ਲਾਹੌਰ, ਮਈ 2020- (ਏਜੰਸੀ) - ਪਾਕਿਸਤਾਨ ਦੀ ਇਕ ਅਦਾਲਤ ਨੇ ਸਿੱਖ ਕੁੜੀ ਦਾ ਕੰਪਿਊਟਰੀਕ੍ਰਿਤ ਜਨਮ ਸਰਟੀਫਿਕੇਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ, ਜਿਸਦਾ ਪਿਛਲੇ ਸਾਲ ਮੁਸਲਿਮ ਮੁੰਡੇ ਨਾਲ ਵਿਆਹ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਸੀ। ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ।
ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ੇਹਰਾਮ ਸਰਵਰ ਨੇ ਮੰਗਲਵਾਰ ਨੂੰ ਮੁਹੰਮਦ ਹਸਨ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ। ਹਸਨ ਨੇ ਜਗਜੀਤ ਕੌਰ ਨੂੰ ਸੌਂਪਣ ਦੀ ਮੰਗ ਕੀਤੀ ਹੈ। ਫਿਲਹਾਲ ਜਗਜੀਤ ਇਕ ਅਦਾਲਤ ਦੇ ਹੁਕਮ 'ਤੇ ਪਨਾਹਗਾਹ 'ਚ ਰਹਿ ਰਹੀ ਹੈ। ਜੱਜ ਨੇ ਜਗਜੀਤ ਦੀ ਉਮਰ ਤੈਅ ਕਰਨ ਲਈ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ ਵੱਲੋਂ ਜਾਰੀ ਉਸ ਦਾ ਜਨਮ ਸਰਟੀਫਿਕੇਟ ਪੇਸ਼ ਕਰਨ ਦਾ ਹੁਕਮ ਦਿੱਤਾ, ਤਾਂ ਜੋ ਪਟੀਸ਼ਨ 'ਤੇ ਫ਼ੈਸਲਾ ਕੀਤਾ ਜਾ ਸਕੇ। ਨਨਕਾਣਾ ਸਾਹਿਬ ਦੇ ਗ੍ੰਥੀ ਦੀ ਧੀ ਜਗਜੀਤ ਨੂੰ ਲਾਹੌਰ ਦੇ ਦਾਰੁਲ ਅਮਨ 'ਚ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੇ ਲਾਹੌਰ ਹਾਈ ਕੋਰਟ 'ਚ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਤੇ ਹਸਨ ਨਾਲ ਵਿਆਹ ਦੀ ਗੱਲ ਕਹੀ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਪਿਤਾ ਦੇ ਘਰ ਨਹੀਂ ਪਰਤਣਾ ਚਾਹੁੰਦੀ। ਹਾਲਾਂਕਿ ਜਗਜੀਤ ਦੇ ਭਰਾ ਮਨਮੋਹਨ ਸਿੰਘ ਨੇ ਦੋਸ਼ ਲਗਾਇਆ ਸੀ ਕਿ ਜਦੋਂ ਇਹ ਘਟਨਾ ਹੋਈ ਉਦੋਂ ਜਗਜੀਤ 16 ਸਾਲ ਤੋਂ ਵੀ ਘੱਟ ਉਮਰ ਦੀ ਸੀ। ਹਸਨ ਨੇ ਵਕੀਲ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਜਗਜੀਤ ਜਦੋਂ 19 ਸਾਲ ਦੀ ਸੀ। ਉਸ ਦਾ ਕੰਪਿਊਟਰੀਕ੍ਰਿਤ ਸਰਟੀਫਿਕੇਟ ਬਣਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਗਜੀਤ ਦੇ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਵੀਡੀਓ 'ਚ ਪਰਿਵਾਰ ਦੇ ਇਕ ਮੈਂਬਰ ਨੇ ਦੋਸ਼ ਲਗਾਇਆ ਸੀ ਕਿ ਪਿਛਲੇ ਸਾਲ ਸਤੰਬਰ 'ਚ ਕੁਝ ਲੋਕਾਂ ਨੇ ਉਸ ਦੇ ਘਰ 'ਤੇ ਹਮਲਾ ਕਰ ਕੇ ਜਗਜੀਤ ਨੂੰ ਅਗਵਾ ਕਰ ਲਿਆ ਸੀ। ਉਸ ਤੋਂ ਬਾਅਦ ਉਸ ਦੀ ਜਬਰੀ ਧਰਮ ਤਬਦੀਲ ਕਰ ਦਿੱਤਾ ਗਿਆ ਤੇ ਇਕ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾ ਦਿੱਤਾ ਗਿਆ। ਭਾਰਤ ਨੇ ਪਾਕਿਸਤਾਨ ਨੂੰ ਇਸ ਮੁੱਦੇ 'ਤੇ ਚਿੰਤਾ ਪ੍ਰਗਟਾਈ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