You are here

ਪੰਜਾਬ 'ਚ ਕੋਰੋਨਾ ਨਾਲ 2 ਹੋਰ ਮੌਤਾਂ, ਇਕ ਦਿਨ 'ਚ 185 ਮਾਮਲੇ ਆਏ ਸਾਹਮਣੇ, ਅੰਕੜਾ 1178 ਤਕ ਪੁੱਜਾ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਐਤਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ 185 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਤੇ ਦੋ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਫਿਰੋਜ਼ਪੁਰ-ਕਪੂਰਥਲਾ 'ਚ ਇਕ-ਇਕ ਪਾਜ਼ੇਟਿਵ ਵਿਅਕਤੀ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੁੱਲ ਮੌਤਾਂ ਦਾ ਅੰਕੜਾ 22 ਹੋ ਗਿਆ ਹੈ। ਅੱਜ ਨਵਾਂਸ਼ਹਿਰ 'ਚ ਇਕੱਠੇ 62, ਮੁਕਤਸਰ 'ਚ 42, ਬਠਿੰਡਾ ਜ਼ਿਲ੍ਹੇ 'ਚ 33, ਤਰਨਤਾਰਨ 'ਚ 26, ਰੂਪਨਗਰ 'ਚ 10, ਹੁਸ਼ਿਆਰਪੁਰ-ਜਲੰਧਰ 'ਚ 4-4, ਅੰਮ੍ਰਿਤਸਰ 'ਚ 3 ਤੇ ਮੁਹਾਲੀ 'ਚ 1 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1178 ਤਕ ਪਹੁੰਚ ਗਿਆ ਹੈ।

ਫਿਰੋਜ਼ਪੁਰ 'ਚ 82 ਸਾਲਾ ਬਜ਼ੁਰਗ ਔਰਤ ਦੀ ਮੌਤ

ਫਿਰੋਜ਼ਪੁਰ 'ਚ ਕੋਰੋਨਾ ਇਨਫੈਕਸ਼ਨ ਨਾਲ ਹਿਲੀ ਮੌਤ ਹੋਈ ਹੈ। ਐਤਵਾਰ ਸਵੇਰੇ ਚੰਡੀਗੜ੍ਹ ਸੈਕਟਰ-18 ਦੀ ਨਿਵਾਸੀ 82 ਸਾਲ ਦੀ ਇਕ ਬਜ਼ੁਰਗ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਔਰਤ ਕੋਰੋਨਾ ਇਨਫੈਕਟਿਡ ਸੀ ਤੇ ਪੰਚਕੂਲਾ ਦੇ ਅਲਕੈਮਿਸਟ ਹਸਪਤਾਲ 'ਚ ਜ਼ੇਰੇ ਇਲਾਜ ਸੀ।

ਕਪੂਰਥਲਾ 'ਚ ਦੂਸਰੀ ਮੌਤ

ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ 'ਚ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੀ ਬੀਤੀ ਰਾਤ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। 65 ਸਾਲਾ ਨਿਰੰਜਨ ਦਾਸ ਵਾਸੀ ਮੁਹੱਲਾ ਪਲਾਹੀ ਗੇਟ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਇਕ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਿਹਾ ਸੀ ਜਿੱਥੇ ਉਸ ਦੀ ਮੌਤ ਹੋ ਗਈ।

ਨਵਾਂਸ਼ਹਿਰ 'ਚ 62 ਨਵੇਂ ਮਾਮਲੇ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕਰੋਨਾ ਵਾਇਰਸ ਦੇ 62 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਗਿਣਤੀ 66 ਹੋ ਗਈ ਹੈ। ਅੱਜ ਸਵੇਰੇ ਸਿਵਲ ਹਸਪਤਾਲ ਨੂੰ ਮਿਲੀ 117 ਟੈਸਟ ਰਿਪੋਰਟਾਂ ਵਿੱਚੋਂ 57 ਲੋਕ ਕਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਬੀਤੀ ਰਾਤ ਵੀ ਕਰੋਨਾ ਵਾਇਰਸ ਦੇ 5 ਪਾਜ਼ੇਟਿਵ ਮਾਮਲੇ ਆਏ। ਨਵੇਂ ਆਏ ਮਾਮਲਿਆਂ 'ਚ ਨਵਾਂਸ਼ਹਿਰ, ਬਲਾਚੌਰ, ਬੰਗਾ, ਕਪੂਰਥਲਾ, ਗੁਰਦਾਸਪੁਰ ਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਤ ਮਰੀਜ਼ ਹਨ।

