ਜਗਰਾਉ 24 ਅ੍ਰਪੈਲ (ਰਛਪਾਲ ਸਿੰਘ ਸ਼ੇਰਪੁਰੀ ) ਅੱਜ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਅਗਵਾਈ ਹੇਠ ਯੂ.ਕੇ.ਜੀ ਜਮਾਤ ਦੇ ਬੱਚਿਆਂ ਨੂੰ ਅਲੱਗ-ਅਲੱਗ ਫਲਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫਲ ਖਾਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਚਾਨਣਾ ਪਾਇਆ ਗਿਆ।‘ਫਰੂਟ ਐਕਟਿਿਵਟੀ’ ਦੇ ਨਾਮ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਸਾਰੇ ਬੱਚਿਆ ਨੇ ਬਹੁਤ ਹੀ ਦਿਲਚਸਪੀ ਨਾਲ ਭਾਗ ਲਿਆ। ਕਲਾਸ ਇੰਚਾਰਜਾਂ ਨੇ ਬੜੀ ਮਿਹਨਤ ਨਾਲ ਸਾਰੇ ਬੱਚਿਆਂ ਨੂੰ ਵੱਖ-ਵੱਖ ਫਲਾਂ ਦੀ ਪਛਾਣ ਕਰਵਾਈ ਅਤੇ ਰੋਜ ਫਲ ਖਾਣ ਦੀ ਪ੍ਰੇਰਨਾ ਦਿੱਤੀ।ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਅਧਿਆਪਕਾਂ ਦੀ ਹਾਜਰੀ ਵਿੱਚ ਰਸਭਰੇ ਅਤੇ ਮਿੱਠੇ ਫਲਾਂ ਦਾ ਅਨੰਦ ਮਾਣਿਆ।ਅੰਤ ਵਿੱਚ ਪ੍ਰਿੰ. ਸ਼੍ਰੀ ਪਵਨ ਸੂਦ ਨੇ ਦੱਸਿਆ ਕਿ ਸਕੂਲ ਵਿੱਚ ਇਸ ਤਰਾਂ ਦੇ ਸੰਖੇਪ ਪਰੰਤੂ ਮਹੱਤਤਾ ਭਰਭੂਰ ਸਮਾਗਮ ਬੱਚਿਆਂ ਦੀਆਂ ਉਸਾਰੂ ਰੁਚੀਆਂ ਵਿੱਚ ਵਾਧਾ ਕਰਦੇ ਹਨ ਭਵਿੱਖ ਵਿੱਚ ਵੀ ਸਕੂਲ਼ ਵਿੱਚ ਬੱਚਿਆਂ ਨੂੰ ਜਾਗਰੂਕ ਕਰਦੀਆਂ ਸਰਗਰਮੀਆਂ ਜਾਰੀ ਰਹਿਣਗੀਆਂ।