You are here

ਆਈ. ਸੀ. ਐਸ. ਸੀ. ਬੋਰਡ ਵੱਲੋਂ ਦਸਵੀ ਦਾ ਨਤੀਜਾ ਘੋਸ਼ਿਤ

ਬੀ. ਬੀ. ਐੱਸ. ਬੀ. ਕਾਨਵੈਂਟ ਦੇ ਚਮਕੇ ਸਿਤਾਰੇ ਵਿਿਦਆਰਥੀਆਂ ਨੇ ਮਾਰੀਆਂ ਮੱਲਾਂ - ਨਤੀਜਾ 100 ਫੀਸਦੀ

 

 

ਪਰੱਗਿਆ ਜੈਨ, ਹਰਸ਼ ਕੁਮਾਰ ਅਤੇ ਜੈਸਮੀਨ ਕੌਰ ਨੇ ਬਾਰ੍ਹਵੀਂ ਜਮਾਤ ਵਿੱਚੋਂ ਅਤੇ ਸਿਮਰ, ਗੁਰਲੀਨ ਕੌਰ ਅਤੇ ਆਸਥਾ ਨੇ ਦਸਵੀਂ ਜਮਾਤ ਵਿੱਚੋਂ ਸਕੂਲ ਦਾ ਨਾਮ ਰੋਸ਼ਨ ਕੀਤਾ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁੱਕੀ ਹੈ, ਦਾ ਬੋਰਡ (ੀਛਸ਼ਓ) ਦਾ ਨਤੀਜਾ 100 ਫੀਸਦੀ ਰਿਹਾ।

ਬੋਰਡ ਵੱਲੋਂ ਨਤੀਜਾ ਐਲਾਨਣ ਤੋਂ ਬਾਅਦ ਇਲਾਕੇ ਵਿੱਚ ਵਿਿਦਆਰਥੀਆਂ ਤੇ ਉਹਨਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ। ਇੱਕ ਵਾਰ ਫਿਰ ਹਮੇਸ਼ਾ ਦੀ ਤਰ੍ਹਾਂ ਬੀ. ਬੀ. ਐਸ. ਬੀ. ਦੇ ਵਿਿਦਆਰਥੀਆਂ ਦੁਆਰਾ ਆਪਣੀ ਮਿਹਨਤ ਦੁਆਰਾ ਬੋਰਡ ਦਾ ਨਤੀਜਾ ਸੋ ਪ੍ਰਤੀਸ਼ਤ ਲਿਆਉਣ ਵਿੱਚ ਕਾਮਯਾਬੀ ਹਾਸਿਲ ਕੀਤੀ। ਜਿਸ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੂੰ ਜਾਂਦਾ ਹੈ।

ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਦੁਆਰਾ ਕਾਮਰਸ ਵਿਸ਼ੇ ਵਿੱਚ ਪਰੱਗਿਆ ਜੈਨ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ ਅਤੇ ਰਮਨਜੋਤ ਕੌਰ ਸਿੱਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਵਿੱਚ ਹਰਸ਼ ਕੁਮਾਰ, ਜੈਸਮੀਨ ਕੌਰ ਅਤੇ ਹਰਮਨਦੀਪ ਸਿੰਘ ਨੇ ਕਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਹੀ ਦਸਵੀ ਜਮਾਤ ਦੇ ਕਾਮਰਸ ਵਿਸ਼ੇ ਵਿੱਚ ਸਿਮਰਪ੍ਰੀਤ ਕੌਰ ਨੇ 92% ਅੰਕ ਹਾਸਿਕ ਕਰਕੇ ਪਹਿਲਾ, ਗੁਰਲੀਨ ਕੌਰ ਨੇ 91% ਅੰਕ ਹਾਸਿਲ ਕਰਕੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਵਿੱਚੋਂ ਆਸਥਾ ਨੇ 90% ਅੰਕ ਹਾਸਿਲ ਕਰਕੇ ਪਹਿਲਾ, ਅਮਰਾਜਦੀਪ ਕੌਰ ਅਤੇ ਪਰਨੀਤ ਕੌਰ ਨੇ ਦੂਜਾ ਅਤੇ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਕੁਲ ਦੇ ਚਮਕਦੇ ਸਿਤਾਰੇ ਜਿੰਨਾ ਵਿੱੱਚ ਬਾਰ੍ਹਵੀਂ ਜਮਾਤ ਵਿੱਚੋਂ ਬਾਇਓਲੋਜੀ ਵਿੱਚੋਂ ਜੈਸਮੀਨ ਕੌਰ ਨੇ 91%, ਅਕਾਉਂਟਸ ਵਿੱਚੋ ਪਰੱਗਿਆ ਜੈਨ ਨੇ 91% ਅਤੇ ਮੈਥਸ ਵਿੱਚੋਂ ਹਰਸ਼ ਕੁਮਾਰ ਨੇ 91% ਅੰਕ ਹਾਸਿਲ ਕੀਤੇ। ਜੈਸਮੀਨ ਕੌਰ, ਪਰੱਗਿਆ ਜੈਨ ਅਤੇ ਰਮਨਜੋਤ ਕੌਰ ਸਿੱਧੂ ਨੇ ਪੰਜਾਬੀ ਵਿੱਚੋਂ 98%, ਹਰਨੀਤ ਕੌਰ, ਨਵਦੀਪ ਕੌਰ ਅਤੇ ਤਰਨਵੀਰ ਕੌਰ ਨੇ ਪੰਜਾਬੀ ਵਿੱਚੋਂ 95% ਅੰਕ ਹਾਸਿਲ ਕੀਤੇ। ਫਿਜੀਕਲ ਐਜੂਕੇਸ਼ਨ ਵਿੱਚੋਂ ਹਰਸ਼ ਕੁਮਾਰ ਨੇ 98% ਅਤੇ ਹਰਮਨਦੀਪ ਸਿੰਘ ਨੇ 94% ਅੰਕ ਹਾਸਿਲ ਕੀਤੇ।

ਇਸੇ ਤਰ੍ਹਾਂ ਦਸਵੀਂ ਜਮਾਤ ਦੇ ਕਾਮਰਸ ਵਿਸ਼ੇ ਵਿੱਚ ਗੁਰਲੀਨ ਕੌਰ ਅਤੇ ਸਿਮਰਪ੍ਰੀਤ ਕੌਰ ਨੇ 100% ਅਤੇ ਜਸਪ੍ਰੀਤ ਕੌਰ ਨੇ 93% ਅੰਕ ਹਾਸਿਲ ਕੀਤੇ। ਪੰਜਾਬੀ ਵਿੱਚ ਖੁਸ਼ਪ੍ਰੀਤ ਕੌਰ ਨੇ 97% ਅਤੇ ਬਲਜੀਤ ਕੌਰ ਨੇ 96%, ਜੋਗਰਾਫੀ ਵਿੱਚ ਗੁਰਲੀਨ ਕੌਰਨ ਨੇ 96%, ਸਿਮਰਪ੍ਰੀਤ ਕੌਰ ਨੇ 97%, ਮਹਿਕਪ੍ਰੀਤ ਕੌਰ ਨੇ 94%, ਅਮਰਾਜਦੀਪ ਕੌਰ ਤੇ ਪਰਨੀਤ ਕੌਰ ਨੇ 93% ਅਤੇ ਹਰਲੀਨ ਕੌਰ ਨੇ 91% ਅੰਕ ਹਾਸਿਲ ਕੀਤੇ। ਹਿਸਟਰੀ ਵਿੱਚੋਂ ਅਮਰਾਜਦੀਪ ਕੌਰ ਨੇ 92%, ਪਰਨੀਤ ਕੌਰ ਨੇ 91%, ਆਸਥਾ, ਮਹਿਕਦੀਪ ਅਤੇ ਗੁਰਲੀਨ ਕੌਰ ਨੇ 90% ਅੰਕ ਹਾਸਿਲ ਕੀਤੇ। ਅੰਗਰੇਜੀ ਵਿੱਚੋਂ ਸਿਮਰਪ੍ਰੀਤ ਕੌਰ ਨੇ 97%, ਮਹਿਕਪ੍ਰੀਤ ਕੌਰ ਨੇ 94%, ਜਸ਼ਨਪ੍ਰੀਤ ਕੌਰ ਅਤੇ ਆਸਥਾ ਨੇ 93%, ਅਮਰਾਜਦੀਪ ਕੌਰ ਨੇ 92% ਤੇ ਗੁਰਲੀਨ ਕੌਰ ਨੇ 91% ਅੰਕ ਪ੍ਰਾਪਤ ਕੀਤੇ।ਬਾਇਓਲੋਜੀ ਵਿੱਚੋਂ ਸਿਮਰਪ੍ਰੀਤ ਕੌਰ 97%, ਗੁਰਲੀਨ 96%, ਮਹਿਕਪ੍ਰੀਤ ਕੌਰ 94% ਆਸਥਾ ਅਤੇ ਅਮਰਾਜਦੀਪ ਕੌਰ ਨੇ 93% ਹਰਲੀਨ ਕੌਰ 91% ਅੰਕ ਹਾਸਿਲ ਕੀਤੇ। ਫਿਜੀਕਲ ਐਜੂਕੇਸ਼ਨ ਵਿਸੇ ਵਿੱਚ ਸਿਮਰਪ੍ਰੀਤ ਕੌਰ ਨੇ 98%, ਮਹਿਕਪ੍ਰੀਤ ਕੌਰ ਤੇ ਗੁਰਲੀਨ ਕੌਰ ਨੇ 97%, ਅਮਰਾਜਦੀਪ ਕੌਰ ਤੇ ਆਸਥਾ ਨੇ 96% ਅੰਕ ਹਾਸਿਲ ਕੀਤੇ।

