ਇਰਾਨ,ਅਪ੍ਰੈਲ 2020 -(ਏਜੰਸੀ)-
ਈਰਾਨੀ ਸੰਸਦ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਨਾਲ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ ਦੁੱਗਣੀ ਹੋ ਸਕਦੀ ਹੈ। ਹਾਲਾਂਕਿ ਈਰਾਨੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਗਏ ਅੰਕੜੇ ਗ਼ਲਤ ਹਨ ਤਾਂ ਲੋਕਾਂ 'ਚ ਇਸ ਗੱਲ ਦਾ ਖ਼ਦਸਾ ਹਮੇਸਾ ਬਣਿਆ ਰਹੇਗਾ ਕਿ ਦੂਜੇ ਦੌਰ ਦਾ ਇਨਫੈਕਸ਼ਨ ਕਦੇ ਵੀ ਆ ਸਕਦਾ ਹੈ। ਈਰਾਨੀ ਪਾਰਲੀਮੈਂਟ ਰਿਸਰਚ ਸੈਂਟਰ ਦੀ 46 ਪੰਨਿਆਂ ਦੀ ਇਹ ਰਿਪੋਰਟ ਆਨਲਾਈਨ ਪ੍ਰਕਾਸ਼ਿਤ ਕੀਤੀ ਗਈ ਹੈ। ਰਿਪੋਰਟ ਦੇ ਪੰਨਾ ਨੰਬਰ 'ਚ ਕਿਹਾ ਗਿਆ ਹੈ ਕਿ ਸਿਹਤ ਮੰਤਰਾਲਾ ਨੇ ਸਿਰਫ ਉਨ੍ਹਾਂ ਲੋਕਾਂ ਦਾ ਅੰਕੜਾ ਇਕੱਠਾ ਕੀਤਾ ਹੈ, ਜਿਨ੍ਹਾਂ ਦੀ ਮੌਤ ਹਸਪਤਾਲਾਂ 'ਚ ਹੋਈ ਹੈ ਜਾਂ ਫਿਰ ਜੋ ਲੋਕ ਇਨਫੈਕਟਿਡ ਮਿਲੇ ਹਨ। ਘਰ 'ਚ ਹੋਣ ਵਾਲੀਆਂ ਮੌਤਾਂ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਈਰਾਨ 'ਚ ਮਿ੍ਤਕਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 80 ਫ਼ੀਸਦੀ ਜ਼ਿਆਦਾ ਜਾਂ ਫਿਰ ਦੁੱਗਣੀ ਹੋ ਸਕਦੀ ਹੈ। ਜਿਥੋਂ ਤਕ ਹਾਂ-ਪੱਖੀ ਮਾਮਲਿਆਂ ਦੀ ਗਿਣਤੀ ਹੈ ਤਾਂ ਇਹ ਸਰਕਾਰੀ ਅੰਕੜਿਆਂ ਤੋਂ ਅੱਠ ਤੋਂ ਦਸ ਗੁਣਾ ਜ਼ਿਆਦਾ ਹੋ ਸਕਦੀ ਹੈ। ਹੁਣ ਤਕ ਈਰਾਨ 'ਚ ਮਹਾਮਾਰੀ ਨਾਲ 4,777 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 76,389 ਲੋਕ ਇਨਫੈਕਟਿਡ ਹਨ।