ਹਠੂਰ, ਅਪ੍ਰੈਲ 2020-(ਕੌਸ਼ਲ ਮੱਲ੍ਹਾ)-
ਇਲਾਕੇ ਦੀ ਅਗਾਹਵਧੂ ਵਿੱਦਿਅਕ ਸੰਸਥਾ ਮੈਪਲ ਇੰਟਰਨੈਸ਼ਨਲ ਸਕੂਲ ਹਠੂਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਮਰਿੰਦਰ ਪਾਲ ਸਿੰਘ ਨਾਹਲ ਨੇ ਦੱਸਿਆ ਕਿ ਜਨਤਾ ਕਰਫਿਊ ਨੂੰ ਮੱਦੇ ਨਜਰ ਰੱਖਦਿਆ ਸਕੂਲ ਬੰਦ ਕੀਤੇ ਗਏ ਹਨ ਪਰ ਬੱਚਿਆ ਦੀ ਪੜ੍ਹਾਈ ਖਰਾਬ ਨਾ ਹੋਵੇ ਤਾਂ ਅਸੀ ਅਧਿਆਪਕਾ ਅਤੇ ਵਿਿਦਆਰਥੀਆ ਦਰਮਿਆਨ ਸੰਪਰਕ ਬਣਾਈ ਰੱਖਣ ਲਈ ਟਾਟਾ ਕਲਾਸ ਏੱਜ਼ ਔਨਲਾਈਨ ਐਪ ਅਤੇ ਜ਼ੂਮ ਐਪ ਦੇ ਸਹਿਯੋਗ ਨਾਲ ਔਨਲਾਈਨ ਸਿੱਖਿਆ ਨੂੰ ਯਕੀਨੀ ਬਣਾਇਆ ਹੈ।ਇਨ੍ਹਾ ਐਪਜ਼ ਦੀ ਮੱਦਦ ਨਾਲ ਵਿਿਦਆਰਥੀ ਅਤੇ ਅਧਿਆਪਕ ਨਾ ਸਿਰਫ ਸੰਪਰਕ ਵਿਚ ਆਏ ਹਨ ਬਲਕਿ ਅਧਿਆਪਕਾ ਨੇ ਆਪਣੇ ਵਿਿਦਆਰਥੀਆ ਦੀਆ ਔਨਲਾਈਨ ਕਲਾਸਾ ਲੈਣ ਦੀ ਸੁਚੱਜੀ ਸੁਰੂਆਤ ਕਰ ਦਿੱਤੀ ਹੈ।ਜਿਸ ਤੋ ਬੱਚੇ ਘਰ ਬੈਠੇ ਸਿੱਖਿਆ ਪ੍ਰਾਪਤ ਕਰ ਰਹੇ ਹੈ,ਉਨ੍ਹਾ ਦੱਸਿਆ ਕਿ ਇਹ ਔਨਲਾਈਨ ਕਲਾਸਾ ਓਦੋ ਤੱਕ ਜਾਰੀ ਰਹਿਣਗੀਆ ਜਦੋ ਤੱਕ ਕਰਫਿਊ ਜਾਰੀ ਰਹੇਗਾ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਅਮਰਿੰਦਰ ਪਾਲ ਸਿੰਘ ਨਾਹਲ,ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਵਾਇਸ ਚੇਅਰਪਰਸਨ ਮੈਡਮ ਰਿੰਮੀ ਢਿੱਲੋ,ਪ੍ਰਿਸੀਪਲ ਦੇਵਿੰਦਰ ਸਿੰਘ ਹਾਜਰ ਸਨ।