ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਬੀਡੀਪੀ.ੳ ਦਫਤਰ ‘ਚ ਸਾਹਬਾਂ ਸਮੇਤ 33 ਮੈਂਬਰੀ ਸਟਾਫ ‘ਚੋਂ 28 ਫਰਲੋ ‘ਤੇ ਰਹੇ।ਇਹ ਖਾਲਾਸਾ ਜਗਰਾਉਂ ਦੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਅਚਾਨਕ ਚੈਕਿੰਗ ਦੌਰਾਨ ਕੀਤਾ।ਬੁੱਧਵਾਰ ਨੂੰ ਸਵੇਰੇ ਠੀਕ 9 ਵਜੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਸਥਾਨਕ ਬੀਡੀ.ਪੀ.ੳ ਦਫਤਰ ਜਾ ਪੁੱਜੇ ,ਜਿੱਥੇ ਉਨ੍ਹਾਂ ਜਦੋਂ ਕੱਚੇ ਅਤੇ ਪੱਕੇ 33 ਮੈਂਬਰੀ ਸਟਾਫ ਦੀ ਹਜ਼ਾਰੀ ਚੈੱਕ ਕੀਤੀ ਤਾਂ ਅਧਿਕਾਰੀਆਂ ਸਮੇਤ 28 ਮੁਲਾਜ਼ਮ ਫਰਲੋ ਮਿਲੇ।ਇਸ ਦੌਰਾਨ ਉਨ੍ਹਾਂ ਰੱਬ ਆਸਰੇ ਬੀਡੀਪੀੳ ਦਫਤਰ ਦੇ ਹਾਲਤਾਂ ਨੂੰ ਜਨਤਾ ਦੀ ਕਚਹਿਰੀ ਅੱਗੇ ਪੇਸ਼ ਕਰਨ ਲਈ ਸ਼ੋਸ਼ਲ ਮੀਡੀਆਂ ‘ਤੇ ਲਾਈਵ ਹੋ ਕੇ ਦੱਸਿਆ।ਇਸ ਦੌਰਾਨ ਉਨ੍ਹਾਂ ਫਰਲੋ ‘ਤੇ ਅਧਿਕਾਰੀਆਂ ਅਤੇ ਪੱਕੇ-ਕੱਚੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਵੀ ਜਨਤਾ ਦੇ ਸਾਹਮਣੇ ਰੱਖਦਿਆਂ ਦਫਤਰ ਦੇ ਸੂਰਤੇ ਹਾਲ ‘ਤੇ ਅਫਸੋਸ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਲੋਕ ਪਿੰਡ ‘ਚੋਂ ਆ ਕੇ ਅਫਸਰਾਂ ਅਤੇ ਮੁਲਾਜ਼ਮਾਂ ਦੇ ਨਾ ਮਿਲਣ ਕਾਰਨ ਬੇਰੰਗ ਪਰਤ ਰਹੇ ਹਨ,ਜਦ ਕਿ ਮੋਟੀਆਂ ਤਨਖਾਹਾਂ ਲੈਣ ਵਾਲੇ ਘਰਾਂ ਵਿੱਚ ਹੀ ਬੈਠੇ ਡੰਗ ਟਪਾ ਰਹੇ ਹਨ।ਉਨ੍ਹਾਂ ਨਾਲ ਹੀ ਬੈਠੇ ਡੰਗ ਟਪਾ ਰਹੇ ਹਨ।ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਉਹ ਵੀਰਵਾਰ ਤੋਂ ਰੋਜ਼ਾਨਾਂ 9 ਵਜੇ ਪਹੁੰਚ ਜਾਇਆ ਕਰਨਗੇ।ਉਨ੍ਹਾਂ ਲੋਕਾਂ ਨੂੰ ਵੀ ਬੀਡੀਪੀੳ ਦਫਤਰ ਨਾਲ ਸਬੰਧਤ ਕੰਮ ਸਵੇਰੇ 9 ਵਜੇ ਲੈ ਕੇ ਆਉਣ ਦਾ ਸੱਦਾ ਦਿੱਤਾ।ਦਫਤਰ ਦੇ ਗੈਰ ਹਾਜ਼ਰ ਗੈਰ ਹਾਜ਼ਰ ਸਟਾਫ ਸਬੰਧੀ ਉਹ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ।