You are here

ਪਾਰਟੀ ਵੱਲੋਂ ਸ਼੍ਰੀ ਕਲੇਰ ਨੂੰ ਹੋਰ ਉਹਦਾ ਮਿਲਣ ਉੱਤੇ ਪਤਵੰਤਿਆਂ ਅਤੇ ਜਥੇਬੰਦੀਆਂ ਨੇ ਕੀਤਾ ਸਨਮਾਨਿਤ

ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ: ਕਲੇਰ
ਜਗਰਾਓਂ, 29 ਮਈ (ਅਮਿਤ ਖੰਨਾ,) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਗਰਾਉਂ ਇਲਾਕੇ  ਨੂੰ ਇਕ ਹੋਰ ਤੋਹਫਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ ਨੂੰ ਕੌਮੀ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਜਗਰਾਉਂ ਇਲਾਕੇ ਨੂੰ ਮਾਣ ਬਖ਼ਸ਼ਿਆ ਹੈ। ਗੁਰਦੁਆਰਾ ਭਜਨਗੜ• ਸਾਹਿਬ ਦੇ ਲੰਗਰ ਹਾਲ ਵਿਖੇ ਹੋਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਅਤੇ ਪਤਵੰਤਿਆਂ ਵੱਲੋਂ ਸ੍ਰੀ ਕਲੇਰ ਨੂੰ ਹੋਰ ਅਹੁਦਾ ਮਿਲਣ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ•ਾ ਜਥੇਦਾਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ•ਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਬਿੰਦਰ ਸਿੰਘ ਮਨੀਲਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਾਰਖੂ ਨਜ਼ਰ ਨੇ ਇਲਾਕੇ ਦੇ ਇਮਾਨਦਾਰ, ਮਿਹਨਤੀ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ  ਆਗੂ ਸ੍ਰੀ ਐਸ ਆਰ ਕਲੇਰ ਨੂੰ ਕੌਮੀ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਇਕ ਤਰ•ਾਂ ਜਗਰਾਉਂ ਇਲਾਕੇ ਨੂੰ ਮਾਣ ਦਿੱਤਾ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਧੰਨਵਾਦੀ ਹਾਂ ਜਿਨ•ਾਂ ਨੇ ਹਲਕਾ ਇੰਚਾਰਜ ਨੂੰ ਹੋਰ ਮਾਣ ਬਖ਼ਸ਼ਿਆ ਹੈ। ਸ੍ਰੀ ਐਸ ਆਰ ਕਲੇਰ ਨੇ ਸਾਰੇ ਪਤਵੰਤਿਆਂ ਸ਼ਹਿਰੀਆਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ•ਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਮਿਹਨਤਕਸ਼ ਵਰਕਰਾਂ ਦੀ ਪਾਰਟੀ ਹੈ ਜਿਸ ਕਰਕੇ ਪਾਰਟੀ ਵਿਚ ਹਰ ਮਿਹਨਤੀ ਵਰਕਰ ਨੂੰ ਸਮੇਂ ਸਮੇਂ ਸਿਰ ਮਾਣ ਮਿਲਦਾ ਰਹਿੰਦਾ ਹੈ। ਉਨ•ਾਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਜਿਨ•ਾਂ ਨੇ ਪਾਰਟੀ ਵਿਚ ਕੌਮੀ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਨਾਲ ਉਨ•ਾਂ ਨੂੰ ਨਿਵਾਜਿਆ ਹੈ। ਸਮਾਗਮ ਦੀ ਰੂਪਰੇਖਾ ਉਲੀਕਣ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਭਜਨਗਡ਼•, ਇਸ਼ਟਪ੍ਰੀਤ ਸਿੰਘ ਨੇ ਆਈਆਂ ਜਥੇਬੰਦੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ  ਜੋ ਸਾਡੇ ਛੋਟੇ ਜਿਹੇ ਸੱਦੇ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਇਸ ਮੌਕੇ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੰਦ ਸਿੰਘ ਡੱਲਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਜਨਪ੍ਰੀਤ ਸਿੰਘ,  ਖ਼ਾਲਸਾ ਪਰਿਵਾਰ ਦੇ ਮੈਬਰਾਂ ਜਗਦੀਪ ਸਿੰਘ, ਰਾਜਿੰਦਰ ਸਿੰਘ, ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਮੱਕੜ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਦੂਆ, ਬਿਕਰਮਜੀਤ ਸਿੰਘ ਥਿੰਦ, ਹਰਿੰਦਰ ਸਿੰਘ ਰਾਏ, ਜੱਟ ਗਰੇਵਾਲ, ਹਰਸ਼ਬਿੰਦਰਪਾਲ ਸਿੰਘ, ਇੰਦਰਪ੍ਰੀਤ ਸਿੰਘ, ਰਣਜੀਤ ਸਿੰਘ, ਹਨੀਸ਼ ਗਰਗ, ਸੁਨੀਲ ਗਰਗ, ਰਮਨ ਬਜਾਜ, ਦਵਿੰਦਰਜੀਤ ਸਿੰਘ ਸਿੱੱਧੂ ਤੇ ਸਿਮਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।