You are here

ਇਕ ਦਿਨ ਦੇ ਮੀਂਹ ਨੇ ਖੋਲੀ ਜਗਰਾਉਂ ਦੇ ਪ੍ਰਬੰਧ ਦੀ ਪੋਲ। 

ਜਗਰਾਉਂ (2020 ਜੁਲਾਈ: ਵਿਕਾਸ ਸਿੰਘ ਮਠਾੜੂ ) : ਬੀਤੀ ਰਾਤ ਸਿਰਫ ਕੁੱਝ ਸਮੇਂ ਪਏ ਜ਼ੋਰਦਾਰ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਓਥੇ ਹੀ ਇਹ ਮੀਂਹ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਹਰ ਮੀਂਹ ਜਗਰਾਉਂ ਵਾਸੀਆਂ ਲਈ ਰਾਹਤ ਨਾਲੋਂ ਜਿਆਦਾ ਮੁਸੀਬਤਾਂ ਲੈ ਕੇ ਆਉਂਦਾ ਹੈ। ਸ਼ਹਿਰ ਦੇ ਪ੍ਰਮੁੱਖ ਆਵਾਜਾਈ ਵਾਲੇ ਹਿੱਸੇ ਗੰਦੇ ਪਾਣੀ ਦੇ ਤਲਾਬ ਵਿਚ ਤਬਦੀਲ ਹੋ ਜਾਂਦੇ ਹਨ। ਫਿਰ ਸ਼ੁਰੂ ਹੁੰਦੀ ਹੈ ਸ਼ਹਿਰ ਵਾਸੀਆਂ ਦੀ ਮੁਸ਼ਕਿਲਾਂ ਜਿਸ ਨੂੰ ਸੁਣਨਾ ਵਾਲਾ ਵੀ ਕੋਈ ਨਹੀਂ ਹੁੰਦਾ। ਅੱਜ ਜਗਰਾਉਂ ਸ਼ਹਿਰ ਦੇ ਸਮਾਜ ਸੇਵਕ ਇੰਦਰ ਪ੍ਰੀਤ ਸਿੰਘ ਜੋ ਕੇ ਸ਼ੋਸ਼ਲ ਮੀਡੀਆ ਤੇ ਇਕ ਨਜ਼ਰ ਇਕ ਨੂਰ ਚੈਨਲ ਚਲਾਉਂਦੇ ਹਨ ਨੇ, ਦਾਣਾ ਮੰਡੀ ਜਗਰਾਓਂ ਦੇ ਹਾਲਾਤ ਆਪਣੇ ਫੇਸਬੁੱਕ ਤੋਂ ਲਾਈਵ ਹੋ ਕੇ ਦਿਖਾਏ। ਦਰਅਸਲ ਜਰੂਰੀ ਕੰਮ ਲਈ ਘਰ ਤੋਂ ਨਿਕਲੇ ਇੰਦਰ ਪ੍ਰੀਤ ਸਿੰਘ ਦੀ ਗੱਡੀ ਮੀਂਹ ਦੇ ਗੰਦੇ ਪਾਣੀ ਵਿਚ ਫੱਸ ਗਈ। ਇੱਕਲੇ ਹੋਣ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਆਈ ਪਰ ਮੋੱਕੇ ਤੇ ਮੌਜ਼ੂਦ ਲੋਕਾਂ ਦੀ ਮਦਦ ਸਦਕਾ ਗੱਡੀ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ। ਇੰਦਰ ਪ੍ਰੀਤ ਸਿੰਘ ਵਲੋਂ ਇਹ ਘਟਨਾ ਫੇਸਬੁੱਕ ਤੋਂ ਲਾਈਵ ਹੋ ਕੇ ਦਿਖਾਈ ਗਈ ਅਤੇ ਅਦਾਰੇ ਨਾਲ਼ ਸੰਪਰਕ ਕੀਤਾ ਗਿਆ ਤਾਂ ਜੋ ਜਗਰਾਉਂ ਕਮੇਟੀ ਤੱਕ ਆਮ ਲੋਕਾਂ ਦੀ ਆਵਾਜ਼ ਪੁਹੰਚ ਸਕੇ। ਉਂਝ ਤਾਂ ਅਜਿਹੀਆਂ ਘਟਨਾਵਾਂ ਅਫਸਰਾਂ ਲਈ ਆਮ ਹਨ ਤੇ ਕੋਈਂ ਪਰਵਾਹ ਕਰਣ ਵਾਲਾ ਵੀ ਕੋਈਂ ਨਹੀਂ ਕਿਉਂਕਿ ਪ੍ਰਬੰਧਕਾਂ ਕੋਲ ਸਫਾਈਆਂ ਲਈ ਬਹੁਤ ਸਾਰੇ ਸ਼ਬਦ ਹਨ । ਪਰ ਆਮ ਲੋਕਾਂ ਨੂੰ ਮਿਲਦਾ ਹੈ ਸਿਰਫ ਤੇ ਸਿਰਫ ਆਸ਼ਵਾਸ਼ਨ।