ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ 'ਚ ਠੇਕੇਦਾਰਾਂ ਦਾ ਠੇਕੇ ਖੋਲਣ ਤੋਂ ਇਨਕਾਰ
ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਸਰਕਾਰ ਨੇ 42 ਦਿਨ ਬਾਅਦ ਵੀਰਵਾਰ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਫ਼ੈਸਲੇ 'ਤੇ ਠੇਕੇਦਾਰ ਵੰਡੇ ਗਏ ਹਨ। ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਵਿਚ ਠੇਕੇਦਾਰਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਰਕਾਰ ਡੇਢ ਮਹੀਨੇ ਦਾ ਟੈਕਸ ਮਾਫ਼ ਕਰੇ। ਉੱਥੇ, ਮੋਗਾ, ਬਰਨਾਲਾ ਤੇ ਕਪੂਰਥਲਾ ਵਿਚ ਠੇਕੇਦਾਰਾਂ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ। ਹੋਰ ਜ਼ਿਲ੍ਹਿਆਂ ਵਿਚ ਠੇਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤਕ ਖੁੱਲ੍ਹਣਗੇ। ਸਰੀਰਕ ਦੂਰੀ ਬਣਾ ਕੇ ਰੱਖਣ ਲਈ ਸਰਕਾਰ ਨੇ ਹੋਮ ਡਲਿਵਰੀ ਦਾ ਫ਼ੈਸਲਾ ਲਿਆ ਹੈ। ਆਬਕਾਰੀ ਅਤੇ ਕਰ ਵਿਭਾਗ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤਾ ਹੈ ਕਿ ਹੋਮ ਡਲਿਵਰੀ ਕਿਵੇਂ ਅਤੇ ਕਦੋਂ ਤਕ ਹੋ ਸਕੇਗੀ, ਇਸਦਾ ਫ਼ੈਸਲਾ ਉਹ ਖੁਦ ਕਰਨ।
ਠੇਕਿਆਂ ਦੇ ਬਾਹਰ ਮਾਰਕਿੰਗ ਕਰਨੀ ਹੋਵੇਗੀ। ਇਕ ਸਮੇਂ ਪੰਜ ਤੋਂ ਜ਼ਿਆਦਾ ਗ੍ਰਾਹਕ ਠੇਕੇ 'ਤੇ ਜਮ੍ਹਾਂ ਨਹੀਂ ਹੋ ਸਕਣਗੇ। ਠੇਕੇ 'ਤੇ ਸੈਨੀਟਾਈਜ਼ਰ ਲਾਜ਼ਮੀ ਤੌਰ 'ਤੇ ਹੋਵੇਗਾ। ਦੁਕਾਨ ਦੇ ਅੰਦਰ ਕਰਮਚਾਰੀਆਂ ਨੂੰ ਦੂਰੀ ਦਾ ਧਿਆਨ ਰੱਖਣਾ ਹੋਵੇਗਾ। ਠੇਕੇ ਉਦੋਂ ਤਕ ਹੀ ਖੁੱਲ੍ਹਣਗੇ ਜਦੋਂ ਤਕ ਕਰਫਿਊ ਵਿਚ ਛੋਟ ਹੋਵੇਗੀ।
ਨਵਾਂ ਫਾਰਮੂਲਾ ਆਇਆ ਸਾਮਣੇ ,ਪਹਿਲੀ ਵਾਰ ਹੋਵੇਗੀ ਹੋਮ ਡਲਿਵਰੀ
ਆਬਕਾਰੀ ਅਤੇ ਕਰ ਕਾਨੂੰਨ-1914 ਵਿਚ ਸ਼ਰਾਬ ਦੀ ਹੋਮ ਡਲਿਵਰੀ ਦੀ ਤਜਵੀਜ਼ ਨਹੀਂ ਹੈ ਪਰ ਵਿਭਾਗ ਨੇ ਹੋਮ ਡਲਿਵਰੀ ਦੀ ਵਿਸ਼ੇਸ਼ ਛੋਟ ਦਿੱਤੀ ਹੈ। ਇਹ ਛੋਟ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਠੇਕੇ ਪੂਰੇ ਸਮੇਂ ਲਈ ਨਹੀਂ ਖੁੱਲ੍ਹ ਜਾਂਦੇ।