ਸਕੂਲ ਦੇ ਇਨ੍ਹਾ ਸ਼ਾਨਦਾਰ ਨਤੀਜਿਆਂ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਕੂਲ ਦੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਅਤੇ ਪਿੰ੍ਰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕਾਲੜਾ ਤੇ ਸਮੂਹ ਮੈਨੇਜਮੈਂਟ ਜਿਸ ਵਿੱਚ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਉੱਪ ਪ੍ਰਧਾਨ ਸ਼੍ਰੀ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਦੁਆਰਾ ਸਮੂਹ ਵਿਿਦਆਰਥੀਆਂ ਅਤੇ ਉਹਨਾ ਦੇ ਮਾਪਿਆ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀ ਤੇ ਉਨ੍ਹਾਂ ਦਾ ਮੰੂਹ ਮਿੱਠਾ ਕਰਵਾਇਆ। ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਸਕੂਲ ਦੇ ਇਸ ਸ਼ਾਨਦਾਰ ਨਤੀਜੇ ਦਾ ਮੁੱਖ ਸਿਹਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਕਾਲੜਾ ਅਤੇ ਸਟਾਫ ਦੀ ਅਣਥੱਕ ਮਿਹਨਤ ਤੇ ਸਮੇਂ – ਸਮੇਂ ਤੇ ਵਿਿਦਆਰਥੀਆਂ ਦਾ ਕੀਤਾ ਗਿਆ ਮਾਰਗ ਦਰਸ਼ਨ ਨੂੰ ਜਾਂਦਾ ਹੈ। ਉਨ੍ਹਾਂ ਨੇ ਸਮੂਹ ਵਿਿਦਆਰਥੀਆਂ ਦੇ ਮਾਪਿਆਂ ਨੂੰ ਇਸ ਸਫਲਤਾ ਦੀ ਵਧਾਈ ਦਿੰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਸੰਸਥਾ ਵੱਲੋਂ ਅੱਗੇ ਤੋਂ ਹੋਰ ਵੀ ਮਿਹਨਤ ਤੇ ਲਗਨ ਨਾਲ ਹੋਰ ਵੀ ਸ਼ਾਨਦਾਰ ਨਤੀਜਿਆਂ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਵਿਿਦਆਰੀਥਆਂ ਨੂੰ ਵੀ ਭੱਵਿਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭੱਵਿਖ ਵਿੱਚ ਵੀ ਆਪਣੀ ਚੜਤ ਨੂੰ ਕਾਇਮ ਕਰਨ ਲਈ ਪ੍ਰਰਿਆ।