ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 27 ਪਹੁੰਚ ਗਈ ਹੈ। ਜਲੰਧਰ ਦੇ ਕਾਜ਼ੀ ਮੁਹੱਲੇ ਦੇ 29 ਸਾਲਾ ਨੌਜਵਾਨ ਨੇ ਪੀਜੀਆਈ ਚੰਡੀਗੜ੍ਹ 'ਚ ਦਮ ਤੋੜ ਦਿੱਤਾ, ਜਦਕਿ ਪਟਿਆਲਾ 'ਚ ਅਮਨ ਨਗਰ ਦੇ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ, ਬੁੱਧਵਾਰ ਨੂੰ 135 ਨਵੇਂ ਪਾਜ਼ੇਟਿਵ ਮਾਮਲੇ ਆਏ। ਸਭ ਤੋਂ ਜ਼ਿਆਦਾ 57 ਮਾਮਲੇ ਤਰਨਤਾਰਨ 'ਚ ਆਏ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 40, ਮੋਗਾ 'ਚ 17, ਪਟਿਆਲਾ 'ਚ ਛੇ, ਗੁਰਦਾਸਪੁਰ 'ਚ ਚਾਰ, ਫਿਰੋਜ਼ਪੁਰ 'ਚ ਤਿੰਨ ਮਾਮਲੇ ਰਿਪੋਰਟ ਹੋਏ। ਜਲੰਧਰ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ ਤੇ ਬਰਨਾਲਾ 'ਚ ਇਕ-ਇਕ ਇਨਫੈਕਟਿਡ ਪਾਇਆ ਗਿਆ। ਬਠਿੰਡਾ 'ਚ ਤਿੰਨ ਮਾਮਲੇ ਪਾਜ਼ੇਟਿਵ ਪਾਏ ਗਏ। ਪੰਜਾਬ 'ਚ ਹੁਣ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 1627 ਪਹੁੰਚ ਗਈ ਹੈ। ਪੰਜਾਬ 'ਚ ਇਕ ਹਫ਼ਤੇ 'ਚ 1250 ਕੇਸ ਆ ਚੁੱਕੇ ਹਨ।