ਤਰਨਤਾਰਨ 'ਚ 26 ਪਾਜ਼ੇਟਿਵ ਕੇਸ

ਤਰਨਤਾਰਨ 'ਚ ਦੋ ਦਿਨ ਬਾਅਦ ਐਤਵਾਰ ਨੂੰ 57 ਨਮੂਨਿਆਂ ਦੀ ਆਈ ਪਹਿਲੀ ਜਾਂਚ ਸੂਚੀ 'ਚ 26 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ।

ਮੁਕਤਸਰ 'ਚ ਇਕੱਠੇ 42 ਨਵੇਂ ਮਾਮਲੇ

ਮੁਕਤਸਰ 'ਚ ਵੀ ਐਤਵਾਰ ਨੂੰ 42 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਜ਼ਿਲ੍ਹੇ 'ਚ ਕੁੱਲ ਮਾਮਲੇ 49 ਹੋ ਗਏ ਹਨ। ਇਨ੍ਹਾਂ ਵਿਚੋਂ ਕੁਝ ਲੋਕ ਸ੍ਰੀ ਹਜ਼ੂਰ ਸਾਹਿਬ(ਨਾਂਦੇੜ) ਤੋਂ ਪਰਤੇ ਸ਼ਰਧਾਲੂ ਤੇ ਕੁਝ ਸਥਾਨਕ ਲੋਕ ਸ਼ਾਮਲ ਹਨ।

ਬਠਿੰਡਾ 'ਚ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ

ਬਠਿੰਡਾ ਜ਼ਿਲ੍ਹੇ ਦੇ ਨਾਂਦੇੜ ਤੋਂ ਪਰਤੇ 126 ਸ਼ਰਧਾਲੂਆਂ ਦੇ ਹੋਏ ਟੈਸਟਾਂ 'ਚੋਂ 33 ਹੋਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਤੋਂ ਜਿਨ੍ਹਾਂ ਦੇ ਕੋਰੋਨਾ ਸੈਂਪਲ ਪਾਜ਼ੇਟਿਵ ਆਏ ਹਨ ਉਹ ਸਾਰੇ ਪ੍ਰਦੇਸ਼ ਦੇ ਬਾਹਰੋਂ ਆਏ ਸਨ ਅਤੇ ਸਰਕਾਰੀ ਇਕਾਂਤਵਾਸ 'ਚ ਸਨ। ਸਥਾਨਕ ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ।

ਜਲੰਧਰ 'ਚ ਐਤਵਾਰ 4 ਮਾਮਲੇ ਆਏ ਸਾਹਮਣੇ

ਜਲੰਧਰ 'ਚ ਐਤਵਾਰ ਨੂੰ ਚਾਰ ਨਵੇਂ ਮਰੀਜ਼ ਪਾਜ਼ੇਟਿਵ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ 124 ਉਪਰ ਪੁੱਜ ਗਿਆ ਹੈ।

