ਨਵੀਂ ਦਿੱਲੀ, ਮਾਰਚ 2020-(ਏਜੰਸੀ )-
ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 125 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡ ਲੋਕਾਂ ਦਾ ਅੰਕੜਾ 950 ਨੂੰ ਪਾਰ ਕਰ ਗਿਆ ਹੈ। ਸ਼ਨਿਚਰਵਾਰ ਨੂੰ ਦਿੱਲੀ, ਗੁਜਰਾਤ, ਕੇਰਲ ਤੇ ਤੇਲੰਗਾਨਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦਿੱਲੀ 'ਚ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਯਮਨ ਦਾ ਰਹਿਣ ਵਾਲਾ ਸੀ। ਇਸ ਤਰ੍ਹਾਂ ਦੇਸ਼ 'ਚ ਹੁਣ ਤਕ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਤੇ ਸੂਬੇ ਦੇ ਸਿਹਤ ਵਿਭਾਗਾਂ ਦੇ ਮੁਤਾਬਕ ਦੇਸ਼ 'ਚ ਹਾਲੇ ਤਕ ਕੋਰੋਨਾ ਵਾਇਰਸ ਨਾਲ 957 ਲੋਕ ਇਨਫੈਕਟਿਡ ਹੋਏ ਹਨ। ਇਨ੍ਹਾਂ 'ਚ 47 ਵਿਦੇਸ਼ੀ, ਇਸ ਵਾਇਰਸ ਦੇ ਕਾਰਨ ਜਾਨ ਗੁਆਉਣ ਵਾਲੇ 25 ਵਿਅਕਤੀ ਤੇ ਇਲਾਜ ਦੇ ਬਾਅਦ ਠੀਕ ਹੋ ਚੁੱਕੇ 83 ਲੋਕ ਸ਼ਾਮਲ ਹਨ। ਹੁਣ ਤਕ ਮਹਾਰਾਸ਼ਟਰ 'ਚ ਛੇ, ਗੁਜਰਾਤ 'ਚ ਚਾਰ, ਕਰਨਾਟਕ 'ਚ ਤਿੰਨ, ਮੱਧ ਪ੍ਰਦੇਸ਼ ਤੇ ਦਿੱਲੀ 'ਚ ਦੋ-ਦੋ ਤੇ ਤਾਮਿਲਨਾਡੂ, ਬਿਹਾਰ, ਪੰਜਾਬ, ਬੰਗਾਲ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਤੇਲੰਗਾਨਾ ਤੇ ਕੇਰਲ 'ਚ ਇਕ-ਇਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ। ਜਦਕਿ ਮੁੰਬਈ 'ਚ ਇਕ ਦਿਨ ਪਹਿਲਾਂ ਜਿਸ 85 ਸਾਲ ਦੇ ਡਾਕਟਰ ਦੀ ਮੌਤ ਹੋਈ ਸੀ, ਉਸ ਦੀ ਕੋਰੋਨਾ ਜਾਂਚ ਰਿਪੋਰਟ ਪੌਜ਼ਿਟਿਵ ਆਈ ਹੈ। ਡਾਕਟਰ ਦੀ ਮੌਤ ਤੋਂ ਬਾਅਦ ਸੈਫੀ ਹਸਪਤਾਲ ਦੇ ਆਈਸੀਯੂ, ਸੀਟੀ ਸਕੈਨ ਤੇ ਕੁਝ ਹੋਰ ਵਿਭਾਗਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਡਾਕਟਰ ਦੇ 50 ਸਾਲ ਦੇ ਪੁੱਤਰ ਨੂੰ ਵੀ ਪੌਜ਼ਿਟਿਵ ਪਾਇਆ ਗਿਆ ਹੈ। ਇਨ੍ਹਾਂ ਲੋਕਾਂ ਦੇ ਸੰਪਰਕ 'ਚ ਆਏ ਸੈਫੀ ਹਸਪਤਾਲ ਦੇ ਡਾਕਟਰ ਤੇ ਮਰੀਜ਼ਾਂ ਸਮੇਤ 40 ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ।
ਮਹਾਰਾਸ਼ਟਰ 'ਚ ਸ਼ਨਿਚਰਵਾਰ ਨੂੰ 25 ਨਵੇਂ ਕੇਸ ਸਾਹਮਣੇ ਆਏ ਤੇ ਇਨਫੈਕਟਿਡ ਲੋਕਾਂ ਦਾ ਅੰਕੜਾ 181 'ਤੇ ਪੁੱਜ ਗਿਆ ਹੈ। ਮੁੰਬਈ 'ਚ ਇਕੱਲੇ ਸੱਤ ਨਵੇਂ ਕੇਸ ਮਿਲੇ ਹਨ। ਇਨ੍ਹਾਂ 'ਚ ਤਿੰਨ ਵਿਦੇਸ਼ੀ ਸ਼ਾਮਲ ਹਨ। ਕੇਰਲ 'ਚ ਅੱਠ ਵਿਦੇਸ਼ੀਆਂ ਸਮੇਤ ਇਨਫੈਕਟਿਡ ਲੋਕਾਂ ਦੀ ਗਿਣਤੀ 176 ਹੋ ਗਈ ਹੈ। ਸੂਬੇ 'ਚ ਕੋਰੋਨਾ ਨਾਲ ਪਹਿਲੀ ਮੌਤ ਵੀ ਹੋਈ ਹੈ। ਐਰਨਾਕੁਲਮ ਮੈਡੀਕਲ ਕਾਲਜ ਹਸਪਤਾਲ 'ਚ 69 ਸਾਲ ਦੇ ਇਕ ਵਿਅਕਤੀ ਨੇ ਸ਼ਨਿਚਰਵਾਰ ਸਵੇਰੇ ਦਮ ਤੋੜ ਦਿੱਤਾ। ਦੁਬਈ ਤੋਂ ਪਰਤੇ ਵਿਅਕਤੀ ਨੂੰ 22 ਮਾਰਚ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਕਈ ਹੋਰ ਬਿਮਾਰੀਆਂ ਵੀ ਸ