ਹਠੂਰ 28 ਜੂਨ (ਨਛੱਤਰ ਸੰਧੂ)ਨੇੜਲੇ ਪਿੰਡ ਮੱਲ੍ਹਾ ਦੇ ਅਗਾਹਵਧੂ ਸੋਚ ਦੇ ਮਾਲਕ ਅੰਮ੍ਰਿਤਧਾਰੀ ਗੁਰਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਵੱਲੋ ਵਿਦੇਸਾ ਵਿੱਚ ਵਸੇ ਐਨ[ਆਰ[ਆਈ ਵੀਰਾ ਦੇ ਸਹਿਯੋਗ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾ ਦੀ ਆਰਥਿਕ ਮਦਦ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ,ਉਸ ਦੀ ਅੱਜ ਦੇਸਾ-ਵਿਦੇਸਾ ਵਿੱਚ ਖੂਬ ਚਰਚਾ ਹੋ ਰਹੀ ਹੈ।ਬੀਤੇ ਦਿਨੀ ਗੁਰਪਿੰਦਰ ਸਿੰਘ ਖਾਲਸਾ ਨੇ ਫਰੀਦਕੋਟ ਜਿਲ੍ਹੇ ਦੇ ਪਿੰਡ ਜਿਉਣ ਸਿੰਘ ਵਾਲਾ ਦੇ ਇੱਕ ਗਰੀਬ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਰਾਸਨ ਅਤੇ ਫਰਨੀਚਰ ਦਿੱਤਾ ਹੈ।ਇਥੇ ਜਿਕਰਯੋਗ ਹੈ ਕਿ ਇਹ ਲੜਕੀ ਨਾ ਬੋਲ ਸਕਦੀ ਹੈ ਅਤੇ ਨਾ ਹੀ ਸੁਣ ਸਕਦੀ ਹੈ ਤੇ ਪਿਤਾ ਦੀ ਮੌਤ ਤੋ ਬਾਅਦ ਦਾਦਾ ਨੂੰ ਵੀ ਅਧਰੰਗ ਦਾ ਅਟੈਕ ਹੋਣ ਤੇ ਵੀ ਮੰਜੇ ਤੇ ਬੈਠਾ ਹੈ।ਇਸ ਸਮੇ ਖਾਲਸਾ ਨਾਲ ਗੱਲਬਾਤ ਕਰਨ ਤੇ ਉਨ੍ਹਾ ਕਿਹਾ ਕਿ ਸਾਡੇ ਗੁਰੂ ਸਹਿਬਾਨਾ ਦੀ ਇਹ ਪ੍ਰੇਰਨਾ ਹੈ ਕਿ ਗਰੀਬ ਦਾ ਮੂੰਹ,ਗੁਰੁ ਦੀ ਗੋਲਕ ਹੁੰਦਾ ਹੈ ।ਭਾਵ ਕਿ ਹਰ ਇੱਕ ਸਿੱਖ ਦਾ ਫਰਜ ਹੈ ਕਿ ਹਰ ਇਨਸਾਨ ਦੀ ਔਖੀ ਘੜੀ ਵਿੱਚ ਉਸ ਦਾ ,ਸਾਥ ਦੇ ਕੇ ਇਨਸਾਨੀਅਤ ਦੀਆ ਕਦਰਾ-ਕੀਮਤਾ ਨੂੰ ਸਮਾਜ ਵਿੱਚ ਹਮੇਸਾ ਉੱਚਾ ਰੱਖਣਾ।ਇਸ ਸਮੇ ਉਨ੍ਹਾ ਨਾਲ ਕਮਲਜੀਤ ਕੌਰ ਖਾਲਸਾ,ਗੁਰਵਿੰਦਰ ਸਿੰਘ,ਕੁਲਜੀਤ ਸਿੰਘ,ਬਲਵਿੰਦਰ ਸਿੰਘ,ਚਮਕੌਰ ਸਿੰਘ,ਗੁਰਬਚਨ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਹਾਜਰ ਸਨ।