ਰੂਪਨਗਰ 'ਚ 10 ਤੇ ਹੁਸ਼ਿਆਰਪੁਰ 'ਚ 4 ਕੋਰੋਨਾ ਪਾਜ਼ੇਟਿਵ ਕੇਸ

ਰੂਪਨਗਰ ਜ਼ਿਲ੍ਹੇ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 60 ਸ਼ਰਧਾਲੂਆਂ 'ਚੋਂ ਹੁਣ ਤਕ 12 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਵਿਚ 9 ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ, 1 ਸ੍ਰੀ ਚਮਕੌਰ ਸਾਹਿਬ ਤੇ 1 ਨੰਗਲ ਤੋਂ ਕੋਰੋਨਾ ਪਾਜ਼ੇਟਿਵ ਹੈ। ਇਕ ਮਹਿਲਾ ਸ਼ਰਧਾਲੂ ਜੋਕਿ ਚਮਕੌਰ ਸਾਹਿਬ ਦੇ ਪਿੰਡ ਰੁੜਕੀ ਹੀਰਾ ਦੀ ਹੈ, ਹਜ਼ੂਰ ਸਾਹਿਬ ਤੋਂ ਸਿੱਧੀ ਡੀਐਮਸੀ ਹਸਪਤਾਲ ਲੁਧਿਆਣਾ 'ਚ ਦਾਖ਼ਲ ਹੋਈ ਸੀ, ਦੇ ਵੀ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬਲਾਕ 'ਚ ਪੈਂਦੇ ਪਿੰਡਾਂ 'ਚ ਅੱਜ 4 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਅੰਮ੍ਰਿਤਸਰ 'ਚ 3 ਕੋਰੋਨਾ ਪਾਜ਼ੇਟਿਵ ਮਾਮਲੇ, ਲੈਬ ਅਟੈਂਡੈਂਟ ਵੀ ਲਪੇਟ 'ਚ

ਐਤਵਾਰ ਨੂੰ ਅੰਮ੍ਰਿਤਸਰ 'ਚ 3 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਪੀੜਤਾਂ ਦੀ ਕੁੱਲ ਗਿਣਤੀ 211 ਹੋ ਗਈ ਹੈ। ਅੱਜ ਇਕ ਲੈਬ ਅਟੈਂਡੈਂਟ ਵੀ ਕੋਰੋਨਾ ਪਾਜ਼ੇਟਿਵ ਨਿਕਿਲਾ ਜਿਸ ਤੋਂ ਬਾਅਦ 2 ਡਾਕਟਰਾਂ ਡਾ. ਸ਼ੈਲਪ੍ਰੀਤ ਕੌਰ ਤੇ ਡਾ. ਕੇਡੀ ਸਿੰਘ ਨੂੰ ਕੁਆਰੰਟਾਈਨ ਕੀਤਾ ਗਿਆ ਹੈ।

 

ਬਰਨਾਲਾ ਜਿਲਾ ਜੋ ਬੱਚਿਆਂ ਹੋਇਆ ਸੀ ਹੋਇਆ ਕੋਰੋਨਾ ਦਾ  ਫਿਸਫੋਟ

 

ਬਰਨਾਲਾ  ਕੋਰੋਨਾ ਵਾਇਰਸ ਦਾ ਹੋਇਆ ਵਿਸਫੋਟ, ਅੱਜ 111 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਆਈ, ਜਿਹਨਾਂ ਵਿਚੋਂ 15 ਲੋਕ ਕੋਰੋਨਾ ਪੌਜੀਟਿਵ ਆਏ ਹਨ।ਹੁਣ ਤੱਕ ਬਰਨਾਲਾ ਜ਼ਿਲ੍ਹਾ ਕੋਰੋਨਾ ਵਾਇਰਸ ਤੋਂ ਬਚਿਆ ਹੋਇਆ ਸੀ।  ਬਰਨਾਲਾ ਵਿੱਚ 17 ਮਰੀਜ਼ ਕੋਰੋਨਾ ਵਾਇਰਸ ਦੇ ਪੌਜੀਟਿਵ ਆ ਚੁੱਕੇ ਹਨ। ਦੱਸ ਦਈਏ ਕਿ ਬੀਤੇ ਕੱਲ ਆਈਆਂ ਰਿਪੋਰਟਾਂ ਵਿੱਚ ਦੋ ਮਰੀਜ਼ ਕੋਰੋਨਾ ਵਾਇਰਸ ਪੌਜੀਟਿਵ ਆ ਚੁੱਕੇ ਹਨ।