ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਅੰਦਰ ਏਸ਼ੀਆ ਦੀ ਸਭ ਤੋਂ ਵੱਡੀ ਸ਼ਰਾਬ ਬਣਾਉਣ ਵਾਲੀ ਫਿਕਟਰੀ ਦੀ...!
ਪਾਠਕਾਂ ਨੂੰ ਸ਼ੁਰੂ ਵਿੱਚ ਦੱਸ ਦਾ ਜਾਵਾ ਚਾਹੇ ਇਕ ਸਿੱਖ ਹੋਣ ਦੇ ਨਾਤੇ ਮੇਰਾ ਕੋਈ ਸਰੋ ਕਾਰ ਨਹੀਂ ਹੈ ਸ਼ਰਾਬ ਬਣਾਉਣ ਵਾਲਿਆ ਇਹਨਾਂ ਫੈਕਟਰੀਆਂ ਨਾਲ ਪਰ ਅੱਜ ਸਵਾਲ ਹੈ ਕੇ ਕਿਸ ਤਰਾਂ ਕੋਰੋਨਾ ਵਾਇਰਸ ਸਾਡੇ ਪੰਜਾਬ ਜਾ ਦੁਨੀਆ ਵਿਚ ਵਸਣ ਵਾਲੇ ਬਿਜਨਸ ਵਾਲੇ ਆਦਮੀਆਂ ਨੂੰ ਆਰਥਿਕ ਮੰਦੀ ਵੱਲ ਧੱਕ ਰਿਹਾ ਹੈ। ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰ ਇਹਨਾਂ ਵੱਲ ਤੋਰਨਤ ਧਿਆਨ ਦੇਵੇ ਨਹੀਂ ਤਾਂ ਲੱਖਾਂ ਲੋਕ ਬੇ ਘਰ ਹੋ ਜਾਣਗੇ।
ਬਨੂੜ ਵਿੱਚ 1989 ਵਿੱਚ ਸਥਾਪਿਤ ਹੋਈ ਏਸ਼ੀਆ ਦੀ ਸਭ ਤੋਂ ਵੱਡੀ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੋਟਲਰਜ਼ ਨਾਂ ਦੀ ਸ਼ਰਾਬ ਫੈਕਟਰੀ ਲੌਕਡਾਊਨ ਹੋਣ ਮਗਰੋਂ ਬੰਦ ਪਈ ਹੈ। ਇਸ ਕਾਰਨ ਇਸ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦੀ ਆਰਥਿਕਤਾ ਹਿੱਲ ਗਈ ਹੈ।
ਜਾਣਕਾਰੀ ਅਨੁਸਾਰ ਇੱਥੇ 20 ਤੋਂ ਵੱਧ ਬਰਾਂਡ ਅੰਗਰੇਜ਼ੀ ਸ਼ਰਾਬ ਅਤੇ ਅੱਠ ਦੇ ਕਰੀਬ ਕਿਸਮਾਂ ਦੀ ਦੇਸੀ ਸ਼ਰਾਬ ਬਣਦੀ ਹੈ। ਫੈਕਟਰੀ ’ਚੋਂ 2 ਲੱਖ ਦੇ ਕਰੀਬ ਪ੍ਰਤੀ ਮਹੀਨਾ ਦੇਸੀ ਸ਼ਰਾਬ ਦੀਆਂ ਪੇਟੀਆਂ ਪੰਜਾਬ ਵਿੱਚ ਸਪਲਾਈ ਹੁੰਦੀਆਂ ਹਨ। ਇੱਥੋਂ ਰੋਜ਼ਾਨਾ 15 ਹਜ਼ਾਰ ਤੋਂ ਵੱਧ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਪੰਜਾਬ, ਉਤਰਾਖੰਡ, ਜੰਮੂ-ਕਸ਼ਮੀਰ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਜਾਂਦੀਆਂ ਹਨ। ਰੋਜ਼ਾਨਾ 3 ਲੱਖ 30 ਹਜ਼ਾਰ ਕਿਲੋਲਿਟਰ ਸਮਰੱਥਾ ਵਾਲੀ ਇਸ ਫੈਕਟਰੀ ਵਿੱਚ 2 ਲੱਖ 80 ਹਜ਼ਾਰ ਕਿਲੋਲਿਟਰ ਸਪਿਰਟ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚੋਂ ਇੱਕ ਲੱਖ ਕਿਲੋਲਿਟਰ ਤੋਂ ਵੱਧ ਸਪਿਰਟ ਹੋਰਨਾਂ ਡਿਸਟਿਲਰੀਜ਼ ਨੂੰ ਵੇਚੀ ਜਾਂਦੀ ਹੈ।
ਸ਼ਰਾਬ ਫੈਕਟਰੀ ਵਿੱਚ 8 ਮੈਗਾਵਾਟ ਦਾ ਆਪਣਾ ਬਿਜਲੀ ਉਤਪਾਦਨ ਹੈ ਤੇ ਇੱਥੋਂ ਪੰਜ ਮੈਗਾਵਾਟ ਦੇ ਕਰੀਬ ਰੋਜ਼ਾਨਾ ਬਿਜਲੀ ਪਾਵਰਕੌਮ ਨੂੰ ਦਿੱਤੀ ਜਾਂਦੀ ਹੈ। ਫੈਕਟਰੀ ਵਿੱਚ ਪੈਟਰੋਲ ਵਿੱਚ ਪੈਣ ਵਾਲਾ ਈਥਾਨੌਲ, ਮੁਰਗੀਆਂ ਤੇ ਪਸ਼ੂਆਂ ਦੀ ਫੀਡ ਵਿੱਚ ਵਰਤੀ ਜਾਣ ਵਾਲੀ ਡੀਡੀਜੀਐੱਸ, ਸੀਓ2 ਵੱਡੀ ਮਾਤਰਾ ਵਿੱਚ ਬਣਦੀ ਹੈ, ਜੋ ਉਪਰੋਕਤ ਰਾਜਾਂ ਤੋਂ ਇਲਾਵਾ ਸਮੁੱਚੇ ਭਾਰਤ ਵਿੱਚ ਵੀ ਜਾਂਦੀ ਹੈ। 23 ਮਾਰਚ ਨੂੰ ਹੋਏ ਲੌਕਡਾਊਨ ਮਗਰੋਂ ਸ਼ਰਾਬ ਫੈਕਟਰੀ ਨੂੰ ਤਾਲਾ ਲੱਗ ਗਿਆ, ਜਿਸ ਕਾਰਨ ਸਮੁੱਚਾ ਉਤਪਾਦਨ ਬੰਦ ਪਿਆ ਹੈ। ਫੈਕਟਰੀ ਨਾਲ ਜੁੜੇ ਹੋਏ ਮਜ਼ਦੂਰਾਂ ਨੂੰ ਫੈਕਟਰੀ ਵੱਲੋਂ ਤਨਖਾਹਾਂ ਅਤੇ ਰਾਸ਼ਨ ਖੁਦ ਮੁਹੱਈਆ ਕਰਾਇਆ ਗਿਆ ਹੈ ਪਰ ਟਰੱਕ ਅਤੇ ਟੈਂਕਰ ਚਾਲਕਾਂ ਨੂੰ ਇਸ ਦੀ ਭਾਰੀ ਮਾਰ ਪੈ ਰਹੀ ਹੈ।ਜੋ ਕੇੇ ਸਿੱਧੇ ਤੌਰ ਤੇ ਫਿਕਟਰੀ ਦੇ ਕਾਮੇ ਨਹੀਂ ਹਨ ਪਰ ਫਿਕਟਰੀ ਉਪਰ ਉਹਨਾ ਦਾ ਕੰਮ ਨਿਰਭਰ ਕਰਦਾ ਹੈ।ਬਨੂੜ ਟਰੱਕ ਯੂਨੀਅਨ ਦੇ ਪ੍ਰਧਾਨ ਸੋਨੀ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵਿੱਚ 250 ਗੱਡੀਆਂ ਹਨ, ਜਿਨ੍ਹਾਂ ਨਾਲ ਇੱਕ ਹਜ਼ਾਰ ਦੇ ਕਰੀਬ ਪਰਿਵਾਰ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਸਿੱਧੇ ਤੌਰ ’ਤੇ ਸ਼ਰਾਬ ਫੈਕਟਰੀ ’ਤੇ ਹੀ ਨਿਰਭਰ ਹੈ। ਰੋਜ਼ਾਨਾ 25 ਤੋਂ 30 ਗੱਡੀਆਂ ਸਮੁੱਚੇ ਦੇਸ਼ ਵਿੱਚ ਸ਼ਰਾਬ ਤੇ ਹੋਰ ਵਸਤਾਂ ਸਪਲਾਈ ਕਰਦੀਆਂ ਸਨ ਤੇ ਹੁਣ ਤਾਲਾਬੰਦੀ ਕਾਰਨ ਇਹ ਟਰੱਕ ਵੀ ਬੰਦ ਹਨ।
ਸ਼ਰਾਬ ਫੈਕਟਰੀ ਦੇ ਜਨਰਲ ਮੈਨੇਜਰ ਪੁਸ਼ਪਿੰਦਰ ਸਿੰਘ ਨਾਲ ਸਥਿਤੀ ਦੀ ਜਾਣਕਾਰੀ ਲਈ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਫੈਕਟਰੀ ਨੂੰ ਆਰਥਿਕ ਤੌਰ ’ਤੇ ਭਾਰੀ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਫੈਕਟਰੀ ਵੱਲੋਂ ਪੰਜਾਬ ਸਰਕਾਰ ਨੂੰ ਹਸਪਤਾਲਾਂ ਲਈ ਬਿਨਾਂ ਕਿਸੇ ਕੀਮਤ ਤੋਂ ਵੀਹ ਹਜ਼ਾਰ ਲਿਟਰ ਸੈਨੇਟਾਈਜ਼ਰ ਬਣਾ ਕੇ ਵੀ ਦਿੱਤਾ ਗਿਆ ਹੈ ਤੇ ਆਪਣੇ ਵਰਕਰਾਂ ਤੋਂ ਇਲਾਵਾ ਹੋਰਨਾਂ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਫੈਕਟਰੀ ਬੰਦ ਹੋਣ ਕਾਰਨ ਟਰਾਂਸਪੋਰਟ ਸੈਕਟਰ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਣ ਦੀ ਪੁਸ਼ਟੀ ਕੀਤੀ ਹੈ।
ਹੁਣ ਸਵਾਲ ਇਥੇ ਆ ਕੇ ਖੜਦਾ ਹੈ ਜੇ ਇਹ ਕੰਮ ਮਹੀਨਾ ਹੋਰ ਨਾ ਚਲੇ ਫੇਰ ਇਸ ਫਿਕਟਰੀ ਨਾਲ ਜੁੜੇ ਲੋਕਾਂ ਦਾ ਕੀ ਬਣੇ ਗਾ ਇਸ ਬਾਰੇ ਹੁਣ ਹੀ ਧਿਆਨ ਦੇਣ ਦੀ ਲੋੜ ਹੈ ਨਾ ਕੇ ਬਾਅਦ ਵਿੱਚ ਜਦੋਂ ਇਸ ਤਰਾਂ ਦੇ ਬਿਜਨਸ ਅਦਾਰੇ ਬੰਦ ਹੋਣਗੇ ਫੇਰ ਭੁੱਖ ਮਾਰੀ ਸਾਡੇ ਪੱਲੇ ਰਹਿ ਜਾਵੇਗੀ। ਸਮੇ ਸਿਰ ਇਸ ਤੋਂ ਬਚਣ ਦੀ ਲੋੜ ..?
ਬਹੁਤ ਸਾਰੇ ਹੋਰ ਵੀ ਇਸ ਤਰਾਂ ਦੇ ਬਿਜਨਸ ਪੰਜਾਬ ਵਿਚ ਹਨ ਜਿਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਦੋ ਜਾਣਕਾਰੀ ਪ੍ਰਾਪਤ ਹੋਈ ਜਰੂਰ ਸਾਜੀ ਕਰਗਾ।..... ਅਮਨਜੀਤ ਸਿੰਘ ਖਹਿਰਾ