ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਮਿਡਲ ਸਕੂਲ ਦਾ ਨਤੀਜਾ ਦਾ ਐਲਾਨ ਕੀਤਾ ਗਿਆ।ਇਸ ਨਤੀਜੇ ਵਿੱਚ ਕੁੜੀਆਂ ਨੇ ਚੰਗੀਆਂ ਪੁਜਸ਼ੀਨਾਂ ਹਸਾਲ ਕਰ ਕੇ ਬਾਂਜ਼ੀ ਮਾਰੀ ਹੈ।ਛੇਵੀ ਕਲਾਸ,ਸੱੱਤਵੀ ਕਲਾਸ,ਅਤੇ ਅੱਠਵੀ ਕਲਾਸ ਦਾ ਨਤੀਜਾ ਸ਼ਨਦਾਰ ਰਿਹਾ।ਜਿਸ ਵਿੱਚ ਵਿਿਦਆਂਰਥਣਾਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ।ਅਠੱਵੀ ਕਲਾਸ ਦੀਆਂ ਵਿਿਦਆਂਰਥਣਾਂ ਨੇ 1200 ਵਿੱਚੌ ਪਹਿਲੇ ਨੰਬਰ ਤੇ ਜਸਲੀਨ ਕੌਰ ਨੇ 1024 ਅੰਕ,ਦੂਸਰੇ ਨੰਬਰ ਤੇ ਕੁਲਵਿੰਦਰ ਕੌਰ ਨੇ 905 ਅੰਕ,ਤੀਸਰੇ ਨੰਬਰ ਤੇ ਗੁਰਵੀਰ ਕੌਰ ਨੇ 900 ਅੰਕ ਪ੍ਰਾਪਤ ਕੀਤੇ।ਸਤੱਵੀ ਕਲਾਸ ਵਿਚੌ ਪਹਿਲੇ ਨੰਬਰ ਤੇ ਹਰਸ਼ਦੀਪ ਕੌਰ,ਦੂਸਰੇ ਨੰਬਰ ਤੇ ਪਵਨਦੀਪ ਕੌਰ ਅਤੇ ਤੀਸਰੇ ਨੰਬਰ ਤੇ ਗੁਰਪ੍ਰੀਤ ਕੌਰ ਤੇ ਛੇਵੀ ਕਲਾਸ ਵਿੱਚੌ ਪਹਿਲੇ ਨੰਬਰ ਤੇ ਅੰਜਲੀ,ਦੂਸਰੇ ਨੰਬਰ ਸਾਜੀਆ,ਤੇ ਤਸੀਰੇ ਨੰਬਰ ਤੇ ਰਮਨਦੀਪ ਕੌਰ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਹਨ।ਇਸ ਸਮੇ ਮਾਸਟਰ ਪਰਮਿੰਦਰ ਸਿੰਘ (ਨੈਸ਼ਨਲ ਐਵਰਾਡ) ਨੇ ਕਿਹਾ ਕਿ ਸਕੂਲ ਦੀਆਂ ਚੰਗੀਆਂ ਪੁਜ਼ੀਸ਼ਨਾਂ ਤੇ ਕਬਜ਼ਾ ਕਰਕੇ ਸਕੂਲ ਦੇ ਮਾਣ ਵਿੱਚ ਵਾਧਾ ਹੋਇਆ ਹੈ ਇਸ ਸਮੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਅਗਾਂਹ ਹੋਰ ਵੀ ਜਿਆਦਾ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ।ਇਸ ਸਮੇ ਸਮੂਹ ਪੰਚਾਇਤ ਨੇ ਮਾਸਟਰ ਪਰਮਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਦੀ ਅਗਵਾਈ ਸਦਕਾ ਇਹ ਪ੍ਰਾਪਤੀ ਸੰਭਵ ਹੋ ਸਕੀ।ਇਸ ਸਮੇ ਮਾਸਟਰ ਲਖਵੀਰ ਸਿੰਘ ਕਨੈਡਾ ਵਲੋ ਵੀ ਬੱਚਿਆਂ ਨੂੰ ਇਨਾਮ ਦਿੱਤੇ ਗਏ ਹਨ ਇਸ ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਅਸੀ ਸਮੂਹ ਸਟਾਫ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਸਾਡੇ ਪਿੰਡ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ।ਸਰਪੰਚ ਨੇ ਕਿਹਾ ਕਿ ਨਵੇ ਸ਼ੈਸਨ ਵਿੱਚ ਅਸੀ ਬੱਚਿਆਂ ਨੂੰ ਸਾਈਕਲ,ਤੇ ਹੋਰ ਵੀ ਕੋਈ ਲੋੜਾਂ ਹੋਣੀਆਂ ਗਈਆਂ ਉਹ ਅਸੀ ਪੂਰੀਆਂ ਕਰਾਂਗੇ। ਦੇਖਣਾ ਵਾਲੀ ਗੱਲ ਇਹ ਸੀ ਕਿ ਸਾਰੇ ਸਕੂਲ ਵਿਚੌ ਇੱਕ ਵੀ ਬੱਚਾ ਫੇਲ ਨਹੀ ਹੋਇਆ।ਇਸ ਸਮਾਜ ਸੇਵੀ ਮਲਕੀਤ ਸਿੰਘ ਨੇ ਚੰਗੀਆਂ ਪੁਜ਼ੀਸ਼ਨਾ ਲੈਣ ਵਾਲੀਆਂ ਵਿਿਦਆਰਥਣਾਂ ਨੂੰ ਜ਼ੁਮੈਟਰੀ,ਕਾਪੀਆਂ ਤੇ ਪਿੰਨ ਵੀ ਦਿੱਤੇ ਗਏ।ਇਸ ਇੰਜਰਾਜ ਪ੍ਰਿਤਪਾਲ ਸਿੰਘ,ਮਾਸਟਰ ਜੁਗਰਾਜ ਸਿੰਘ,ਮਾਸਟਰ ਮਨਜੀਤ ਰਾਏ,ਪੰਚ ਹਰਮਿੰਦਰ ਸਿੰਘ,ਬਲਵਿੰਦਰ ਸਿੰਘ ਮੱਲ੍ਹਾ,ਹਿੰਮਤ ਸਿੰਘ,ਗੁਰਚਰਨ ਸਿੰਘ, ਅਤੇ ਬੱਚਿਆਂ ਦੇ ਮਾਪਿਆਂ ਹਾਜ਼ਰ ਸਨ।