪਹਿਲੀ ਵਾਰ ਲੈਂਡਿੰਗ ਕਰਵਾਉਣ 'ਚ ਕਾਮਯਾਬ ਨਹੀਂ ਹੋ ਸਕਿਆ ਤੇ ਜਹਾਜ਼ ਉੱਪਰ ਲਿਜਾਂਦਾ ਗਿਆ। ਇਸ ਤੋਂ ਬਾਅਦ ਪਾਇਲਟ ਨੇ ਦੂਜੀ ਦਿਸ਼ਾ ਤੋਂ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਦਸਾ ਤਿਲਕਣ ਕਾਰਨ ਹੋਇਆ ਹੈ। ਤਿਲਕਣ ਭਰੇ ਰਨਵੇ 'ਚ ਕਈ ਚਾਜ਼ਾਂ ਸ਼ਾਮਿਲ ਹੁੰਦੀਆਂ ਹਨ, ਜਿਵੇਂ ਮਜ਼ਬੂਤ ਅਨੁਕੂਲ ਹਵਾ, ਖ਼ਰਾਬ ਮੌਸਮ ਤੇ ਟੀਡੀਜ਼ੈੱਡ ਖੇਤਰ ਤੋਂ ਅੱਗੇ ਲੈਂਡਿੰਗ ਹੈ। ਟੀਡੀਜ਼ੈੱਡ ਯਾਨੀ ਟਚ ਡਾਊਨ ਜ਼ੋਨ ਰਨਵੇ 'ਤੇ ਉਹ ਖੇਤਰ ਹੁੰਦਾ ਹੈ, ਜਿੱਥੇ ਜਹਾਜ਼ ਸਭ ਤੋਂ ਪਹਿਲਾਂ ਸਤ੍ਹਾ ਦੇ ਸੰਪਰਕ 'ਚ ਆਉਂਦਾ ਹੈ।
ਮੁੱਢਲੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 28 ਨੰਬਰ ਰਨਵੇ ਵਰਤੋਂ 'ਚ ਸੀ। ਇਸ ਲਈ ਜਹਾਜ਼ ਨੂੰ ਉਸ ਰਨਵੇ 'ਤੇ ਲੈਂਡਿੰਗ ਲਈ ਜ਼ਰੂਰੀ ਇੰਸਟੀਮੈਂਟਲ ਲੈਂਡਿੰਗ ਸਿਸਟਮ (ਆਈਐੱਲਐੱਸ) ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਸਮੇਂ ਦ੍ਰਿਸ਼ਤਾ ਦੋ ਹਜ਼ਾਰ ਫੁੱਟ ਸੀ ਤੇ ਹਲਕੀ ਬਾਰਿਸ਼ ਹੋ ਰਹੀ ਸੀ। ਪਰ ਦ੍ਰਿਸ਼ਤਾ ਵਧ ਰਹੀ ਸੀ ਤੇ ਸੀਐੱਫਟੀ (ਵਾਧੂ ਈਂਧਨ ਟੈਂਕ) ਤੈਅ ਥਾਵਾਂ 'ਤੇ ਤਾਇਨਾਤ ਸਨ। ਪਾਇਲਟ ਨੂੰ ਸਤ੍ਹਾ ਦੀ ਸਥਿਤੀ ਬਾਰੇ ਵੀ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਏਟੀਸੀ (ਏਅਰਪੋਰਟ ਟ੍ਰੈਫਿਕ ਕੰਟਰੋਲਰ) ਨੇ ਪਾਇਲਟ ਨੂੰ ਜਹਾਜ਼ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਕੇ ਜਾਣ ਲਈ ਕਿਹਾ ਪਰ ਪਾਇਲਟ ਸੱਤ ਹਜ਼ਾਰ ਫੁੱਟ ਦੀ ਉਚਾਈ 'ਤੇ ਜਾਣ ਤੋਂ ਬਾਅਦ ਏਟੀਸੀ ਤੋਂ ਰਨਵੇ ਨੰਬਰ 10 'ਤੇ ਲੈਂਡਿੰਗ ਲਈ ਇਜਾਜ਼ਤ ਮੰਗੀ। ਉਦੋਂ ਉੱਥੇ ਚੱਲ ਰਹੀ ਹਵਾ, ਦ੍ਰਿਸ਼ਤਾ ਤੇ ਕਿਊਮਯਲੋਨਿੰਬਸ (ਸੀਬੀ) ਬੱਦਲਾਂ ਦੀ ਸਥਿਤੀ ਦੀ ਜਾਣਕਾਰੀ ਦੇਣ ਤੋਂ ਬਾਅਦ ਲੈਂਡਿੰਗ ਦੀ ਮਨਜ਼ੂਰੀ ਦਿੱਤੀ ਗਈ। ਸੀਬੀ ਬੱਦਲ ਲੈਂਡਿੰਗ ਲਈ ਬਹੁਤ ਖ਼ਤਰਨਾਕ ਹੁੰਦੇ ਹਨ ਤੇ ਆਮ ਤੌਰ 'ਤੇ ਪਾਇਲਟ ਇਨ੍ਹਾਂ ਦੇ ਵਿਚਕਾਰ ਜਾਣ ਤੋਂ ਬਚਦੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਇਲਟ ਨੂੰ 3600 ਫੁੱਟ ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਫਿਰ ਤੋਂ ਆਈਐੱਲਐੱਸ ਲਈ ਮਨਜ਼ੂਰੀ ਲੈਣ ਨੂੰ ਕਿਹਾ ਗਿਆ ਸੀ। ਇਸ ਤੋਂ ਬਾਅਦ ਸਾਰੀਆਂ ਪ੍ਰਕਿਰਿਆਵਾਂ 'ਤੇ ਅਮਲ ਕਰਦਿਆਂ ਜਹਾਜ਼ ਨੂੰ 10 ਨੰਬਰ ਰਨਵੇ 'ਤੇ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਸੀ। ਉੱਥੇ ਲੈਂਡਿੰਗ ਤੋਂ ਫ਼ੌਰੀ ਬਾਅਦ ਜਹਾਜ਼ ਰਨਵੇ ਤੋਂ ਬਾਹਰ ਚਲਾ ਗਿਆ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਟਰੋਲ ਨੇ ਦੇਖਿਆ ਕਿ ਜਹਾਜ਼ ਟੈਕਸੀਵੇ ਸੀ ਤਕ ਰਨਵੇ ਦੇ ਸੰਪਰਕ 'ਚ ਨਹੀਂ ਆਇਆ। ਇਸ ਤੋਂ ਬਾਅਦ ਜਹਾਜ਼ ਦੇ ਰਨਵੇ ਤੋਂ ਅੱਗੇ ਵਧ ਜਾਣ ਦਾ ਖ਼ਦਸ਼ੇ 'ਚ ਕੰਟਰੋਲ ਨੇ ਫ਼ੌਰੀ ਪੀਡੀ ਪੁਆਇੰਟ 'ਤੇ ਤਾਇਨਾਤ ਸੀਐੱਫਟੀ ਨੂੰ ਜਹਾਜ਼ ਦੇ ਪਿੱਛੇ ਜਾਣ ਨੂੰ ਕਿਹਾ। ਨਾਲ ਹੀ ਖ਼ਤਰੇ ਦੇ ਖ਼ਦਸ਼ੇ 'ਚ 'ਚ ਕੰਟਰੋਲ ਨੇ ਫਾਇਰ ਬ੍ਰਿਗੇਡ ਨੂੰ ਚੌਕਸ ਕਰਨ ਲਈ ਸਾਇਰਨ ਵਜਾ ਦਿੱਤਾ। ਉੱਥੇ ਹੀ ਸੀਐੱਫਟੀ ਨੇ ਵੀ ਰਨਵੇ ਦੇ ਅਖ਼ੀਰ ਤਕ ਜਹਾਜ਼ ਦੇ ਨਜ਼ਰ ਨਾ ਆਉਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਖੱਡ 'ਚ ਦੇਖਣ ਨੂੰ ਕਿਹਾ। ਬਾਅਦ 'ਚ ਜਹਾਜ਼ ਖੱਡ 'ਚ ਹਾਦਸਾਗ੍ਰਸਤ ਮਿਲਿਆ ਸੀ।