ਬਰਨਾਲਾ/ ਮਹਿਲ ਕਲਾਂ , ਜੂਨ 2020 -(ਗੁਰਸੇਵਕ ਸਿੰਘ ਸੋਹੀ)-ਵਿਵਾਦ ਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਲੌਕ ਡਾਊਨ ਦੌਰਾਨ ਪਿੰਡ ਬਡਬਰ ਚ AK47 ਰਾਈਫਲ ਨਾਲ ਫਾਇਰਿੰਗ ਦੇ ਮਾਮਲੇ ਚ ਛੇ ਵਿਅਕਤੀਆਂ ਦੀ ਐਂਟੀਸਪੇਟਰੀ ਜ਼ਮਾਨਤ ਅੱਜ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ।ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਅਸੀਮ ਗੋਇਲ ਅਤੇ ਹਾਈਕੋਰਟ ਚ ਪੀ ਆਈ ਐੱਲ ਦਾਇਰ ਕਰਨ ਵਾਲੇ ਵਕੀਲ ਰਵੀ ਜੋਸ਼ੀ ਦੀ ਤਰਫ਼ੋਂ ਪੇਸ਼ ਹੋਏ ਆਰ ਐੱਸ ਰੰਧਾਵਾ ਤੇ ਹਰਿੰਦਰ ਸਿੰਘ ਰਾਣੂੰ ਦੀਆਂ ਦਲੀਲਾਂ ਨਾਲ ਸਹਿਮਤ ਨਾਮਜ਼ਦ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਕਰ ਦਿੱਤੀਆਂ ਹਨ । ਅਦਾਲਤ ਵਿੱਚ ਜ਼ਮਾਨਤ ਅਰਜ਼ੀ ਜੰਗਸ਼ੇਰ ਸਿੰਘ, ਹਰਵਿੰਦਰ ਸਿੰਘ ,ਗੁਰਜਿੰਦਰ ਸਿੰਘ ਹੈੱਡ ਕਾਂਸਟੇਬਲ, ਗਗਨਦੀਪ ਸਿੰਘ ,ਬਲਕਾਰ ਸਿੰਘ ਏਐੱਸਆਈ , ਜਸਵੀਰ ਸਿੰਘ ਕਾਂਸਟੇਬਲ ਨੇ ਲਗਾਈ ਹੋਈ ਸੀ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਫ਼ਤੀਸ਼ੀ ਅਫ਼ਸਰ ਐੱਸਪੀ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਹੁਣ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਹਿਰਾਸਤੀ ਪੁੱਛ ਕੇ ਚ ਸਿੱਧੂਮੂਸੇ ਵਾਲਾ ਕੇਸ ਚ ਫਾਇਰਿੰਗ ਸਮੇਂ ਵਰਤੀ AK47 ਰਾਈਫਲ, ਵੀਡੀਓ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਮੋਬਾਈਲ ਫੋਨ ,AK47 ਰਾਈਫਲ ਦੀਆਂ ਚਲਾਈਆਂ ਗੋਲੀਆਂ ਦੇ ਖੋਲ ਅਤੇ ਦੋਸ਼ੀਆਂ ਦੁਆਰਾ ਵਰਤੀ ਗਈਆਂ ਗੱਡੀਆਂ ਬਰਾਮਦ ਹੋਣਾ ਸੰਭਵ ਹੈ । ਫਾਇਰਿੰਗ ਸਮੇਂ ਮੌਜੂਦ ਰਹੇ ਹੋਰ ਵਿਅਕਤੀਆਂ ਅਤੇ ਸਾਜ਼ਿਸ਼ ਸ਼ਾਮਲ ਵਿਅਕਤੀਆਂ ਦਾ ਖੁਲਾਸਾ ਵੀ ਹੋਵੇਗਾ ।