ਮਹਿਲ ਕਲਾਂ / ਬਰਨਾਲਾ -ਜੂਨ 2020 -(ਗੁਰਸੇਵਕ ਸਿੰਘ ਸੋਹੀ)- ਸਿਵਲ ਸਰਜਨ ਬਰਨਾਲਾ ਡਾ.ਗੁਰਬਿੰਦਰਬੀਰ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ.ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕਰਵਾਏ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ-ਕਾਨੂੰਨੀ ਨਸ਼ਾਂ ਤਸਕਰੀ ਰਾਜ ਪੱਧਰੀ ਪ੍ਰੋਗਰਾਮ ਨੂੰ ਸਮਰਪਿਤ ਪਿੰਡ ਵਜੀਦਕੇ ਕਲਾਂ ਨਸ਼ਾਂ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਸੁਖਮਿੰਦਰ ਸਿੰਘ ਛੀਨੀਵਾਲ ਤੇ ਸੁਖਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਨਸ਼ੇ ਮਨੁੱਖ ਨੂੰ ਸਰੀਰਕ ਤੇ ਆਰਥਿਕ ਪੱਖੋਂ ਖੋਖਲਾ ਕਰ ਦਿੰਦੇ ਹਨ। ਨਸ਼ਿਆਂ ਦੀ ਲਪੇਟ 'ਚ ਆਇਆ ਮਨੁੱਖ ਸਮਾਜ ਨਾਲੋਂ ਟੁੱਟ ਜਾਂਦਾ ਹੈ। ਉਨਾਂ ਕਿਹਾ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ,ਚੰਗੇ ਇਲਾਜ਼ ਤੇ ਚੰਗੀ ਸੰਗਤ ਨਾਲ ਇਸ ਦਾ ਇਲਾਜ਼ ਸੰਭਵ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਦਰੁਸਤ ਤੇ ਨਿਰੋਗ ਜਿੰਦਗੀ ਜਿਉਣ ਲਈ ਨਸ਼ਿਆਂ ਤੋਂ ਦੂਰ ਰਿਹਾ ਜਾਵੇ। ਜੇਕਰ ਕੋਈ ਵਿਆਕਤੀ ਨਸ਼ਿਆਂ ਦੀ ਦਲਦਲ 'ਚ ਫਸਿਆ ਹੈ ਤਾਂ ਉਸ ਨੂੰ ਇਲਾਜ਼ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਆਸ਼ਾ ਵਰਕਰ ਕਰਮਜੀਤ ਕੌਰ ਤੇ ਮੋਨਿਕਾ ਰਾਣੀ ਹਾਜਰ ਸਨ।