ਹੋਮ ਡਲਿਵਰੀ ਲਈ ਕੁਸ਼ ਸ਼ਰਤਾਂ ਪੂਰੀਆਂ ਕਰਨੀਆਂ ਜਰੂਰੀ
ਇਕ ਵੈਂਡਰ ਨੂੰ ਦੋ ਲੋਕਾਂ ਨੂੰ ਹੋਮ ਡਲਿਵਰੀ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ, ਜਿਸ ਕੋਲ ਵਿਭਾਗ ਦਾ ਪਛਾਣ ਪੱਤਰ ਹੋਵੇਗਾ ਤੇ ਕਰਫਿਊ ਪਾਸ ਹੋਵੇਗਾ।
ਉਸੇ ਗੱਡੀ 'ਤੇ ਹੋਮ ਡਲਿਵਰੀ ਕੀਤੀ ਜਾ ਸਕਦੀ ਹੈ, ਜਿਸਨੂੰ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ। ਵਹੀਕਲ ਦਾ ਕਰਫਿਊ ਪਾਸ ਵੀ ਬਣੇਗਾ।
ਇਕ ਘਰ ਵਿਚ ਦੋ ਬੋਤਲ ਤੋਂ ਜ਼ਿਆਦਾ ਦੀ ਡਲਿਵਰੀ ਨਹੀਂ ਹੋ ਸਕੇਗੀ। ਡਲਿਵਰੀ ਕਰਨ ਵਾਲੇ ਦੇ ਕੋਲ ਕੈਸ਼ ਮੀਮੋ ਹੋਣਾ ਜ਼ਰੂਰੀ ਹੋਵੇਗਾ।
ਦੇਸੀ ਸ਼ਰਾਬ ਦੀ ਹੋਮ ਡਲਿਵਰੀ ਨਹੀਂ ਹੋਵੇਗੀ।
ਕਹਾਉਣ ਲੋਕ ਕਰ ਸਕਣ ਗੇ ਹੋਮ ਡਲਿਵਰੀ
ਜਿਨ੍ਹਾਂ ਵੈਂਡਰਾਂ ਨੇ 2020-21 ਲਈ ਲਾਇਸੈਂਸ ਰੀਨਿਊ ਕਰਵਾਉਣ ਲਈ 23 ਮਾਰਚ ਤਕ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਹੋਵੇਗੀ।
ਜਿਨ੍ਹਾਂ ਨੂੰ ਲਾਇਸੈਂਸ ਰੀਨਿਊ ਕਰਾਉਣ ਦਾ ਬਦਲ ਦਿੱਤਾ ਗਿਆ ਹੈ ਅਤੇ 23 ਮਾਰਚ ਤਕ ਉਨ੍ਹਾਂ ਦੀ ਦੇਣਦਾਰੀ ਬਕਾਇਆ ਹੈ, ਉਨ੍ਹਾਂ ਨੂੰ ਇਸ ਸ਼ਰਤ 'ਤੇ ਠੇਕਾ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਕਿ ਉਹ ਦੋ ਦਿਨ ਵਿਚ 23 ਮਾਰਚ ਤਕ ਦਾ ਭੁਗਤਾਨ ਕਰਨਗੇ।
ਨਵੇਂ ਗਰੁੱਪ ਜਿਨ੍ਹਾਂ ਨੇ 50 ਫ਼ੀਸਦੀ ਲਾਇਸੈਂਸ ਫੀਸ ਜਮ੍ਹਾਂ ਨਹੀਂ ਕਰਵਾਈ, ਉਹ ਆਪਣੀ ਫ਼ੀਸ ਜਮ੍ਹਾਂ ਕਰਵਾ ਕੇ ਠੇਕਾ ਖੋਲ੍ਹ ਸਕਦੇ ਹਨ।
ਠੇਰੇਦਾਰਾਂ ਲਈ ਕਿ ਹੈ ਮੁਸ਼ਕਲ
ਸ਼ਰਾਬ ਦਾ ਠੇਕਾ ਔਸਤਨ 14 ਘੰਟੇ ਤਕ ਖੁੱਲ੍ਹਦਾ ਹੈ। ਸਵੇਰੇ 9 ਵਜੇ ਤੋਂ ਸ਼ਾਮ ਚਾਰ ਵਜੇ ਤਕ ਠੇਕੇ ਦੀ ਸੇਲ 20 ਫ਼ੀਸਦੀ ਹੁੰਦੀ ਹੈ ਜਦਕਿ ਚਾਰ ਵਜੇ ਤੋਂ 10 ਵਜੇ ਤਕ ਸੇਲ 80 ਫ਼ੀਸਦੀ ਹੁੰਦੀ ਹੈ। ਬੁੱਧਵਾਰ ਤਕ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਇਕ ਵਜੇ ਤਕ ਸੀ। ਇਸ ਨਾਲ ਠੇਕੇਦਾਰ ਸ਼ਸ਼ੋਪੰਜ ਵਿਚ ਸਨ। ਉਹ ਪ੍ਰਤੀ ਘੰਟੇ ਦੇ ਹਿਸਾਬ ਨਾਲ ਲਾਇਸੈਂਸ ਫੀਸ ਦੀ ਮੰਗ ਕਰੇ ਸਨ।