ਬੀਤੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਅਵਤਾਰ ਪੁਰਬ ਤੇ ਹੋਂਦ ਵਿੱਚ ਆਈ ਗਰੀਨ ਮਿਸ਼ਨ ਪੰਜਾਬ ਦੀ ਟੀਮ ਨੇ ਅੱਜ ਤਹਿਸੀਲ ਕੰਪਲੈਕਸ ਵਿੱਚ ੬੫ ਗਜ਼ ਜਗ੍ਹਾ ਵਿੱਚ ੧੩੦ ਬੂਟੇ ਜਗਰਾਉਂ ਦੀਆਂ ਨਾਮਵਰ ੧੩੦ ਸ਼ਖ਼ਸੀਅਤਾਂ ਦੇ ਹੱਥੋਂ ਲਗਵਾਏ। ਇਸ ਮੌਕੇ ਜਗਰਾਉਂ ਸਬ ਡਵੀਜ਼ਨ ਦੇ ਤਹਿਸੀਲਦਾਰ ਮਨਮੋਹਨ ਕੌਸ਼ਕ ਦੀ ਨਿਗਰਾਨੀ ਹੇਠ ਹੋਰ ਵੀ ਕਰਮਚਾਰੀ ਹਾਜ਼ਰ ਰਹੇ। ਇਸ ਮੌਕੇ ਜਗਰਾਉਂ ਦੀਆਂ ਨਾਮਵਰ ਸਖਸ਼ੀਅਤਾਂ ਨੇ ਆਪ ਹੱਥੀਂ ਬੂਟੇ ਲਗਾਉਣ ਦੀ ਸੇਵਾ ਦਾ ਕੰਮ ਕੀਤਾ ।ਮਿਸ਼ਨ ਗ੍ਰੀਨ ਪੰਜਾਬ ਦੀ ਟੀਮ ਦੇ ਸਤਪਾਲ ਸਿੰਘ ਦੇਹੜਕਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਅੱਜ ਤਹਿਸੀਲ ਕੰਪਲੈਕਸ ਵਿੱਚ ਪਾਰਕ ਬਣਾ ਉਸ ਵਿੱਚ ਬੂਟੇ ਲਗਾਏ ਗਏ ਹਨ ਇਸ ਕੰਮ ਨੂੰ ਸ਼ੁਰੂ ਕੀਤੇ ੨ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਤਹਿਸੀਲ ਕੰਪਲੈਕਸ ਪਾਰਕ ਵਿੱਚ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਐਡਵੋਕੇਟ ਐੱਚ ਐੱਸ ਛਾਬੜਾ ਵੱਲੋਂ ਸਮਰਸੀਬਲ ਪੰਪ ਦੀ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਰੀਨ ਪੰਜਾਬ ਦੀ ਟੀਮ ਵੱਲੋਂ ਪਿਛਲੇ ਵਰ੍ਹੇ ੩੫ ਸਕੂਲਾਂ ਵਿੱਚ ਬੂਟੇ ਲਗਾਏ ਗਏ ਹਨ। ਹੁਣ ਸਾਡੀ ਟੀਮ ਦਾ ਟੀਚਾ ਇੱਕ ਪਿੰਡ ਇੱਕ ਪਾਰਕ ਇੱਕ ਵਾਰਡ ਇੱਕ ਪਾਰਕ ਦਾ ਹੈ। ਜਿਸ ਲਈ ਸਾਨੂੰ ਪ੍ਰਸ਼ਾਸਨ ਦੇ ਨਾਲ ਨਾਲ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿੱਥੇ ਸਾਡੀ ਗਰੀਨ ਮਿਸ਼ਨ ਪੰਜਾਬ ਦੀ ਟੀਮ ਤੇ ਹੋਰ ਵਾਤਾਵਰਨ ਪ੍ਰੇਮੀਆਂ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਉਥੇ ਹੀ ਨਿਕੰਮੀਆਂ ਸਰਕਾਰਾਂ ਵੱਲੋਂ ਮੱਤੇਵਾਲ ਦੇ ਜੰਗਲ ਨੂੰ ਕੱਟਣ ਦੀ ਤਿਆਰੀ ਕਰ ਲਈ ਗਈ ਹੈ।ਜਿਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ। ਮੱਤੇਵਾਲ ਦੇ ਜੰਗਲ ਨੂੰ ਬਚਾਉਣ ਲਈ ਅਸੀਂ ਮੰਤਰੀਆਂ ਤੇ ਸੰਤਰੀਆਂ ਤੱਕ ਪਹੁੰਚ ਕਰ ਮੰਗ ਪੱਤਰ ਦੇਵਾਂਗੇ।ਜੇਕਰ ਫਿਰ ਵੀ ਸਾਡੀ ਕਿਤੇ ਸੁਣਵਾਈ ਨਾ ਹੋਈ ਤਾਂ ਅਸੀਂ ਮੱਤੇਵਾਲ ਦੇ ਜੰਗਲ ਨੂੰ ਬਚਾਉਣ ਲਈ ਆਪਣਾ ਰੋਸ ਤਿੱਖਾ ਕਰਾਂਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਅਮਨਜੀਤ ਸਿੰਘ ਖਹਿਰਾ ,ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਟ੍ਰੈਫਿਕ ਇੰਚਾਰਜ ਸਤਪਾਲ ਸਿੰਘ, ਮੇਜਰ ਸਿੰਘ ਛੀਨਾ, ਪ੍ਰੋਫ਼ੈਸਰ ਕਰਮ ਸਿੰਘ ਸੰਧੂ (ਪਰਿਵਾਰ ਸਮੇਤ) ਗੁਰਮੁੱਖ ਸਿੰਘ ਗਗੜਾ, ਹਰ ਨਰਾਇਣ ਸਿੰਘ ਮੱਲੇਆਣਾ, ਰਾਜਵਿੰਦਰ ਸਿੰਘ, ਮੈਡਮ ਕੰਚਨ ਗੁਪਤਾ, ਮੈਡਮ ਸਵੀਟੀ, ਪ੍ਰਧਾਨ ਕਿਸ਼ਨ ਕੁਮਾਰ, ਪ੍ਰਧਾਨ ਰਾਜ ਵਰਮਾ, ਰਾਜੂ ਕੁਮਾਰ, ਜੋਗਿੰਦਰ ਨਿਜਾਵਨ, ਗੁਰਮੇਲ ਸਿੰਘ, ਦਰਸ਼ਨ ਸਿੰਘ ਬਰਨਾਲਾ, ਖੰਨਾ ਸਟੂਡੀਓ,ਸੋਨੂੰ ਅਰੋੜਾ, ਮੋਹਿਤ ਗੋਇਲ, ਪੱਤਰਕਾਰ ਚਰਨਜੀਤ ਸਿੰਘ ਸਿੰਘ ਚੰਨ ਤੇ (ਰੁੱਖ ਲਗਾਓ ਤੇ ਬਚਾਓ ਸੁਸਾਇਟੀ ਸੋਹੀਆਂ) ਤੋਂ ਜੋਗੀ ਜਗਰੂਪ ਸਿੰਘ ਦੇ ਨਾਲ ਨਾਲ ਹੋਰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਧਰਤੀ ਮਾਂ ਦ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ।